ਟਰੰਪ ਨੇ ਈਰਾਨ ਦੇ ਰੈਵੋਲੂਸ਼ਨਰੀ ਗਾਰਡ ਦੀ ਹੱਤਿਆ ਦਾ ਦਿੱਤਾ ਸੀ ਆਦੇਸ਼

Friday, Jan 03, 2020 - 10:33 AM (IST)

ਟਰੰਪ ਨੇ ਈਰਾਨ ਦੇ ਰੈਵੋਲੂਸ਼ਨਰੀ ਗਾਰਡ ਦੀ ਹੱਤਿਆ ਦਾ ਦਿੱਤਾ ਸੀ ਆਦੇਸ਼

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਦੇਸ਼ ਵਿਚ ਅਮਰੀਕੀ ਕਰਮੀਆਂ ਦੀ ਸੁਰੱਖਿਆ ਲਈ ਸਪੱਸ਼ਟ ਰੱਖਿਆਤਮਕ ਕਾਰਵਾਈ ਕਰਦਿਆਂ ਈਰਾਨ ਦੇ ਰੈਵੋਲੂਸ਼ਨਰੀ ਗਾਰਡਰਸ ਕਮਾਂਡਰ ਕਾਸਿਮ ਸੁਲੇਮਾਨੀ ਨੂੰ ਮਾਰਨ ਦਾ ਆਦੇਸ਼ ਦਿੱਤਾ ਸੀ। ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ,''ਜਨਰਲ ਸੁਲੇਮਾਨੀ ਸਰਗਰਮ ਰੂਪ ਨਾਲ ਇਰਾਕ ਵਿਚ ਅਮਰੀਕੀ ਡਿਪਲੋਮੈਟਾਂ ਅਤੇ ਮਿਲਟਰੀ ਕਰਮੀਆਂ 'ਤੇ ਹਮਲੇ ਦੀ ਸਰਗਰਮ ਰੂਪ ਨਾਲ ਯੋਜਨਾ ਬਣਾ ਰਿਹਾ ਸੀ। ਜਨਰਲ ਸੁਲੇਮਾਨੀ ਅਤੇ ਉਸ ਦੀ ਕੁਦਸ ਫੋਰਸ ਸੈਂਕੜੇ ਅਮਰੀਕੀਆਂ ਅਤੇ ਹੋਰ ਗਠਜੋੜ ਸਹਿਯੋਗੀਆਂ ਦੇ ਮੈਂਬਰਾਂ ਦੀ ਮੌਤ ਅਤੇ ਹਜ਼ਾਰਾਂ ਨੂੰ ਜ਼ਖਮੀ ਕਰਨ ਲਈ ਜ਼ਿੰਮੇਵਾਰ ਹੈ।'' 

ਸੁਲੇਮਾਨੀ ਦੀ ਮੌਤ ਦੇ ਬਾਅਦ ਟਰੰਪ ਨੇ ਬਿਨਾਂ ਕਿਸੇ ਵਿਸਤ੍ਰਿਤ ਜਾਣਕਾਰੀ ਦੇ ਅਮਰੀਕੀ ਝੰਡਾ ਟਵੀਟ ਕੀਤਾ। ਈਰਾਨ ਦੇ ਰੈਵੋਲੂਸ਼ਨਰੀ ਗਾਰਡ ਨੇ ਸਰਕਾਰੀ ਟੀਵੀ 'ਤੇ ਇਕ ਬਿਆਨ ਵਿਚ ਕੁਦਸ ਯੂਨਿਟ ਦੇ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਦੀ ਪੁਸ਼ਟੀ ਕੀਤੀ। ਬਿਆਨ ਵਿਚ ਕਿਹਾ ਗਿਆ ਕਿ ਬਗਦਾਦ ਵਿਚ ਅਮਰੀਕੀ ਬਲਾਂ ਦੇ ਹਮਲੇ ਵਿਚ ਉਹਨਾਂ ਦੀ ਮੌਤ ਹੋ ਗਈ।


author

Vandana

Content Editor

Related News