ਅਮਰੀਕਾ : ਭਾਰਤੀ ਬੱਚੀ ਦੀ ਮੌਤ ਦੇ ਮਾਮਲੇ ''ਚ ਮਾਂ ਬਰੀ

Saturday, Mar 02, 2019 - 10:28 PM (IST)

ਹਿਊਸਟਨ (ਏਜੰਸੀ)- ਮਾਨਸਿਕ ਤੌਰ 'ਤੇ ਕਮਜ਼ੋਰ ਬੱਚੀ ਦੀ ਦੇਖਰੇਖ ਵਿਚ ਲਾਪਰਵਾਹੀ ਦੇ ਦੋਸ਼ ਵਿਚ ਅਮਰੀਕੀ ਜੇਲ ਵਿਚ ਬੰਦ ਭਾਰਤੀ ਮੂਲ ਦੀ ਮਹਿਲਾ ਨੂੰ ਸਬੂਤਾਂ ਦੀ ਘਾਟ ਕਾਰਨ ਕੋਰਟ ਨੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਮਾਮਲਾ ਅਮਰੀਕਾ ਦੇ ਡਲਾਸ ਦੇ ਉਪਨਗਰੀ ਇਲਾਕੇ ਦਾ ਹੈ। ਸਾਲ 2017 ਵਿਚ ਉਥੇ ਬਣੀ ਇਕ ਪੁਲੀਆ ਨੇੜੇ ਤਿੰਨ ਸਾਲ ਦੀ ਬੱਚੀ ਸ਼ਿਰੀਨ ਮੈਥਿਊਜ਼ ਮ੍ਰਿਤਕ ਹਾਲਤ ਵਿਚ ਮਿਲੀ ਸੀ।

ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਸੀ ਕਿ ਪਾਲਕ (ਗੋਦ ਲੈਣ ਵਾਲੀ) ਮਾਂ ਸਿਨੀ ਮੈਥਿਊਜ਼ ਦੀ ਲਾਪਰਵਾਹੀ ਦੇ ਚਲਦੇ ਬੱਚੀ ਸ਼ਿਰੀਨ ਦੁਰਘਟਨਾ ਦੀ ਸ਼ਿਕਾਰ ਹੋ ਗਈ। ਮੈਥਿਊਜ਼ ਪਰਿਵਾਰ ਕੇਰਲ ਦਾ ਰਹਿਣ ਵਾਲਾ ਹੈ ਜਦੋਂ ਕਿ ਗੋਦ ਲਈ ਗਈ ਬੱਚੀ ਬਿਹਾਰ ਦੀ ਸੀ। ਸ਼ਿਰੀਨ ਨੂੰ ਵੇਸਲੀ ਮੈਥਿਊਜ਼ ਅਤੇ ਸਿਰੀ ਨੇ ਸਾਲ 2016 ਵਿਚ ਗੋਦ ਲਈ ਸੀ। 22 ਅਕਤੂਬਰ ਨੂੰ ਬੱਚੀ ਟੈਕਸਾਸ ਦੇ ਰਿਚਰਡਸਨ ਇਲਾਕੇ ਵਿਚ ਇਕ ਪੁਲੀਆ ਦੇ ਨੇੜੇ ਮ੍ਰਿਤ ਹਾਲਤ ਵਿਚ ਮਿਲੀ। ਇਸ ਤੋਂ ਦੋ ਹਫਤੇ ਪਹਿਲਾਂ ਪਰਿਵਾਰ ਨੇ ਬੱਚੀ ਦੇ ਗੁਮਸ਼ੁਦਾ ਹੋਣ ਦੀ ਰਿਪੋਰਟ ਪੁਲਸ ਨੂੰ ਦਿੱਤੀ ਸੀ। ਪੁਲਸ ਨੇ ਸ਼ੁਰੂਆਤੀ ਜਾਂਚ ਵਿਚ ਸਿਰੀ (35) ਦੀ ਦੇਖਰੇਖ ਵਿਚ ਲਾਪਰਵਾਹੀ ਕੀਤੀ। ਉਸ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਅਤੇ ਗ੍ਰਿਫਤਾਰ ਕਰ ਲਿਆ ਗਿਆ।     


Sunny Mehra

Content Editor

Related News