ਮੇਰੇ ਹੁੰਦੇ ਈਰਾਨ ਕੋਲ ਕਦੇ ਨਹੀਂ ਹੋਣਗੇ ਪਰਮਾਣੂ ਹਥਿਆਰ : ਟਰੰਪ

Friday, Jan 10, 2020 - 11:33 AM (IST)

ਮੇਰੇ ਹੁੰਦੇ ਈਰਾਨ ਕੋਲ ਕਦੇ ਨਹੀਂ ਹੋਣਗੇ ਪਰਮਾਣੂ ਹਥਿਆਰ : ਟਰੰਪ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਈਰਾਨ ਅਮਰੀਕੀ ਪਾਬੰਦੀਆਂ ਨਾਲ ਬੁਰੀ ਤਰ੍ਹਾਂ ਪਰੇਸ਼ਾਨ ਹੈ। ਉਸ ਕੋਲ ਕਦੇ ਵੀ ਪਰਮਾਣੂ ਹਥਿਆਰ ਨਹੀਂ ਹੋਣਗੇ। ਟਰੰਪ ਨੇ 8 ਜਨਵਰੀ ਨੂੰ ਐਲਾਨ ਕੀਤਾ ਸੀ ਕਿ ਜਦੋਂ ਤੱਕ ਉਹ ਰਾਸ਼ਟਰਪਤੀ ਹਨ ਈਰਾਨ ਕੋਲ ਪਰਮਾਣੂ ਹਥਿਆਰ ਨਹੀਂ ਹੋਣਗੇ। ਟਰੰਪ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ,''ਈਰਾਨ ਵਰਤਮਾਨ ਵਿਚ ਅਰਾਜਕ ਹੈ। ਉਹ ਆਪਣੀ ਅਰਥਵਿਵਸਥਾ ਬਹੁਤ ਜਲਦੀ ਠੀਕ ਕਰ ਸਕਦੇ ਹਨ। ਦੇਖਦੇ ਹਾਂ ਕਿ ਉਹ ਗੱਲਬਾਤ ਕਰਨਗੇ ਜਾਂ ਨਹੀਂ।'' ਇਰਾਕ ਵਿਚ ਅਮਰੀਕੀ ਬਲਾਂ 'ਤੇ ਈਰਾਨ ਦੇ ਹਮਲੇ ਦੇ ਬਾਅਦ ਉਸ 'ਤੇ ਨਵੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। 

ਟਰੰਪ ਨੇ ਕਿਹਾ,''ਈਰਾਨ ਕੋਲ ਕਦੇ ਵੀ ਪਰਮਾਣੂ ਹਥਿਆਰ ਨਹੀਂ ਹੋਣਗੇ। ਉਹਨਾਂ ਨੂੰ ਇਹ ਵੀ ਪਤਾ ਹੈ। ਅਸੀਂ ਉਹਨਾਂ ਨੂੰ ਸਖਤੀ ਨਾਲ ਦੱਸ ਦਿੱਤਾ ਹੈ। ਈਰਾਨ ਹੁਣ ਉਸ ਤਰ੍ਹਾਂ ਦਾ ਅਮੀਰ ਨਹੀਂ ਹੈ ਜਦੋਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਸ ਨੂੰ 150 ਅਰਬ ਡਾਲਰ ਦਿੱਤੇ ਸਨ।'' ਉਹਨਾਂ ਨੇ ਕਿਹਾ,''ਅਸੀਂ ਦੇਖਾਂਗੇ ਕਿ ਉਹ ਗੱਲਬਾਤ ਕਰਨਾ ਚਾਹੁੰਦੇ ਹਨ ਜਾਂ ਨਹੀਂ। ਹੋ ਸਕਦਾ ਹੈ ਕਿ ਉਹ ਚੋਣਾਂ ਤੱਕ ਇੰਤਜ਼ਾਰ ਕਰਨ ਅਤੇ ਜੋਅ ਬਿਡੇਨ ਜਾਂ ਪੋਚਾਹੋਂਟਾਸ ਜਾਂ (ਪੇਟੇ) ਬੁਟੀਗਿਏਗ ਜਿਹੇ ਕਮਜੋਰ ਡੈਮੋਕ੍ਰੈਟ ਜਾਂ ਇਹਨਾਂ ਵਿਚੋਂ ਕਿਸੇ ਇਕ ਦੇ ਨਾਲ ਗੱਲਬਾਤ ਕਰਨ।'' ਉਹਨਾਂ ਨੇ ਕਿਹਾ ਕਿ ਪਾਬੰਦੀਆਂ ਨਾਲ ਈਰਾਨ ਨੂੰ ਬੁਰੀ ਤਰ੍ਹਾਂ ਨੁਕਸਾਨ ਹੋ ਰਿਹਾ ਹੈ। ਇਹ ਸਭ ਬਹੁਤ ਜਲਦੀ ਖਤਮ ਹੋ ਸਕਦਾ ਹੈ ਪਰ ਉਹ ਅਜਿਹਾ ਚਾਹੁੰਦੇ ਹਨ ਕਿ ਨਹੀਂ ਇਹ ਉਹਨਾਂ 'ਤੇ ਹੈ। ਮੇਰੇ 'ਤੇ ਨਹੀਂ।''


author

Vandana

Content Editor

Related News