ਅੱਤਵਾਦ ਦੇ ਮੁੱਦੇ 'ਤੇ ਭਾਰਤ ਦੇ ਨਾਲ ਆਇਆ ਨੇਪਾਲ, ਸੰਯੁਕਤ ਰਾਸ਼ਟਰ 'ਚ ਦਿੱਤਾ ਇਹ ਬਿਆਨ
Sunday, Sep 27, 2020 - 03:03 PM (IST)
ਸੰਯੁਕਤ ਰਾਸ਼ਟਰ (ਬਿਊਰੋ): ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਦੀ ਇਕ ਉੱਚ ਪੱਧਰੀ ਬੈਠਕ ਵਿਚ ਅੰਤਰਰਾਸ਼ਟਰੀ ਅੱਤਵਾਦ 'ਤੇ ਵਿਆਪਕ ਸਹਿਮਤੀ (CCIT) ਅਪਨਾਉਣ ਦੀ ਅਪੀਲ ਕੀਤੀ। ਵੀਡੀਓ ਕਾਨਫਰੈਸਿੰਗ ਦੇ ਜ਼ਰੀਏ ਬੈਠਕ ਨੂੰ ਸੰਬੋਧਿਤ ਕਰਦਿਆਂ ਓਲੀ ਨੇ ਕਿਹਾ ਕਿ ਨੇਪਾਲ ਅੱਤਵਾਦ ਦੇ ਸਾਰੇ ਰੂਪਾਂ ਦੀ ਸਖਤ ਆਲੋਚਨਾ ਕਰਦਾ ਹੈ ਅਤੇ ਅੱਤਵਾਦ 'ਤੇ ਜਲਦੀ ਇਕ ਵਿਆਪਕ ਸਹਿਮਤੀ ਚਾਹੁੰਦਾ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਡਾਕਟਰਾਂ ਨੇ ਲੱਭਿਆ ਕੋਰੋਨਾ ਦਾ ਇਲਾਜ, ਕਰੀਬ 100 ਫੀਸਦੀ ਮਰੀਜ਼ਾਂ ਦੀ ਜਾਨ ਬਚਾਉਣ ਦਾ ਦਾਅਵਾ
ਓਲੀ ਨੇ ਕਿਹਾ ਕਿ ਅੱਤਵਾਦੀ ਗਤੀਵਿਧੀਆਂ ਨਾਲ ਸਿਰਫ ਆਮ ਬੇਕਸੂਰ ਨਾਗਰਿਕਾਂ ਨੂੰ ਸੱਟ ਪਹੁੰਚਦੀ ਹੈ।ਇਸ ਦੀ ਸਖਤ ਆਲੋਚਨਾ ਹੋਣੀ ਚਾਹੀਦੀ ਹੈ। ਪਹਿਲਾਂ ਤੋਂ ਰਿਕਾਰਡ ਭਾਸ਼ਣ ਵਿਚ ਨੇਪਾਲੀ ਪੀ.ਐੱਮ. ਨੇ ਭਾਰਤ, ਚੀਨ ਜਾਂ ਖੇਤਰੀ ਮੁੱਦਿਆਂ ਦਾ ਜ਼ਿਕਰ ਨਹੀਂ ਕੀਤਾ ਪਰ ਨਾਲ ਹੀ ਕਿਹਾ ਕਿ ਕਾਠਮੰਡੂ ਆਪਣ ਸਾਰੇ ਗੁਆਂਢੀਆਂ ਦੇ ਨਾਲ ਦੋਸਤਾਨਾ ਸੰਬੰਧ ਬਣਾਈ ਰੱਖੇਗਾ। ਉਹਨਾਂ ਨੇ ਕਿਹਾ ਕਿ ਗੁੱਟ ਨਿਰਪੇਖਤਾ, ਸ਼ਾਂਤੀਪੂਰਨ ਸਹਿ-ਮੌਜੂਦਗੀ ਦੇ ਪੰਜ ਸਿਧਾਂਤ, ਅੰਤਰਰਾਸ਼ਟਟਰੀ ਕਾਨੂੰਨ ਅਤੇ ਵਿਸ਼ਵ ਸ਼ਾਂਤੀ ਮਾਰਗਦਰਸ਼ਕ ਦੀ ਵਿਦੇਸ਼ ਨੀਤੀ ਦੇ ਮਾਪਦੰਡ, ਇਹ ਨੇਪਾਲ ਦੀ ਵਿਦੇਸ਼ ਨੀਤੀ ਦੇ ਬੁਨਿਆਦੀ ਕਾਰਕ ਹਨ। ਓਲੀ ਨੇ ਇਹ ਵੀ ਕਿਹਾ ਕਿ ਅਸੀਂ 'ਸਾਰਿਆਂ ਦੇ ਨਾਲ ਏਕਤਾ ਅਤੇ ਕਿਸੇ ਦੇ ਨਾਲ ਵੀ ਦੁਸ਼ਮਣੀ ਨਹੀਂ' ਵਿਚ ਵਿਸ਼ਵਾਸ ਕਰਦੇ ਹਾਂ। ਇੱਥੇ ਦੱਸ ਦਈਏ ਕਿ CCIT ਦਾ ਪ੍ਰਸਤਾਵ 1996 ਵਿਚ ਭਾਰਤ ਨੇ ਹੀ ਰੱਖਿਆ ਸੀ ਪਰ ਇਸ ਨੂੰ ਪਰਿਭਾਸ਼ਿਤ ਕਰਨ ਦੇ ਮੁੱਦੇ 'ਤੇ ਮਤਭੇਦ ਉਭਰ ਆਏ, ਜਿਸ ਦੇ ਬਾਅਦ ਇਹ ਅੱਗੇ ਨਹੀਂ ਵੱਧ ਸਕਿਆ।