ਸੰਪਤ ਸ਼ਿਵਾਂਗੀ ਨੂੰ ਅਮਰੀਕੀ ਸਿਹਤ ਸੰਸਥਾ ''ਚ ਮਿਲਿਆ ਵੱਕਾਰੀ ਅਹੁਦਾ

10/10/2019 12:43:52 PM

ਵਾਸ਼ਿੰਗਟਨ (ਭਾਸ਼ਾ)— ਭਾਰਤੀ-ਅਮਰੀਕੀ ਭਾਈਚਾਰੇ ਦੇ ਇਕ ਪ੍ਰਭਾਵਸ਼ਾਲੀ ਨੇਤਾ ਸੰਪਤ ਸ਼ਿਵਾਂਗੀ ਨੂੰ ਮਾਨਸਿਕ ਸਿਹਤ ਨਾਲ ਸਬੰਧਤ ਇਕ ਪ੍ਰਮੁੱਖ ਸਿਹਤ ਸੰਸਥਾ ਦੀ ਰਾਸ਼ਟਰੀ ਸਲਾਹਕਾਰ ਕਮੇਟੀ ਵਿਚ ਸੇਵਾ ਲਈ ਸੱਦਾ ਦਿੱਤਾ ਗਿਆ ਹੈ। ਪੇਸ਼ੇ ਤੋਂ ਡਾਕਟਰ ਸ਼ਿਵਾਂਗੀ ਨੂੰ ਅਮਰੀਕੀ ਸਿਹਤ ਅਤੇ ਮਨੁੱਖੀ ਸੇਵਾ ਸਕੱਤਰ ਐਲੇਕਸ ਐੱਮ ਅਜਾਰ ਨੇ 'ਸਬਸਟਾਂਸ ਐਬੀਊਜ਼ ਐਂਡ ਮੈਂਟਲ ਹੈਲਥ ਸਰਵਿਸਿਜ਼ ਐਡਮਿਨਿਸਟ੍ਰੇਸ਼ਨ' ਦੇ 'ਸੈਂਟਰ ਫੌਰ ਮੈਂਟਲ ਹੈਲਥ ਸਰਵਿਸਿਜ਼' ਵਿਚ ਸੇਵਾ ਦੇਣ ਲਈ ਸੱਦਾ ਦਿੱਤਾ ਹੈ। 

ਅਜਾਰ ਨੇ ਸ਼ਿਵਾਂਗੀ ਨੂੰ ਲਿਖੀ ਚਿੱਠੀ ਵਿਚ ਕਿਹਾ,''ਮੈਂ ਤੁਹਾਨੂੰ 'ਸਬਸਟਾਂਸ ਐਬੀਊਜ਼ ਐਂਡ ਮੈਂਟਲ ਹੈਲਥ ਸਰਵਿਸਿਜ਼ ਐਡਮਿਨਿਸਟ੍ਰੇਸ਼ਨ' ਦੇ 'ਸੈਂਟਰ ਫੌਰ ਮੈਂਟਲ ਹੈਲਥ ਸਰਵਿਸਿਜ਼ ਨੈਸ਼ਨਲ ਐਡਵਾਇਜ਼ਰੀ ਕੌਂਸਲ' ਵਿਚ ਸੇਵਾ ਦੇਣ ਲਈ ਸੱਦਾ ਦੇ ਕੇ ਖੁਸ਼ ਹਾਂ।'' ਅਜਾਰ ਨੇ ਕਿਹਾ,''ਨਿਯੁਕਤੀ ਤੁਰੰਤ ਪ੍ਰਭਾਵੀ ਹੋਵੇਗੀ ਅਤੇ ਕਾਰਜਕਾਲ 30 ਜੁਲਾਈ, 2023 ਨੂੰ ਖਤਮ ਹੋਵੇਗਾ।''

ਸ਼ਿਵਾਂਗੀ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਮਾਨਸਿਕ ਸਿਹਤ ਨੂੰ ਲੈ ਕੇ ਬਣੀ ਰਾਸ਼ਟਰੀ ਸਲਾਹਕਾਰ ਪਰੀਸ਼ਦ ਵਿਚ ਸੱਦਾ ਦਿੱਤੇ ਜਾਣ 'ਤੇ ਖੁਦ ਨੂੰ ਸਨਮਾਨਿਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਕਿਹਾ,''ਮੈਂ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਅਤੇ ਅਮਰੀਕੀ ਸਿਹਤ ਤੇ ਮਨੁੱਖੀ ਸੇਵਾ ਸਕੱਤਰ ਐਲੇਕਸ ਐੱਮ ਅਜਾਰ ਨੇ ਮੈਨੂੰ ਇਹ ਸੇਵਾ ਦੇਣ ਲਈ ਵੱਕਾਰੀ ਅਹੁਦੇ 'ਤੇ ਨਿਯੁਕਤ ਕੀਤਾ ਹੈ। 4 ਸਾਲ ਦਾ ਕਾਰਜਕਾਲ 30 ਜੁਲਾਈ 2023 ਨੂੰ ਖਤਮ ਹੋਵੇਗਾ।'' ਸ਼ਿਵਾਂਗੀ ਨੇ ਟਰੰਪ ਅਤੇ ਅਜਾਰ ਨੂੰ ਇੰਨੇ ਵੱਡੇ ਸਨਮਾਨ ਅਤੇ ਸੇਵਾ ਲਈ ਧੰਨਵਾਦ ਦਿੱਤਾ।


Vandana

Content Editor

Related News