ਭਾਰਤੀ-ਅਮਰੀਕੀ ਸਾਂਸਦ ਰੋ ਖੰਨਾ ''ਪਾਕਿ ਕਾਂਗਰੇਸ਼ਨਲ ਕੌਕਸ'' ''ਚ ਹੋਏ ਸ਼ਾਮਲ

Wednesday, Aug 14, 2019 - 03:22 PM (IST)

ਭਾਰਤੀ-ਅਮਰੀਕੀ ਸਾਂਸਦ ਰੋ ਖੰਨਾ ''ਪਾਕਿ ਕਾਂਗਰੇਸ਼ਨਲ ਕੌਕਸ'' ''ਚ ਹੋਏ ਸ਼ਾਮਲ

ਵਾਸ਼ਿੰਗਟਨ (ਭਾਸ਼ਾ)— ਭਾਰਤੀ-ਅਮਰੀਕੀ ਸਾਂਸਦ ਰੋ ਖੰਨਾ 'ਕਾਂਗਰੇਸ਼ਨਲ ਪਾਕਿਸਤਾਨ ਕੌਕਸ' ਵਿਚ ਸ਼ਾਮਲ ਹੋ ਗਏ ਹਨ। ਦੋ ਵਾਰ ਦੇ ਡੈਮੋਕ੍ਰੇਟ ਸਾਂਸਦ ਅਤੇ ਸਿਲੀਕਾਨ ਵੈਲੀ ਤੋਂ ਚੁਣੇ ਗਏ ਖੰਨਾ (42) ਕਾਂਗਰੇਸ਼ਨਲ ਪਾਕਿਸਤਾਨ ਕੌਕਸ ਵਿਚ ਸ਼ਾਮਲ ਹੋਣ ਵਾਲੇ ਪਹਿਲੇ ਭਾਰਤੀ-ਅਮਰੀਕੀ ਹਨ। ਇਸ ਕੌਕਸ ਦੀ ਸਹਿ-ਪ੍ਰਧਾਨਗੀ ਡੈਮੋਕ੍ਰੈਟਿਕ ਪਾਰਟੀ ਦੀ ਸਾਂਸਦ ਸ਼ੀਲਾ ਜੈਕਸਨ ਲਈ ਅਤੇ ਰੀਪਬਲਿਕਨ ਪਾਰਟੀ ਦੇ ਜਿਮ ਬੈਂਕਸ ਕਰਦੇ ਹਨ। ਜੈਕਸਨ ਲੀ ਅਤੇ ਖੰਨਾ ਦੋਵੇਂ ਭਾਰਤ ਅਤੇ ਭਾਰਤੀਆਂ 'ਤੇ ਕਾਂਗਰੇਸ਼ਨਲ ਕੌਕਸ ਦੇ ਮੈਂਬਰ ਹਨ, ਜੋ ਅਮਰੀਕੀ ਕਾਂਗਰਸ ਦੇ ਹੇਠਲੇ ਸਦਨ 'ਹਾਊਸ ਆਫ ਰੀਪ੍ਰੀਜੈਂਟੇਟਿਵ' ਵਿਚ ਕਿਸੇ ਦੇਸ਼ ਵਿਸ਼ੇਸ਼ ਦਾ ਸਭ ਤੋਂ ਵੱਡਾ ਕੌਕਸ ਹੈ।

ਖੰਨਾ ਦੇ ਇਸ ਫੈਸਲੇ 'ਤੇ ਅਮਰੀਕਾ ਵਿਚ ਪਾਕਿਸਤਾਨੀ ਰਾਜਦੂਤ ਅਸਦ ਐੱਮ. ਖਾਨ ਨੇ ਉਨ੍ਹਾਂ ਨੂੰ ਧੰਨਵਾਦ ਦਿੱਤਾ। ਪਿਛਲੇ 2 ਸਾਲਾਂ ਵਿਚ ਹਾਊਸ ਆਫ ਰੀਪ੍ਰੀਜੈਂਟੇਟਿਵ ਵਿਚ ਵਿਦੇਸ਼ ਨੀਤੀ ਅਤੇ ਸੁਰੱਖਿਆ ਮਾਮਲਿਆਂ 'ਤੇ ਆਪਣੀ ਛਾਪ ਛੱਡਣ ਵਾਲੇ ਖੰਨਾ ਨੇ ਪੀ.ਟੀ.ਆਈ. ਨੂੰ ਕਿਹਾ,''ਮੈਨੂੰ ਅਮਰੀਕਾ-ਭਾਰਤ ਕੌਕਸ ਦਾ ਮੈਂਬਰ ਹੋਣ 'ਤੇ ਮਾਣ ਹੈ। ਮੈਂ ਕਸ਼ਮੀਰ ਵਿਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਲਈ ਲਿਆਏ ਗਏ ਬਿੱਲ ਅਤੇ ਭਾਰਤ-ਅਮਰੀਕਾ ਰੱਖਿਆ ਸੰਬੰਧਾਂ ਨੂੰ ਮਜ਼ਬੂਤ ਕਰਨ ਦਾ ਸਮਰਥਨ ਕੀਤਾ। ਇਸ ਦੇ ਨਾਲ ਹੀ ਮੈਂ ਮੰਨਦਾ ਹਾਂ ਕਿ ਅਫਗਾਨਿਸਤਾਨ ਵਿਚ ਸਥਿਰਤਾ ਲਿਆਉਣ ਲਈ ਭਾਰਤ ਅਤੇ ਪਾਕਿਸਤਾਨ ਸਮੇਤ ਖੇਤਰ ਦੇ ਸਾਰੇ ਦੇਸ਼ਾਂ ਨਾਲ ਸੰਪਰਕ ਕਰਨਾ ਮਹੱਤਵਪੂਰਣ ਹੈ ਤਾਂ ਜੋ ਅਮਰੀਕੀ ਫੌਜੀਆਂ ਦੀ ਵਾਪਸੀ ਹੋ ਸਕੇ।''


author

Vandana

Content Editor

Related News