ਟਰੰਪ ਨੇ ਬਗਦਾਦੀ ਨੂੰ ਢੇਰ ਕਰਨ ''ਚ ਸਹਾਇਕ ਰਹੇ ਕੁੱਤੇ ਨੂੰ ਕੀਤਾ ਸਨਮਾਨਿਤ

11/26/2019 1:58:31 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ੇਸ਼ ਰੂਪ ਨਾਲ ਸਿਖਲਾਈ ਪ੍ਰਾਪਤ ਨਾਇਕ ਰਹੇ ਕੁੱਤੇ 'ਕੋਨਨ' ਨੂੰ ਸਨਮਾਨਿਤ ਕੀਤਾ। ਕੋਨਨ ਨੇ ਆਈ.ਐੱਸ.ਆਈ.ਐੱਸ. ਮੁਖੀ ਅਬੁ ਬਕਰ ਅਲ ਬਗਦਾਦੀ ਨੂੰ ਢੇਰ ਕਰਨ ਦੇ ਮਿਸ਼ਨ ਵਿਚ ਅਮਰੀਕੀ ਕਮਾਂਡੋ ਦੀ ਮਦਦ ਕੀਤੀ ਸੀ। ਅਮਰੀਕੀ ਵਿਸ਼ੇਸ਼ ਬਲਾਂ ਨੇ ਫੌਜ ਵਿਚ ਸ਼ਾਮਲ ਕੁੱਤਿਆਂ ਦੇ ਨਾਲ ਦੁਨੀਆ ਦੇ ਸਭ ਤੋਂ ਲੋੜੀਂਦੇ ਅੱਤਵਾਦੀ ਬਗਦਾਦੀ ਦਾ ਪਿੱਛਾ ਕਰ ਕੇ ਅਕਤੂਬਰ ਵਿਚ ਉਸ ਨੂੰ ਢੇਰ ਕੀਤਾ ਸੀ।ਸੀਰੀਆ ਦੇ ਇਦਲਿਬ ਸੂਬੇ ਵਿਚ ਬਗਦਾਦੀ ਦੇ ਕੰਪਲੈਕਸ 'ਤੇ ਅਮਰੀਕੀ ਹਮਲੇ ਦੇ ਬਾਅਦ ਉਸ ਨੇ ਖੁਦ ਨੂੰ ਉਡਾ ਲਿਆ ਸੀ। 

ਬਗਦਾਦੀ ਨੂੰ ਢੇਰ ਕਰਨ ਵਾਲੇ ਮਿਸ਼ਨ ਦੇ ਦੌਰਾਨ ਜ਼ਖਮੀ ਹੋਇਆ ਕੋਨਨ ਠੀਕ ਹੋਣ ਮਗਰੋਂ ਸੋਮਵਾਰ ਨੂੰ ਵ੍ਹਾਈਟ ਹਾਊਸ ਪਹੁੰਚਿਆ ਅਤੇ ਰਾਸ਼ਟਰਪਤੀ ਟਰੰਪ ਦੇ ਓਵਲ ਆਫਿਸ ਵਿਚ ਉਨ੍ਹਾਂ ਨਾਲ ਮੁਲਾਕਾਤ ਕੀਤੀ। ਬਾਅਦ ਵਿਚ ਉਹ ਰੋਜ਼ ਗਾਰਡਨ ਵਿਚ ਟਰੰਪ, ਪ੍ਰਥਮ ਮਹਿਲਾ ਮੇਲਾਨੀਆ ਟਰੰਪ ਅਤੇ ਉਪ ਰਾਸ਼ਟਰਪਤੀ ਮਾਈਕ ਪੇਨਸ ਦੇ ਨਾਲ ਹੀ ਵ੍ਹਾਈਟ ਹਾਊਸ ਪ੍ਰੈੱਸ ਕੋਰ ਦੇ ਸਾਹਮਣੇ ਪੇਸ਼ ਹੋਇਆ। ਟਰੰਪ ਨੇ ਬੈਲਜੀਅਮ ਮੇਲੀਨੋਇਸ ਨਸਲ ਦੇ ਇਸ ਕੁੱਤੇ ਦੀ ਸੰਭਵ ਤੌਰ 'ਤੇ ਦੁਨੀਆ ਦੇ ਸਭ ਤੋਂ ਲੋਕਪ੍ਰਿਅ ਕੁੱਤੇ ਦੇ ਤੌਰ 'ਤੇ ਜਾਣ-ਪਛਾਣ ਕਰਵਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਕੋਨਨ ਨੂੰ ਇਕ ਫਲਕ ਭੇਂਟ ਕੀਤਾ ਹੈ। 

ਟਰੰਪ ਨੇ ਕੁੱਤਿਆਂ ਦੀ ਇਸ ਕਮਾਂਡੋ ਨੂੰ ਬਹੁਤ ਤੇਜ਼ ਅਤੇ ਹੁਸ਼ਿਆਰ ਦੱਸਿਆ। ਟਰੰਪ ਨੇ ਕੋਨਨ ਦੀ ਪ੍ਰਸ਼ੰਸਾ ਇਕ ਵਿਸ਼ੇਸ਼ ਜਾਨਵਰ ਦੇ ਤੌਰ 'ਤੇ ਕੀਤੀ, ਜਿਸ ਨੇ ਆਈ.ਐੱਸ.ਆਈ.ਐੱਸ. ਮੁਖੀ 'ਤੇ ਬਿਨਾਂ ਕਿਸੇ ਗਲਤੀ 'ਤੇ ਹਮਲਾ ਕਰਨ ਵਿਚ ਮਦਦ ਕੀਤੀ।


Vandana

Content Editor

Related News