ਕੋਵਿਡ-19 : 1300 ਅਮਰੀਕੀ ਵਿਸ਼ੇਸ਼ ਜਹਾਜ਼ ਜ਼ਰੀਏ ਭਾਰਤ ਤੋਂ ਪਹੁੰਚੇ ਦੇਸ਼

04/07/2020 3:01:23 PM

ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਵਿਚ ਫੈਲੀ ਕੋਵਿਡ-19 ਮਹਾਮਾਰੀ ਦਰਮਿਆਨ ਅੱਜ ਭਾਵ ਮੰਗਲਵਾਰ ਨੂੰ ਭਾਰਤ ਤੋਂ 1300 ਅਮਰੀਕੀ ਨਾਗਰਿਕ ਵਿਸ਼ੇਸ਼ ਜਹਾਜ਼ ਜ਼ਰੀਏ ਦੇਸ਼ ਪਹੁੰਚੇ। ਅਮਰੀਕਾ ਦੀ ਸੀਨੀਅਰ ਡਿਪਲੋਮੈਟ ਐਲਿਸ ਵੇਲਜ਼ ਨੇ ਕਿਹਾ ਹੈ ਕਿ ਭਾਰਤ ਸਮੇਤ ਦੱਖਣ ਅਤੇ ਮੱਧ ਏਸ਼ੀਆਈ ਦੇਸ਼ਾਂ ਤੋਂ ਘੱਟੋ-ਘੱਟ 29,000 ਅਮਰੀਕੀ ਨਾਗਰਿਕਾਂ ਨੇ 13 ਫਲਾਈਟਾਂ ਤੋਂ ਦੇਸ਼ ਪਰਤਣ ਲਈ ਉਡਾਣ ਭਰੀ ਹੈ। ਹੁਣ ਤੱਕ ਸੰਯੁਕਤ ਰਾਜ ਅਮਰੀਕਾ ਨੇ ਦੱਖਣ ਅਤੇ ਮੱਧ ਏਸ਼ੀਆ ਤੋਂ 13 ਫਲਾਈਟਾਂ ਸੰਚਾਲਿਤ ਕੀਤੀਆਂ ਹਨ, ਜਿਹਨਾਂ ਵਿਚ ਭਾਰਤ, ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਉਜਬੇਕਿਸਤਾਨ ਅਤੇ ਤੁਰਕਮੇਨਿਸਤਾਨ ਦੇ ਲੱਗਭਗ 2900 ਅਮਰੀਕੀ ਨਾਗਰਿਕਾਂ ਦੇ ਲਈ ਵਿਸ਼ੇਸ਼ ਉਡਾਣਾਂ ਸ਼ਾਮਲ ਹਨ।

ਉਹਨਾਂ ਨੇ ਕਿਹਾ ਕਿ ਅਮਰੀਕੀ ਵਿਦੇਸ਼ ਵਿਭਾਗ ਸਥਾਨਕ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਜੋ ਦੇਸ਼ ਦੇ ਵਿਭਿੰਨ ਹਿੱਸਿਆਂ ਵਿਚ ਫਸੇ ਅਮਰੀਕੀ ਨਾਗਰਿਕਾਂ ਦੀ ਮਦਦ ਕੀਤੀ ਜਾ ਸਕੇ। ਭਾਰਤ ਵਿਚ ਅਸੀਂ ਇਕ ਵਿਸ਼ਾਲ ਖੇਤਰ ਵਿਚ ਫੈਲੇ ਸ਼ਹਿਰਾਂ ਅਤੇ ਪਿੰਡਾਂ ਵਿਚ ਸਥਿਤ ਹਜ਼ਾਰਾਂ ਅਮਰੀਕੀਆਂ ਵੱਲੋਂ ਮਦਦ ਦੀਆਂ ਕੀਤੀਆਂ ਅਪੀਲਾਂ ਦਾ ਜਵਾਬ ਦੇ ਰਹੇ ਹਾਂ। ਹੁਣ ਤੱਕ ਅਸੀਂ ਲਾਕਡਾਊਨ ਦੀ ਸਥਿਤੀ ਦੇ ਬਾਵਜੂਦ ਇੱਥੋਂ ਲੱਗਭਗ 1,300 ਅਮਰੀਕੀ ਨਾਗਰਿਕਾਂ ਨੂੰ ਵਾਪਸ ਕੱਢਿਆ ਹੈ। ਉਹਨਾਂ ਨੇ ਕਿਹਾ ਕਿ ਇਹ ਟੀਮ ਕੋਸ਼ਿਸ਼ ਹੈ।
ਉਹਨਾਂ ਨੇ ਕਿਹਾ ਕਿ ਪੂਰੇ ਖੇਤਰ ਵਿਚ ਅਮਰੀਕੀ ਸਰਕਾਰੀ ਕਰਮੀਆਂ ਦੀ ਬਹਾਦੁਰੀ ਭਰੇ ਕੰਮ ਦੇ ਇਲਾਵਾ ਅਸੀਂ ਦੱਖਣ ਅਤੇ ਮੱਧ ਏਸ਼ੀਆ ਵਿਚ ਆਪਣੇ ਹਮਰੁਤਿਬਆਂ ਦੇ ਪ੍ਰਤੀ ਅਸਲ ਵਿਚ ਧੰਨਵਾਦੀ ਹਾਂ। ਅਸੀਂ ਸਥਾਨਕ, ਖੇਤਰੀ, ਰਾਸ਼ਟਰੀ ਸਰਕਾਰਾਂ, ਸਿਹਤ ਅਧਿਕਾਰੀਆਂ, ਕਸਟਮ ਵਿਭਾਗ ਅਤੇ ਪ੍ਰਵਾਸ ਸੇਵਾਵਾਂ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨਾਲ ਹੀ ਨਾਗਰਿਕ ਹਵਾਬਾਜ਼ੀ ਅਧਿਕਾਰੀਆਂ ਅਤੇ ਹਵਾਈ ਅੱਡੇ ਦੇ ਕਰਮਚਾਰੀਆਂ ਦੇ ਵੀ ਧੰਨਵਾਦੀ ਹਾਂ। 

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਦੇ ਸਿਹਤ ਮੰਤਰੀ ਨੋ ਤੋੜਿਆ ਲਾਕਡਾਊਨ, PM ਨੇ ਕੀਤੀ ਸਖਤ ਕਾਰਵਾਈ

ਅਮਰੀਕੀ ਡਿਪਲੋਮੈਟ ਨੇ ਕੋਵਿਡ-19 ਚੁਣੌਤੀ ਦਾ ਜਵਾਬ ਦੇਣ ਲਈ ਭਾਰਤ ਅਤੇ ਅਮਰੀਕਾ ਨੂੰ ਇਕੱਠੇ ਮਿਲ ਕੇ ਕੰਮ ਕਰਨ ਦੀ ਲੋੜ ਦੇ ਬਾਰੇ ਵਿਚ ਵੀ ਦੱਸਿਆ। ਭਾਰਤ ਕੋਰੋਨਾਵਾਇਰਸ ਦੇ ਇਲਾਜ ਵਿਚ ਵਰਤੀ ਜਾਣ ਵਾਲੀ ਇਕ ਪ੍ਰਮੁੱਖ ਮਲੇਰੀਆ ਵਿਰੋਧੀ ਦਵਾਈ ਹਾਈਡ੍ਰੋਕਸੀਕਲੋਰੋਕਵਿਨ ਨੂੰ ਰਿਲੀਜ਼ ਕਰਨ 'ਤੇ ਵਿਚਾਰ ਕਰ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ- ਸਾਵਧਾਨ! ਮਾਸਕ 'ਤੇ 7 ਦਿਨ ਤੱਕ ਜ਼ਿੰਦਾ ਰਹਿ ਸਕਦੈ ਕੋਰੋਨਾਵਾਇਰਸ


Vandana

Content Editor

Related News