6 ਸਾਲਾ ਮੁੰਡੇ ਨੇ ਕੋਰੋਨਾ ਨੂੰ ਹਰਾਇਆ, ਲੋਕਾਂ ਨੇ ਕਿਹਾ ''ਹੀਰੋ''
Sunday, Apr 05, 2020 - 05:57 PM (IST)
ਵਾਸ਼ਿੰਗਟਨ (ਬਿਊਰੋ): ਕੋਰੋਨਾ ਦੇ ਕਹਿਰ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ। ਸਾਰੇ ਦੇਸ਼ ਇਸ ਵਾਇਰਸ ਨਾਲ ਨਜਿੱਠਣ ਲਈ ਇਕੱਠੇ ਹੋ ਕੇ ਲੜ ਰਹੇ ਹਨ। ਇਸ ਵਿਚ ਕਦੇ-ਕਦੇ ਕੋਰੋਨਾ ਨਾਲ ਸਬੰਧਤ ਸਕਰਾਤਮਕ ਖਬਰਾਂ ਵੀ ਆ ਰਹੀਆਂ ਹਨ।ਇਸੇ ਤਰ੍ਹਾਂ ਦੀ ਇਕ ਚੰਗੀ ਖਬਰ ਕੋਰੋਨਾ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਅਮਰੀਕਾ ਤੋਂ ਆਈ ਹੈ। ਇੱਥੇ ਇਕ 6 ਸਾਲ ਦਾ ਮੁੰਡਾ ਕੋਰੋਨਾ ਨੂੰ ਹਰਾ ਕੇ ਹਸਪਤਾਲ ਤੋਂ ਘਰ ਪਰਤ ਆਇਆ ਹੈ।ਲੋਕ ਇਸ ਮੁੰਡੇ ਨੂੰ 'ਹੀਰੋ' ਦੱਸ ਰਹੇ ਹਨ।
ਇਹ ਮਾਮਲਾ ਅਮਰੀਕਾ ਦੇ ਟੇਨੇਸੀ ਸੂਬੇ ਦਾ ਹੈ। 'ਮਿਰਰ' ਦੀ ਰਿਪੋਰਟ ਦੇ ਮੁਤਾਬਕ ਮੁੰਡੇ ਦੀ ਮਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਦੀ ਜਾਣਕਾਰੀ ਦਿੱਤੀ। ਇੱਥੇ ਰਹਿਣ ਵਾਲੇ 6 ਸਾਲ ਦੇ ਜੋਸੇਫ ਬੋਸੈਨ ਨੇ 'ਸਿਸਟਿਕ ਫਾਇਬ੍ਰੋਸਿਸ' ਨਾਮ ਦੀ ਫੇਫੜੇ ਦੀ ਇਕ ਬੀਮਾਰੀ ਨਾਲ ਪੀੜਤ ਹੋਣ ਦੇ ਬਾਵਜੂਦ ਕੋਰੋਨਾਵਾਇਰਸ ਨੂੰ ਹਰਾ ਦਿੱਤਾ। ਫੇਸਬੁੱਕ 'ਤੇ ਜੋਸੇਫ ਨੇ ਮਾਂ ਵੱਲੋਂ ਪੋਸਟ ਕੀਤੇ ਗਏ ਵੀਡੀਓ ਵਿਚ ਮੁਸਕੁਰਾਉਂਦੇ ਹੋਏ ਖੁਦ ਨੂੰ ਯੋਧਾ ਦੱਸਿਆ ਹੈ। ਨਾਲ ਹੀ ਉਹ ਪਰਿਵਾਰ ਅਤੇ ਦੋਸਤਾਂ ਦਾ ਧੰਨਵਾਦ ਵੀ ਕਰ ਰਿਹਾ ਹੈ। ਉਹ ਉਹਨਾਂ ਲੋਕਾਂ ਦੇ ਬਾਰੇ ਵਿਚ ਵੀ ਦੱਸ ਰਿਹਾ ਹੈ ਜਿਹਨਾਂ ਨੇ ਉਸ ਨੂੰ ਕਾਰਡ, ਤੋਹਫੇ ਅਤੇ ਸ਼ੁੱਭਕਾਮਨਾ ਸੰਦੇਸ਼ ਭੇਜੇ ਹਨ।
ਜੋਸੇਫ ਦੀ ਮਾਂ ਨੇ ਦੱਸਿਆ ਸੀ,''19 ਮਾਰਚ ਨੂੰ ਉਸ ਨੂੰ ਪਤਾ ਚੱਲਿਆ ਕਿ ਉਹ ਕੋਰੋਨਾ ਪੌਜੀਟਿਵ ਹੈ। ਉਸ ਨੂੰ ਸ਼ੁਰੂ ਵਿਚ ਖੰਘ ਅਤੇ ਜ਼ੁਕਾਮ ਦੀ ਸ਼ਿਕਾਇਤ ਹੋਈ। ਜੋਸੇਫ ਨੂੰ ਕਲਾਕਰਸਵਿਲੇ ਸਥਿਤ ਮੋਨਰੋ ਕੈਰਲ ਜੂਨੀਅਰ ਚਿਲਡਰਨ ਹਸਪਤਾਲ ਲਿਜਾਇਆ ਗਿਆ, ਉੱਥੇ ਉਸ ਵਿਚ ਕੋਰੋਨਾਵਾਇਰਸ ਦੇ ਲੱਛਣ ਦਿਖਾਈ ਦਿੱਤੇ। ਇਸ ਮਗਰੋਂ ਜਲਦੀ ਹੀ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ।
ਪੜ੍ਹੋ ਇਹ ਅਹਿਮ ਖਬਰ- ਬੋਰਿਸ ਜਾਨਸਨ ਦੇ ਬਾਅਦ ਗਰਭਵਤੀ ਮੰਗੇਤਰ 'ਚ ਵੀ ਕੋਰੋਨਾ ਦੇ ਲੱਛਣ
19 ਮਾਰਚ ਨੂੰ ਜੋਸੇਫ ਦੀ ਮਾਂ ਸਬਰੀਨਾ ਨੇ ਫੇਸਬੁੱਕ 'ਤੇ ਇਸ ਬਾਰੇ ਵਿਚ ਜਾਣਕਾਰੀ ਦਿੱਤੀ ਸੀ ਅਤੇ ਆਪਣੇ ਦੋਸਤਾਂ-ਰਿਸ਼ਤੇਦਾਰਾਂ ਨੂੰ ਆਪਣੇ ਬੇਟੇ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਨ ਦੀ ਅਪੀਲ ਵੀ ਕੀਤੀ ਸੀ।ਇਸ ਦੇ ਬਾਅਦ ਜੋਸੇਫ ਹੌਲੀ-ਹੌਲੀ ਠੀਕ ਹੋਇਆ। ਲੱਛਣ ਖਤਮ ਹੋਣ ਦੇ ਬਾਅਦ ਵੀ ਉਹ 2 ਹਫਤੇ ਤੱਕ ਆਪਣੇ ਘਰ ਵਿਚ ਆਈਸੋਲੇਟ ਰਿਹਾ। ਇਸ ਮਗਰੋਂ ਅਖੀਰ ਵਿਚ ਜੋਸੇਫ ਦੀ ਮਾਂ ਨੇ ਸਾਰਿਆਂ ਨੂੰ ਖੁਸ਼ਖਬਰੀ ਸੁਣਾਉਂਦੇ ਹੋਏ ਕਿਹਾ ਕਿ ਜੋਸੇਫ ਹੁਣ ਪੂਰੀ ਤਰ੍ਹਾਂ ਵਾਇਰਸ ਨੂੰ ਹਰਾ ਚੁੱਕਾ ਹੈ। ਜੋਸੇਫ ਨੇ ਲੋਕਾਂ ਨੂੰ ਵੀਡੀਓ ਜ਼ਰੀਏ ਦੱਸਿਆ,''ਮੈਂ ਇਕ ਸਿਸਟਿਕ ਫਾਇਬ੍ਰੋਸਿਸ ਯੋਧਾ ਹਾਂ ਅਤੇ ਮੈਂ ਕੋਵਿਡ-19 ਨੂੰ ਹਰਾਇਆ ਹੈ।''
ਗੌਰਤਲਬ ਹੈ ਕਿ ਅਮਰੀਕਾ ਵਿਚ ਕੋਰੋਨਾਵਾਇਰਸ ਕਹਿਰ ਵਰ੍ਹਾ ਰਿਹਾ ਹੈ। ਇੱਥੇ ਕੋਰੋਨਾਵਾਇਰਸ ਦੇ ਕਾਰਨ ਇਨਫੈਕਟਿਡ ਲੋਕਾਂ ਦਾ ਅੰਕੜਾ 3 ਲੱਖ ਦੇ ਕਰੀਬ ਪਹੁੰਚ ਰਿਹਾ ਹੈ। 24 ਘੰਟੇ ਵਿਚ ਇੱਥੇ1400 ਤੋਂ ਵਧੇਰੇ ਮੌਤਾਂ ਦਰਜ ਕੀਤੀਆਂ ਗਈਆਂ ਹਨ। ਜੋਨਸ ਹਾਪਕਿਨਜ਼ ਯੂਨੀਵਰਸਿਟੀ ਟ੍ਰੈਕਰ ਦੇ ਮੁਤਾਬਕ,''ਅਮਰੀਕਾ ਵਿਚ 24 ਘੰਟੇ ਵਿਚ ਕੋਰੋਨਾਵਾਇਰਸ ਦੇ ਕਾਰਨ ਰਿਕਾਰਡ 480 ਮੌਤਾਂ ਦਰਜ ਕੀਤੀਆਂ ਗਈਆਂ ਹਨ। ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਕਾਰਨ 24 ਘੰਟੇ ਵਿਚ ਹੋਈਆਂ ਇਹ ਹੁਣ ਤੱਕ ਦੀਆਂ ਸਭ ਤੋਂ ਮੌਤਾਂ ਹਨ।''