157 ਦੇਸ਼ਾਂ 'ਚ ਫੈਲਿਆ ਕੋਰੋਨਾ ਇਨਫੈਕਸ਼ਨ, ਮ੍ਰਿਤਕਾਂ ਦੀ ਗਿਣਤੀ 6,500 ਦੇ ਪਾਰ

03/16/2020 10:01:06 AM

ਵਾਸ਼ਿੰਗਟਨ (ਬਿਊਰੋ): ਕੋਰੋਨਾਵਾਇਰਸ ਦਾ ਕਹਿਰ 157 ਦੇਸ਼ਾਂ ਤੱਕ ਪਹੁੰਚ ਚੁੱਕਾ ਹੈ। ਸੋਮਵਾਰ ਸਵੇਰ ਤੱਕ ਕੁੱਲ 1,69,605 ਮਾਮਲੇ ਸਾਹਮਣੇ ਆਏ ਅਤੇ ਮਰਨ ਵਾਲਿਆਂ ਦਾ ਅੰਕੜਾ 6,525 ਤੱਕ ਪਹੁੰਚ ਗਿਆ। ਰਾਹਤ ਦੀ ਗੱਲ ਇਹ ਹੈ ਕਿ 77,776 ਇਨਫੈਕਟਿਡ ਲੋਕ ਸਿਹਤਮੰਦ ਵੀ ਹੋਏ ਹਨ। ਅਮਰੀਕਾ ਦੇ 29 ਸੂਬਿਆਂ ਵਿਚ ਸਕੂਲ ਪੂਰੀ ਤਰ੍ਹਾਂ ਅਗਲੇ ਆਦੇਸ਼ ਤੱਕ ਬੰਦ ਕਰ ਦਿੱਤੇ ਗਏ ਹਨ। ਡੋਨਾਲਡ ਟਰੰਪ ਸਰਕਾਰ ਦੇ ਮੁਤਾਬਕ 2 ਹਜ਼ਾਰ ਹਾਈ ਸਪੀਡ ਲੈਬ ਸੋਮਵਾਰ ਤੋਂ ਸੁਰੂ ਹੋ ਜਾਵੇਗੀ। ਪੋਪ ਫ੍ਰਾਂਸਿਸ ਵੀ ਵੈਟੀਕਨ ਤੋਂ ਨਿਕਲ ਕੇ ਰੋਮ ਦੀਆਂ ਖਾਲੀ ਸੜਕਾਂ 'ਤੇ ਨਿਕਲੇ। ਉਹਨਾਂ ਨੇ ਮਹਾਮਾਰੀ ਦੇ ਜਲਦੀ ਖਤਮ ਹੋਣ ਦੀ ਪ੍ਰਾਰਥਨਾ ਕੀਤੀ।

ਅਮਰੀਕਾ 'ਚ 69 ਦੀ ਮੌਤ 
ਅਮਰੀਕਾ ਨੇ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਸਾਰੇ ਸੰਭਵ ਉਪਾਅ ਕੀਤੇ ਹਨ। ਸੋਮਵਾਰ ਸਵੇਰ ਤੱਕ ਇੱਥੇ ਕੁੱਲ 3,777 ਮਾਮਲੇ ਸਾਹਮਣੇ ਆਏ। 69 ਇਨਫੈਕਟਿਡ ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਿਊਯਾਰਕ ਸਮੇਤ 29 ਸੂਬਿਆਂ ਵਿਚ ਸਾਰੇ ਸਕੂਲ, ਕਾਲਜ ਅਗਲੇ ਆਦੇਸ਼ ਤੱਕ ਬੰਦ ਕਰ ਦਿੱਤੇ ਗਏ ਹਨ। ਨੇਵੀ ਸ਼ਿਪ ਯੂ.ਐੱਸ.ਐੱਸ. ਬਾਕਸਰ 'ਤੇ ਇਕ ਫੌਜੀ ਇਨਫੈਕਟਿਡ ਪਾਇਆ ਗਿਆ ਹੈ। ਉਪ ਰਾਸ਼ਟਰਪਤੀ ਮਾਈਕ ਪੇਨਸ ਦੇ ਮੁਤਾਬਕ ਸੋਮਵਾਰ ਤੋਂ 2 ਹਜ਼ਾਰ ਹਾਈ ਸਪੀਡ ਲੈਬ ਕੰਮ ਸ਼ੁਰੂ ਕਰ ਦੇਣਗੇ। ਇਸ ਨਾਲ ਇਨਫੈਕਟਿਡ ਲੋਕਾਂ ਦੀ ਪਛਾਣ ਅਤੇ ਇਲਾਜ ਆਸਾਨ ਹੋ ਜਾਵੇਗਾ। ਹੈਲਥ ਐਮਰਜੈਂਸੀ ਪਹਿਲਾਂ ਹੀ ਐਲਾਨੀ ਜਾ ਚੁੱਕੀ ਹੈ।

ਲੇਬਨਾਨ ਵਿਚ ਲੌਕਡਾਊਨ
ਲੇਬਨਾਨ ਨੇ ਆਪਣੇ ਸਾਰੇ ਹਵਾਈ ਅੱਡੇ ਬੰਦ ਕਰ ਦਿੱਤੇ ਹਨ। ਸੀਮਾਵਾਂ ਅਤੇ ਬੰਦਰਗਾਹਾਂ 'ਤੇ 2 ਹਫਤੇ ਤੱਕ ਕਿਸੇ ਤਰ੍ਹਾਂ ਦੀ ਆਵਾਜਾਈ ਨਹੀਂ ਹੋਵੇਗੀ। ਸੂਚਨਾ ਮੰਤਰੀ ਮੰਨਾਨਾ ਅਬਦੁੱਲ ਸਮਦ ਦੇ ਮੁਤਾਬਕ,''ਜਦੋਂ ਤਕ ਬਹੁਤ ਜ਼ਰੂਰੀ ਨਹੀਂ ਹੁੰਦਾ ਉਦੋਂ ਤੱਕ ਲੋਕ ਘਰਾਂ ਵਿਚੋਂ ਬਾਹਰ ਨਹੀਂ ਨਿਕਲਣਗੇ। ਕੁਝ ਹੋਰ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।'' ਇੱਥੇ ਸੋਮਵਾਰ ਤੱਕ 110 ਲੋਕ ਇਨਫੈਕਟਿਡ ਪਾਏ ਗਏ ਜਦਕਿ 3 ਦੀ ਮੌਤ ਹੋਈ ਹੈ।

ਇਟਲੀ 'ਚ ਮਰਨ ਵਾਲਿਆਂ ਦੀ ਗਿਣਤੀ 1800 ਦੇ ਪਾਰ
ਇਟਲੀ ਵਿਚ ਕੋਰੋਨਾਵਾਇਰਸ ਮ੍ਰਿਤਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇੱਥੇ ਪਿਛਲੇ 24 ਘੰਟਿਆਂ ਵਿਚ 368 ਲੋਕਾਂ ਦੀ ਮੌਤ ਹੋ ਗਈ। ਹੁਣ ਤੱਕ ਇੱਥੇ ਮਰਨ ਵਾਲਿਆਂ ਦੀ ਗਿਣਤੀ 1,809 ਹੋ ਚੁੱਕੀ ਹੈ। ਪਿਛਲੇ 24 ਘੰਟਿਆਂ 3,590 ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਇਨਫੈਕਟਿਡ ਲੋਕਾਂ ਦੀ ਗਿਣਤੀ 24,747 ਹੋ ਚੁੱਕੀ ਹੈ।

ਫਰਾਂਸ 'ਚ ਹੋਰ 36 ਮੌਤਾਂ
ਫਰਾਂਸ ਦੇ ਪਬਲਿਕ ਹੈਲਥ ਅਥਾਰਿਟੀ ਨੇ ਵੀ ਜਾਨਲੇਵਾ ਕੋਰੋਨਾਵਾਇਰਸ ਦੇ ਕਾਰਨ 36 ਨਵੀਆਂ ਮੌਤਾਂ ਦੀ ਸੂਚਨਾ ਦਿੱਤੀ ਹੈ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 127 ਹੋ ਗਈ ਹੈ। ਜਦਕਿ ਕੁੱਲ ਇਨਫੈਕਟਿਡ ਲੋਕਾਂ ਦੀ ਗਿਣਤੀ 5,423 ਹੋ ਗਈ। 

ਸਪੇਨ 'ਚ ਹੋਰ 100 ਲੋਕਾਂ ਦੀ ਮੌਤ
ਸਪੇਨ ਵਿਚ ਐਤਵਾਰ ਨੂੰ ਕੋਰੋਨਾਵਾਇਰਸ ਇਨਫੈਕਸ਼ਨ ਦੇ ਕਰੀਬ 2,000 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਜਦਕਿ ਬੀਤੇ 24 ਘੰਟਿਆਂ ਵਿਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 292 ਹੋ ਗਈ ਜਦਕਿ 7,846 ਲੋਕ ਇਨਫੈਕਟਿਡ ਹਨ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਭਾਰਤੀਆਂ ਨੇ ਕੋਰੋਨਾ ਪੀੜਤ ਭਾਈਚਾਰੇ ਦੀ ਮਦਦ ਲਈ ਬਣਾਈ ਹੈਲਪਲਾਈਨ

ਜਾਣੋ ਦੁਨੀਆ ਦੇ ਦੇਸ਼ਾਂ ਦਾ ਹਾਲ
ਚੀਨ - 80,860 ਮਾਮਲੇ, 3,213 ਮੌਤਾਂ
ਇਟਲੀ- 24,747 ਮਾਮਲੇ, 1,809 ਮੌਤਾਂ
ਈਰਾਨ- 13,938 ਮਾਮਲੇ, 724 ਮੌਤਾਂ
ਦੱਖਣੀ ਕੋਰੀਆ- 8,236 ਮਾਮਲੇ, 75 ਮੌਤਾਂ
ਸਪੇਨ- 7,845 ਮਾਮਲੇ, 292 ਮੌਤਾਂ
ਜਰਮਨੀ- 5,813 ਮਾਮਲੇ, 13 ਮੌਤਾਂ
ਫਰਾਂਸ- 5,423 ਮਾਮਲੇ, 127 ਮੌਤਾਂ
ਅਮਰੀਕਾ- 3,777 ਮਾਮਲੇ, 69 ਮੌਤਾਂ
ਸਵਿਟਜ਼ਰਲੈਂਡ- 2,217 ਮਾਮਲੇ, 14 ਮੌਤਾਂ
ਬ੍ਰਿਟੇਨ- 1,391 ਮਾਮਲੇ, 35 ਮੌਤਾਂ
ਨਾਰਵੇ- 1,256 ਮਾਮਲੇ, 3 ਮੌਤਾਂ
ਨੀਦਰਲੈਂਡ- 1,135 ਮਾਮਲੇ, 20 ਮੌਤਾਂ
ਸਵੀਡਨ- 1,040 ਮਾਮਲੇ, 3 ਮੌਤਾਂ
ਬੈਲਜੀਅਮ- 886 ਮਾਮਲੇ, 4 ਮੌਤਾਂ
ਡੈਨਮਾਰਕ- 864 ਮਾਮਲੇ, 2 ਮੌਤਾਂ
ਆਸਟ੍ਰੀਆ- 860 ਮਾਮਲੇ, 1 ਮੌਤ
ਜਾਪਾਨ- 839 ਮਾਮਲੇ, 24 ਮੌਤਾਂ (ਡਾਇਮੰਡ ਪ੍ਰਿੰਸੈੱਸ ਜਹਾਜ਼ 696 ਮਾਮਲੇ, 7 ਮੌਤਾਂ)
ਮਲੇਸ਼ੀਆ- 428 ਮਾਮਲੇ
ਕਤਰ- 401 ਮਾਮਲੇ
ਕੈਨੇਡਾ- 341 ਮਾਮਲੇ, 1 ਮੌਤ
ਗ੍ਰੀਸ- 331 ਮਾਮਲੇ, 4 ਮੌਤਾਂ
ਆਸਟ੍ਰੇਲੀਆ- 300 ਮਾਮਲੇ, 5 ਮੌਤਾਂ
ਆਇਰਲੈਂਡ- 170 ਮਾਮਲੇ, 2 ਮੌਤਾਂ
ਹਾਂਗਕਾਂਗ- 149 ਮਾਮਲੇ, 4 ਮੌਤਾਂ
ਫਿਲਪੀਨਜ਼- 140 ਮਾਮਲੇ, 12 ਮੌਤਾਂ
ਮਿਸਰ- 126 ਮਾਮਲੇ, 2 ਮੌਤਾਂ
ਪਾਕਿਸਤਾਨ - 53 ਮਾਮਲੇ
ਨਿਊਜ਼ੀਲੈਂਡ - 8 ਮਾਮਲੇ
ਭਾਰਤ- 114 ਮਾਮਲੇ, 2 ਮੌਤਾਂ


Vandana

Content Editor

Related News