ਭਾਰਤ ਨਾਲ ਰਣਨੀਤਕ ਸੰਬੰਧਾਂ ਨੂੰ ਮਜ਼ਬੂਤ ਕਰਨ 'ਤੇ ਕੇਂਦਰਿਤ ਸੀ ਟਰੰਪ ਦੀ ਯਾਤਰਾ

02/26/2020 11:06:58 AM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਯਾਤਰਾ ਦੋਹਾਂ ਦੇਸ਼ਾਂ ਵਿਚਾਲੇ ਰਣਨੀਤਕ ਸੰਬੰਧਾਂ ਨੂੰ ਮਜ਼ਬੂਤ ਕਰਨ 'ਤੇ ਕੇਂਦਰਿਤ ਸੀ। ਟਰੰਪ ਦੀ 36 ਘੰਟੇ ਦੀ ਭਾਰਤ ਯਾਤਰਾ ਸੰਪੰਨ ਹੋਣ ਦੇ ਕੁਝ ਘੰਟੇ ਬਾਅਦ ਮੰਗਲਵਾਰ ਨੂੰ ਵ੍ਹਾਈਟ ਹਾਊਸ ਨੇ 'President Donald J. Trump is strengthening our strategy with India' ਸਿਰਲੇਖ ਨਾਲ ਇਕ ਬਿਆਨ ਜਾਰੀ ਕਰਦਿਆਂ ਇਹ ਗੱਲ ਕਹੀ। ਉਸ ਨੇ ਕਿਹਾ,''ਅਮਰੀਕਾ ਅਤੇ ਭਾਰਤ ਦੋਹਾਂ ਨੂੰ ਹੀ ਮਜ਼ਬੂਤ ਆਰਥਿਕ ਸੰਬੰਧਾਂ ਨਾਲ ਲਾਭ ਹਨ ਜੋ ਦੋਹਾਂ ਦੇਸ਼ਾਂ ਵਿਚ ਖੁਸ਼ਹਾਲੀ, ਨਿਵੇਸ਼ ਅਤੇ ਰੋਜ਼ਗਾਰ ਪੈਦਾ ਕਰਨ ਦੇ ਮੌਕਿਆਂ ਨੂੰ ਅੱਗੇ ਵਧਾਉਂਦੇ ਹਨ।''

ਵ੍ਹਾਈਟ ਹਾਊਸ ਨੇ ਕਿਹਾ,''ਰਾਸ਼ਟਰਪਤੀ ਡੋਨਾਲਡ ਟਰੰਪ ਜੇ. ਟਰੰਪ ਭਾਰਤ ਦੇ ਨਾਲ ਸਾਡੇ ਰਣਨੀਤਕ ਸੰਬੰਧ ਡੂੰਘੇ ਕਰ ਰਹੇ ਹਨ।'' ਰਾਸ਼ਟਰਪਤੀ ਦੀ ਪਹਿਲੀ ਅਧਿਕਾਰਤ ਭਾਰਤ ਯਾਤਰਾ ਹੋਣ ਦੀ ਗੱਲ 'ਤੇ ਜ਼ੋਰ ਦਿੰਦਿਆਂ ਬਿਆਨ ਵਿਚ ਕਿਹਾ ਗਿਆ ਕਿ ਦੋਹਾਂ ਦੇਸ਼ਾਂ ਦੇ ਲੰਬੇ ਵਪਾਰਕ ਸੰਬੰਧ ਰਹੇ ਹਨ ਜੋ ਕਿ 2018 ਵਿਚ ਹੀ 142 ਅਰਬ ਡਾਲਰ ਦੇ ਪਾਰ ਸਨ। ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕੀ ਊਰਜਾ ਨਿਰਯਾਤ ਲਈ ਭਾਰਤ ਇਕ ਵੱਧਦਾ ਹੋਇਆ ਬਾਜ਼ਾਰ ਹੈ। ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਵਿਚ ਭਾਰਤ ਵਿਚ ਲਗਾਤਾਰ ਊਰਜਾ ਨਿਰਯਾਤ ਵਧਿਆ ਹੈ, ਜਿਸ ਨਾਲ ਮਾਲੀਆ ਵਿਚ ਅਰਬਾਂ ਡਾਲਰਾਂ ਦਾ ਵਾਧਾ ਹੋਇਆ ਹੈ। 

ਭਾਰਤ ਵਿਚ ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ਐਕਜ਼ਾਨ ਮੋਬਿਲ ਇੰਡੀਆ ਐੱਲ.ਐੱਨ.ਜੀ. ਲਿਮੀਟਿਡ ਅਤੇ ਚਾਰਟ ਇੰਡਸਟਰੀਜ਼ ਆਈ.ਐੱਨ.ਸੀ. ਦੇ ਵਿਚ ਇਕ ਸਹਿਯੋਗ ਪੱਤਰ 'ਤੇ ਦਸਤਖਤ ਕੀਤੇ ਗਏ ਜੋ ਦੇਸ਼ ਦੇ ਕੁਦਰਤੀ ਗੈਸ ਵੰਡ ਨੈੱਟਵਰਕ ਵਿਚ ਸੁਧਾਰ ਕਰੇਗਾ ਤਾਂ ਜੋ ਦੇਸ਼ ਨੂੰ ਹੋਰ ਅਮਰੀਕੀ ਐੱਲ.ਐੱਨ.ਜੀ. ਨਿਰਯਾਤ ਮਿਲ ਸਕੇ। ਵ੍ਹਾਈਟ ਹਾਊਸ ਨੇ ਕਿਹਾ ਕਿ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਪਾਰ ਸਮਝੌਤੇ ਦੀ ਦਿਸ਼ਾ ਵਿਚ ਕੰਮ ਕਰ ਰਹੇ ਹਨ ਜੋ ਦੋਹਾਂ ਰਾਸ਼ਟਰਾਂ ਦੇ ਵਿਚ ਆਰਥਿਕ ਹਿੱਸੇਦਾਰੀ ਦੀ ਪੂਰੀ ਸਮੱਰਥਾ ਨੂੰ ਦਰਸਾਉਂਦਾ ਹੈ। ਬਿਆਨ ਦੇ ਮੁਤਾਬਕ,''ਅਮਰੀਕਾ ਅਤੇ ਭਾਰਤ ਇਸ ਖੇਤਰ ਵਿਚ ਸਥਾਈ, ਪਾਰਦਰਸ਼ੀ, ਗੁਣਵੱਤਾ ਵਾਲੇ ਬੁਨਿਆਦੀ ਢਾਂਚੇ ਵਿਚ ਨਿਵੇਸ਼ ਕਰਨ ਲਈ ਵਚਨਬੱਧ ਹਨ।''

ਵ੍ਹਾਈਟ ਹਾਊਸ ਨੇ ਬਿਆਨ ਵਿਚ ਕਿਹਾ ਕਿ ਦੋਵੇਂ ਦੇਸ਼ ਆਪਣੇ ਸੁਰੱਖਿਆ ਸੰਬੰਧ ਡੂੰਘੇ ਕਰ ਰਹੇ ਹਨ ਅਤੇ ਸੁਤੰਤਰ ਅਤੇ ਮੁਕਤ ਹਿੰਦ-ਪ੍ਰਸ਼ਾਂਤ ਨੂੰ ਵਧਾਵਾ ਦੇਣ ਵਿਚ ਮਦਦ ਕਰ ਰਹੇ ਹਨ। ਵ੍ਹਾਈਟ ਹਾਊਸ ਨੇ ਕਿਹਾ ਕਿ ਟਰੰਪ ਨੇ ਭਾਰਤ ਯਾਤਰਾ ਦੇ ਦੌਰਾਨ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿਚ 1,10,000 ਤੋਂ ਵੱਧ ਲੋਕਾਂ ਦੇ ਸਾਹਮਣੇ ਅਮਰੀਕਾ-ਭਾਰਤ ਸੰਬੰਧਾਂ ਦੇ ਮਹੱਤਵ 'ਤੇ ਜ਼ੋਰ ਦਿੱਤਾ। ਬਿਆਨ ਵਿਚ ਕਿਹਾ ਗਿਆ ਕਿ ਟਰੰਪ ਨੇ ਆਗਰਾ ਵਿਚ ਤਾਜਮਹਿਲ ਸਮੇਤ ਭਾਰਤ ਦੇ ਕਈ ਸੱਭਿਆਚਾਰਕ ਸਥਲਾਂ ਦਾ ਆਨੰਦ ਲਿਆ।

ਇਸ ਦੌਰਾਨ ਕਈ ਸਮਝੌਤੇ ਵੀ ਕੀਤੇ ਗਏ, ਜਿਸ ਵਿਚ ਭਾਰਤ ਦੀ ਅਮਰੀਕਾ ਤੋਂ 24 ਐੱਮ.ਐੱਚ. 60 ਰੋਮਿਓ ਹੈਲੀਕਾਪਟਰ ਦੀ 2.6 ਅਰਬ ਡਾਲਰ ਦੀ ਲਾਗਤ ਨਾਲ ਖਰੀਦ ਸ਼ਾਮਲ ਹੈ ਉੱਥੇ 80 ਕਰੋੜ ਡਾਲਰ ਦਾ ਇਕ ਸੌਦਾ 6 ਏ.ਐੱਚ. ਈ ਅਪਾਚੇ ਹੈਲੀਕਾਪਟਰ ਨੂੰ ਲੈ ਕੇ ਵੀ ਹੋਇਆ। ਵ੍ਹਾਈਟ ਹਾਊਸ ਨੇ ਕਿਹਾ ਕਿ ਟਰੰਪ ਅਤੇ ਮੋਦੀ ਨੇ ਸੁਰੱਖਿਅਤ 5ਜੀ ਦੂਰਸੰਚਾਰ ਤਕਨਾਲੋਜੀ ਸਿਸਟਮ ਬਣਾਉਣ ਦੇ ਮਹੱਤਵ 'ਤੇ ਚਰਚਾ ਕੀਤੀ ਤਾਂ ਜੋ ਇਕ ਭਰੋਸੇਮੰਦ ਨੈੱਟਵਰਕਿੰਗ ਭੱਵਿਖ ਬਣਾਇਆ ਜਾ ਸਕੇ।


Vandana

Content Editor

Related News