ਅਮਰੀਕੀ ਮੀਡੀਆ ਕਸ਼ਮੀਰ ''ਤੇ ਦਿਖਾ ਰਿਹੇ ਇਕਪਾਸੜ ਤਸਵੀਰ : ਸ਼੍ਰਿੰਗਲਾ

09/11/2019 3:27:35 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਵਿਚ ਭਾਰਤੀ ਰਾਜਦੂਤ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਹੈ ਕਿ ਅਮਰੀਕੀ ਮੀਡੀਆ ਦਾ ਇਕ ਹਿੱਸਾ ਖਾਸ ਤੌਰ 'ਤੇ ਉਦਾਰਵਾਦੀ ਧੜਾ ਕਸ਼ਮੀਰ ਵਿਚ ਇਕਪਾਸੜ ਤਸਵੀਰ ਦਿਖਾ ਰਿਹਾ ਹੈ। ਅਜਿਹਾ ਉਨ੍ਹਾਂ ਪੱਖਾਂ ਦੇ ਕਹਿਣ 'ਤੇ ਕੀਤਾ ਜਾ ਰਿਹਾ ਹੈ ਜਿਹੜੇ ਭਾਰਤੀ ਹਿੱਤਾਂ ਵਿਰੁੱਧ ਕੰਮ ਕਰ ਰਹੇ ਹਨ। ਭਾਰਤੀ ਰਾਜਦੂਤ ਸ਼੍ਰਿੰਗਲਾ ਨੇ ਕਿਹਾ ਕਿ ਭਾਰਤ ਵੱਲੋਂ ਪਿਛਲੇ ਮਹੀਨੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰ ਕੇ ਉਸ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡਣ ਦੇ ਫੈਸਲਾ ਲੋਕਾਂ ਦੀ ਭਲਾਈ ਲਈ ਕੀਤਾ ਗਿਆ ਹੈ। 

ਪੀ.ਟੀ.ਆਈ. ਨੂੰ ਦਿੱਤੇ ਇਕ ਇੰਟਰਵਿਊ ਵਿਚ ਭਾਰਤੀ ਡਿਪਲੋਮੈਟ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਅਰਾਜਕਤਾਵਾਦੀ ਪ੍ਰਬੰਧ ਕਰਾਰ ਦਿੱਤਾ, ਜਿਸ ਨਾਲ ਅਰਥ ਵਿਵਸਥਾ ਦਾ ਸਾਹ ਘੁੱਟ ਰਿਹਾ ਸੀ ਅਤੇ ਪਾਕਿਸਤਾਨੀ ਅੱਤਵਾਦ ਨੂੰ ਵਧਾਵਾ ਮਿਲ ਰਿਹਾ ਸੀ। ਸ਼੍ਰਿੰਗਲਾ ਨੇ ਕਿਹਾ,''ਬਦਕਿਸਮਤੀ ਨਾਲ ਅਮਰੀਕਾ ਵਿਚ ਮੀਡੀਆ ਦਾ ਇਕ ਪੱਖ, ਖਾਸ ਤੌਰ 'ਤੇ ਉਦਾਰਵਾਦੀ ਪੱਖ ਨੇ ਆਪਣੇ ਹੀ ਕਾਰਨਾਂ ਨਾਲ ਮੁੱਦੇ ਦੇ ਇਸ ਦ੍ਰਿਸ਼ਟੀਕੋਣ ਨੂੰ ਸਾਹਮਣੇ ਨਹੀਂ ਲਿਆਉਣ ਦਾ ਵਿਕਲਪ ਚੁਣਿਆ ਹੈ ਜਦਕਿ ਇਹ ਦ੍ਰਿਸ਼ਟੀਕੋਣ ਬਹੁਤ ਮਹੱਤਵਪੂਰਣ ਹੈ।'' 

ਉਨ੍ਹਾਂ ਨੇ ਕਿਹਾ ਕਿ ਬਜਾਏ ਇਸ ਦੇ ਉਹ ਤਸਵੀਰ ਦੇ ਉਸ ਪਹਿਲੂ 'ਤੇ ਫੋਕਸ ਕਰ ਰਹੇ ਹਨ ਜਿਨ੍ਹਾਂ ਨੂੰ ਉਨ੍ਹਾਂ ਪੱਖਾਂ ਵੱਲੋਂ ਅੱਗੇ ਵਧਾਇਆ ਗਿਆ ਹੈ ਜੋ ਸਾਡੇ ਹਿੱਤਾਂ ਦੇ ਵਿਰੋਧੀ ਹਨ। ਸ਼੍ਰਿੰਗਲਾ ਨੇ ਕਿਹਾ ਕਿ ਉਨ੍ਹਾਂ ਨੇ ਅਤੇ ਇੱਥੇ ਭਾਰਤੀ ਦੂਤਘਰ ਨੇ ਭਾਰਤ ਦੇ ਬਾਰੇ ਵਿਚ ਤੱਥ ਆਤਮਕ ਸਥਿਤੀ ਨੂੰ ਲੈ ਕੇ ਕਾਂਗਰਸ ਮੈਂਬਰਾਂ ਸੈਨੇਟਰਾਂ ਅਤੇ ਥਿੰਕ ਟੈਂਕ ਨਾਲ ਸੰਪਰਕ ਕਾਇਮ ਕਰਨ ਲਈ ਇਕ ਵਿਆਪਕ ਮੁਹਿੰਮ ਚਲਾਈ ਹੈ।


Vandana

Content Editor

Related News