ਬਜ਼ੁਰਗ ਨੇ ਕੋਵਿਡ-19 ਨੂੰ ਹਰਾ ਕੇ ਮਨਾਇਆ 104ਵਾਂ ਜਨਮਦਿਨ (ਵੀਡੀਓ)

04/03/2020 5:29:22 PM

ਵਾਸ਼ਿੰਗਟਨ (ਬਿਊਰੋ): ਕੋਵਿਡ-19 ਕਾਰਨ ਦੁਨੀਆ ਭਰ ਵਿਚ 10 ਲੱਖ ਤੋਂ ਵਧੇਰੇ ਲੋਕ ਇਨਫੈਕਟਿਡ ਹੋ ਚੁੱਕੇ ਹਨ ਜਦਕਿ ਮ੍ਰਿਤਕਾਂ ਦਾ ਅੰਕੜਾ 50 ਹਜ਼ਾਰ ਤੋਂ ਵਧੇਰੇ ਹੋ ਚੁੱਕਾ ਹੈ। ਇਸ ਵਿਚ ਮੰਨਿਆ ਜਾ ਰਿਹਾ ਹੈ ਕਿ ਇਸ ਵਾਇਰਸ ਨਾਲ ਉਹਨਾਂ ਲੋਕਾਂ ਦੇ ਮਰਨ ਦੀ ਜ਼ਿਆਦਾ ਸੰਭਾਵਨਾ ਹੈ ਜੋ ਪਹਿਲਾਂ ਤੋਂ ਕਿਸੇ ਬੀਮਾਰੀ ਨਾਲ ਇਨਫੈਕਟਿਡ ਹਨ ਜਾਂ ਵੱਧਦੀ ਉਮਰ ਕਾਰਨ ਹੋਰ ਸਿਹਤ ਸਮੱਸਿਆਵਾਂ ਨਾਲ ਪਹਿਲਾਂ ਤੋ ਪੀੜਤ ਹਨ। ਇਸ ਦੌਰਾਨ ਦੂਜੇ ਵਿਸ਼ਵ ਯੁੱਧ ਵਿਚ ਹਿੱਸਾ ਲੈ ਚੁੱਕੇ ਅਤੇ 104 ਸਾਲ ਦੇ ਬਜ਼ੁਰਗ ਨੇ ਕੋਰੋਨਾਵਾਇਰਸ ਦੇ ਇਨਫੈਕਸ਼ਨ ਨੂੰ ਹਰਾ ਕੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਜਿਉਣ ਦੀ ਇੱਛਾ ਮਜ਼ਬੂਤ ਹੋਵੇ ਤਾਂ ਵਾਇਰਸ ਵੀ ਕੁਝ ਨਹੀਂ ਵਿਗਾੜ ਸਕਦਾ। 

PunjabKesari

ਅਮਰੀਕੀ ਸੂਬੇ ਓਰੇਗਨ ਦੇ ਰਹਿਣ ਵਾਲੇ ਵਿਲੀਅਮ ਬਿਲ ਲੈਪਸੀਜ ਨੇ ਕੋਰੋਨਾ ਤੋਂ ਜੰਗ ਜਿੱਤ ਕੇ ਬੁੱਧਵਾਰ ਨੂੰ ਪਰਿਵਾਰ ਦੇ ਨਾਲ ਆਪਣਾ 104ਵਾਂ ਜਨਮਦਿਨ ਮਨਾਇਆ। ਦੱਸਿਆ ਜਾ ਰਿਹਾ ਹੈ ਕਿ ਬਿਲ ਨੂੰ ਇਸ ਵਾਇਰਸ ਦੇ ਇਨਫੈਕਸ਼ਨ ਦੇ ਲੱਛਣ 5 ਮਾਰਚ ਨੂੰ ਦਿਸਣੇ ਸ਼ੁਰੂ ਹੋਏ ਸਨ। 10 ਮਾਰਚ ਨੂੰ ਕੋਵਿਡ-19 ਲਈ ਉਹਨਾਂ ਦਾ ਟੈਸਟ ਕੀਤਾ ਗਿਆ ਜਿਸ ਦੀ ਰਿਪੋਰਟ ਪੌਜੀਟਿਵ ਆਈ। ਉਹਨਾਂ ਨੂੰ ਬੁਖਾਰ ਸੀ ਅਤੇ ਉਹਨਾਂ ਦੇ ਸਾਹ ਉੱਖੜ ਰਹੇ ਸਨ। ਇਸ ਵਾਇਰਸ ਦੇ ਸ਼ਿਕਾਰ ਬਜ਼ੁਰਗਾਂ ਦੇ ਬਚਣ ਦੀ ਸੰਭਾਵਨਾ ਘੱਟ ਹੁੰਦੀ ਹੈ ਲਿਹਾਜਾ ਉਹਨਾਂ ਦੇ ਪਰਿਵਾਰ ਦੇ ਮੈਂਬਰ ਚਿੰਤਤ ਸਨ। ਫਿਰ ਉਹਨਾਂ ਨੇ ਆਪਣੇ ਜਨਮਦਿਨ ਦਾ ਜਸ਼ਨ ਮਨਾਉਣ ਲਈ ਸਮੇਂ ਦੇ ਨਾਲ ਜੰਗ ਲੜੀ ਅਤੇ ਵਾਇਰਸ ਨੂੰ ਹਰਾ ਕੇ ਸਿਹਤਮੰਦ ਹੋ ਗਏ। 

 

ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਦਾ ਦਾਅਵਾ, ਬਣ ਗਿਆ ਕੋਵਿਡ-19 ਦੇ ਇਲਾਜ ਦਾ ਟੀਕਾ

ਬਿਲ ਦੇ 2 ਪੋਤੇ, 6 ਪੜਪੋਤੇ ਅਤੇ ਅੱਗੇ ਉਹਨਾਂ ਦੇ ਵੰਸ਼ ਵਿਚ 5 ਬੱਚੇ ਹਨ। ਉਹ ਦੂਜੇ ਵਿਸ਼ਵ ਯੁੱਧ ਵਿਚ ਹਿੱਸਾ ਲੈਣ ਵਾਲੇ ਇਕ ਫੌਜੀ ਸਨ। ਉਹ ਅਲੇਉਤਿਯਨ ਟਾਪੂ ਸਮੂਹ ਵਿਚ ਤਾਇਨਾਤ ਸਨ ਅਤੇ ਉਹਨਾਂ ਨੇ ਆਪਣੇ ਜੀਵਨ ਕਾਲ ਵਿਚ ਸਾਲ 1918 ਦਾ ਸਪੇਨਿਸ਼ ਫਲੂ, ਮਹਾਨ ਮੰਦੀ, ਕੁਝ ਇਕ ਮੰਦੀ ਦੇ ਸਮੇਂ ਨੂੰ ਦੇਖਿਆ ਹੈ। ਇੱਥੇ ਦੱਸ ਦਈਏ ਕਿ ਉਹ ਜਿਹੜੀ ਫੈਕਲਟੀ ਵਿਚ ਰਹਿ ਰਹੇ ਸਨ ਉੱਥੇ ਰਹਿਣ ਵਾਲੇ 15 ਹੋਰ ਬਜ਼ੁਰਗਾਂ ਵਿਚ ਵੀ ਕੋਰੋਨਾਵਾਇਰਸ ਦਾ ਇਨਫੈਕਸ਼ਨ ਪਾਇਆ ਗਿਆ ਸੀ ਜਿਹਨਾਂ ਵਿਚੋਂ 2 ਦੀ ਮੌਤ ਹੋ ਚੁੱਕੀ ਹੈ।
 


Vandana

Content Editor

Related News