ਕੁਈਨਜ਼ਲੈਂਡ 'ਚ ਵਿਅਕਤੀ 'ਤੇ ਹਮਲਾ, ਵਾਲ-ਵਾਲ ਬਚੀ ਜਾਨ

01/11/2018 11:55:51 AM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਕੁਈਨਜ਼ਲੈਂਡ ਦੇ ਸ਼ਹਿਰ ਗੋਲਡਕੋਸਟ ਵਿਚ ਇਕ ਵਿਅਕਤੀ ਉਸ ਸਮੇਂ ਵਾਲ-ਵਾਲ ਬਚ ਗਿਆ, ਜਦੋਂ ਕੁਝ ਅਣਜਾਣ ਲੋਕਾਂ ਨੇ ਉਸ 'ਤੇ ਹਮਲਾ ਕੀਤਾ। ਕਾਰਲ ਸਕਾਲਗਰ ਆਪਣੀ ਪਤਨੀ ਤੇ ਮਾਂ ਨਾਲ ਘਰ ਅੰਦਰ ਟੀ. ਵੀ. ਦੇਖ ਰਿਹਾ ਸੀ। ਅਚਾਨਕ ਘਰ ਦੇ ਬਾਹਰ ਉਸ ਨੂੰ ਕਾਰ ਦੀ ਰੋਸ਼ਨੀ ਦਿਖਾਈ ਦਿੱਤੀ। ਪਤਾ ਕਰਨ ਲਈ ਸਕਾਲਗਰ ਨੇ ਖਿੜਕੀ ਤੋਂ ਬਾਹਰ ਦੇਖਿਆ ਤਾਂ ਉਸ ਨੂੰ ਸੜਕ 'ਤੇ ਗੂੜ੍ਹੇ ਰੰਗ ਦੀ ਗੱਡੀ ਵਿਚ ਦੋ ਵਿਅਕਤੀਆਂ ਨੂੰ ਦਿੱਸੇ।

PunjabKesari

ਸਕਾਲਗਰ ਮੁਤਾਬਕ ਜਿਵੇਂ ਹੀ ਉਸ ਨੇ ਖਿੜਕੀ ਤੋਂ ਬਾਹਰ ਦੇਖਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਅਣਜਾਣ ਵਿਅਕਤੀਆਂ ਨੇ ਗੋਲੀ ਚਲਾ ਦਿੱਤੀ। ਗੋਲੀ ਉਸ ਦੇ ਸਿਰ ਤੋਂ ਥੋੜ੍ਹੇ ਇੰਚ ਦੀ ਦੂਰੀ ਤੋਂ ਲੰਘ ਗਈ। ਸਕਾਲਗਰ ਦੀ 21 ਸਾਲਾ ਬੇਟੀ ਉਸ ਸਮੇਂ ਘਰ ਹੀ ਸੀ। ਉਸ ਨੇ ਜਲਦੀ ਨਾਲ ਪੁਲਸ ਨੂੰ ਫੋਨ ਕੀਤਾ। ਖੁਸ਼ਕਿਸਮਤੀ ਨਾਲ ਇਸ ਹਮਲੇ ਵਿਚ ਕੋਈ ਵੀ ਜ਼ਖਮੀ ਨਹੀਂ ਹੋਇਆ। ਪੁਲਸ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਫੁਟੇਜ ਦੀ  ਮਦਦ ਨਾਲ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।


Related News