ਟਰੰਪ ਵ੍ਹਾਈਟ ਹਾਊਸ ''ਚ ਵੀਰਵਾਰ ਨੂੰ ਮਨਾਉਣਗੇ ਦੀਵਾਲੀ

10/22/2019 1:11:55 PM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀਰਵਾਰ ਨੂੰ ਵ੍ਹਾਈਟ ਹਾਊਸ ਵਿਚ ਦੀਵਾਲੀ ਦਾ ਜਸ਼ਨ ਮਨਾਉਣਗੇ। ਭਾਰਤ ਵਿਚ ਦੀਵਾਲੀ ਦਾ ਤਿਉਹਾਰ ਮਨਾਏ ਜਾਣ ਤੋਂ ਤਿੰਨ ਦਿਨ ਪਹਿਲਾਂ ਇੱਥੇ ਇਹ ਆਯੋਜਨ ਕੀਤਾ ਜਾ ਰਿਹਾ ਹੈ। ਵ੍ਹਾਈਟ ਹਾਊਸ ਵਿਚ ਟਰੰਪ ਤੀਜੀ ਵਾਰ ਦੀਵਾਲੀ ਦਾ ਜਸ਼ਨ ਮਨਾ ਰਹੇ ਹਨ। ਇਸ ਪਰੰਪਰਾ ਦੀ ਸ਼ੁਰੂਆਤ ਉਨ੍ਹਾਂ ਤੋਂ ਪਹਿਲਾਂ ਰਾਸ਼ਟਰਪਤੀ ਰਹੇ ਬਰਾਕ ਓਬਾਮਾ ਨੇ 2009 ਵਿਚ ਕੀਤੀ ਸੀ। ਵ੍ਹਾਈਟ ਹਾਊਸ ਮੁਤਾਬਕ ਟਰੰਪ 'ਦੀਵਾ' ਰੋਸ਼ਨ ਕਰਨ ਦੀ ਰਸਮ ਨਾਲ ਵੀਰਵਾਰ ਨੂੰ ਦੀਵਾਲੀ ਮਨਾਉਣਗੇ। ਆਯੋਜਨ ਸੰਬੰਧੀ ਹੋਰ ਵੇਰਵੇ ਫਿਲਹਾਲ ਉਪਲਬਧ ਨਹੀਂ ਹਨ। 

ਟਰੰਪ ਨੇ ਵ੍ਹਾਈਟ ਹਾਊਸ ਵਿਚ ਪਹਿਲੀ ਵਾਰ ਦੀਵਾਲੀ 2017 ਵਿਚ ਆਪਣੇ ਓਵਲ ਦਫਤਰ ਵਿਚ ਮਨਾਈ ਸੀ। ਇਸ ਦੌਰਾਨ ਉਨ੍ਹਾਂ ਦੇ ਪ੍ਰਸ਼ਾਸਨ ਦੇ ਮੈਂਬਰ ਅਤੇ ਭਾਰਤੀ-ਅਮਰੀਕੀ ਭਾਈਚਾਰੇ ਦੇ ਨੇਤਾਵਾਂ ਦਾ ਇਕ ਵਿਸ਼ੇਸ਼ ਸਮੂਹ ਮੌਜੂਦ ਸੀ। ਪਿਛਲੇ ਸਾਲ ਟਰੰਪ ਨੇ ਅਮਰੀਕਾ ਵਿਚ ਭਾਰਤ ਦੇ ਉਸ ਸਮੇਂ ਦੇ ਰਾਜਦੂਤ ਨਵਤੇਜ ਸਿੰਘ ਸਰਨਾ ਨੂੰ ਦੀਵਾਲੀ ਆਯੋਜਨ ਲਈ ਸੱਦਾ ਦਿੱਤਾ ਸੀ। ਫਿਲਹਾਲ ਇਸ ਸਮੇਂ ਅਮਰੀਕਾ ਵਿਚ ਦੀਵਾਲੀ ਦਾ ਜਸ਼ਨ ਸ਼ੁਰੂ ਹੋ ਚੁੱਕਾ ਹੈ। ਟੈਕਸਾਸ ਦੇ ਗਵਰਨਰ ਗ੍ਰੇਗ ਅਬੋਟ ਨੇ ਭਾਰਤੀ-ਅਮਰੀਕੀ ਭਾਈਚਾਰੇ ਦੇ ਨਾਲ ਸ਼ਨੀਵਾਰ ਨੂੰ ਦੀਵਾਲੀ ਮਨਾਈ। 

ਉਨ੍ਹਾਂ ਨੇ ਟਵੀਟ ਕੀਤਾ,''ਅਸੀਂ ਗਵਰਨਰ ਮੇਂਸ਼ਨ ਵਿਚ ਦੀਵੇ ਰੋਸ਼ਨ ਕੀਤੇ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟੈਕਸਾਸ ਦੌਰੇ ਦੀ ਚਰਚਾ ਕੀਤੀ। ਅਸੀਂ ਹਨੇਰੇ 'ਤੇ ਰੋਸ਼ਨੀ ਦੀ ਜਿੱਤ ਦਾ ਜਸ਼ਨ ਮਨਾਇਆ।'' ਟੈਕਸਾਸ ਦੇ ਰੀਪਬਲਿਕਨ ਸਾਂਸਦ ਪੀ.ਟੇ. ਓਲਸਨ ਨੇ ਵੀ ਟਵੀਟ ਕੀਤਾ,''ਬੀ.ਏ.ਪੀ.ਐੱਸ. ਸ੍ਰੀ ਸਵਾਮੀਨਾਰਾਇਣ ਮੰਦਰ ਵਿਚ ਦੀਵਾਲੀ ਮਨਾਉਂਦੇ ਹੋਏ।'' ਉੱਥੇ ਹਿੰਦੂ ਸਵੈਮ ਸੇਵਕ ਸੰਘ (ਐੱਚ.ਐੱਸ.ਐੱਸ.) ਨੇ ਸੋਮਵਾਰ ਨੂੰ ਇਕ ਪ੍ਰੈੱਸ ਬਿਆਨ ਜਾਰੀ ਕਰ ਕੇ ਦੱਸਿਆ ਕਿ ਪੂਰੇ ਅਕਤੂਬਰ ਮਹੀਨੇ ਤੱਕ ਚੱਲਣ ਵਾਲੇ ਵਿਭਿੰਨ ਮੌਕਿਆਂ ਅਤੇ ਤਿਉਹਾਰਾਂ ਵਿਚ ਕਰੀਬ ਸੱਤ ਹਜ਼ਾਰ ਨੌਜਵਾਨਾਂ, ਬਾਲਗਾਂ ਅਤੇ ਬੱਚਿਆਂ ਨੇ ਹਿੱਸਾ ਲਿਆ।


Vandana

Content Editor

Related News