ਟਰੰਪ ਵਿਰੁੱਧ ਦੋਸ਼ ਸੰਵਿਧਾਨਕ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ : ਬਚਾਅ ਪੱਖ

01/29/2020 12:18:30 PM

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਮਹਾਦੋਸ਼ ਦੀ ਚੱਲ ਰਹੀ ਸੁਣਵਾਈ ਵਿਚ ਟਰੰਪ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਨੇ ਆਪਣੀਆਂ ਦਲੀਆਂ ਦਿੱਤੀਆਂ। ਵਕੀਲਾਂ ਨੇ ਕਿਹਾ ਕਿ ਰਾਸ਼ਟਰਪਤੀ ਦੇ ਵਿਰੁੱਧ ਸੱਤਾ ਦੀ ਦੁਰਵਰਤੋਂ ਸਬੰਧੀ ਲਗਾਏ ਗਏ ਦੋਸ਼ ਰਾਜਨੀਤਕ ਰੂਪ ਨਾਲ ਪ੍ਰੇਰਿਤ ਹਨ। ਬਚਾਅ ਪੱਖ ਦੇ ਵਕੀਲਾਂ ਨੇ ਆਪਣੀਆਂ ਸ਼ੁਰੂਆਤੀ ਦਲੀਲਾਂ ਪੂਰੀਆਂ ਕਰ ਲਈਆਂ ਹਨ। ਟਰੰਪ ਦੇ ਬਚਾਅ ਦਲ ਦੀ ਅਗਵਾਈ ਕਰਨ ਵਾਲੇ ਵ੍ਹਾਈਟ ਹਾਊਸ ਦੇ ਵਕੀਲ ਪੈਟ ਸਿਪੋਲੋਨ ਨੇ ਮੰਗਲਵਾਰ ਨੂੰ ਕਿਹਾ,''ਮਹਾਦੋਸ਼ ਦੇ ਦੋਸ਼ ਕਿਸੇ ਵੀ ਸੰਵਿਧਾਨਕ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ।''

ਉਹਨਾਂ ਨੇ ਕਿਹਾ,''ਉਹ ਤੁਹਾਨੂੰ ਜੋ ਕਰਨ ਲਈ ਕਹਿ ਰਹੇ ਹਨ ਉਹ ਇਕ ਸਫਲ ਰਾਸ਼ਟਰਪਤੀ ਨੂੰ ਚੋਣਾਂ ਤੋਂ ਠੀਕ ਪਹਿਲਾਂ, ਬਿਨਾਂ ਕਿਸੇ ਆਧਾਰ ਦੇ ਅਤੇ ਸੰਵਿਧਾਨ ਦੀ ਉਲੰਘਣਾ ਕਰ ਕੇ ਅਹੁਦੇ ਤੋਂ ਹਟਾ ਦੇਣਾ ਹੈ।'' ਸੈਨੇਟ ਨੂੰ ਟਰੰਪ ਨੂੰ ਸੱਤਾ ਦੀ ਦੁਰਵਰਤੋਂ ਸੰਬੰਧੀ ਦੋਸ਼ ਤੋਂ ਬਰੀ ਕਰਨ ਦੀ ਅਪੀਲ ਕਰਦਿਆਂ ਵ੍ਹਾਈਟ ਹਾਊਸ ਦੇ ਵਕੀਲ ਨੇ ਤਰਕ ਦਿੱਤਾ ਕਿ ਪਿਛਲੀਆਂ ਚੋਣਾਂ ਦੇ ਨਤੀਜਿਆਂ ਨੂੰ ਪਲਟ ਦੇਣਾ ਅਤੇ ਆਉਣ ਵਾਲੀਆਂ ਚੋਣਾਂ ਵਿਚ ਵਿਆਪਕ ਰੂਪ ਨਾਲ ਦਖਲ ਅੰਦਾਜ਼ੀ ਕਾਰਨਾ ਅਮਰੀਕਾ ਦੇ ਲੋਕਾਂ ਲਈ ਗੰਭੀਰ ਅਤੇ ਬਹੁਤ ਵੱਡਾ ਨੁਕਸਾਨ ਹੋਵੇਗਾ। 

ਉਹਨਾਂ ਨੇ ਸੈਨੇਟ ਵਿਚ ਆਪਣੀ ਸਮਾਪਤੀ ਟਿੱਪਣੀ ਵਿਚ ਕਿਹਾ,''ਸੈਨੇਟ ਅਜਿਹਾ ਨਹੀਂ ਕਰ ਸਕਦੀ। ਹੁਣ ਇਸ ਦੇ ਖਤਮ ਹੋਣ ਦਾ ਸਮਾਂ ਆ ਚੁੱਕਾ ਹੈ।'' ਸੈਨੇਟ ਵਿਚ ਟਰੰਪ ਦੇ ਵਿਰੁੱਧ ਮਹਾਦੋਸ਼ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ। ਪ੍ਰਤੀਨਿਧੀ ਸਭਾ ਨੇ ਪਿਛਲੇ ਮਹੀਨੇ ਇਸ ਮਾਮਲੇ ਨੂੰ ਸੈਨੇਟ ਵਿਚ ਭੇਜਣ ਦੇ ਪੱਖ ਵਿਚ ਵੋਟਿੰਗ ਕੀਤੀ ਸੀ। ਅਮਰੀਕਾ ਦੇ ਇਤਿਹਾਸ ਵਿਚ ਤੀਜੀ ਵਾਰ ਕਿਸੇ ਰਾਸ਼ਟਰਪਤੀ ਵਿਰੁੱਧ ਮਹਾਦੋਸ਼ ਦਾ ਮਾਮਲਾ ਚਲਾਇਆ ਜਾ ਰਿਹਾ ਹੈ। 


Vandana

Content Editor

Related News