ਹਿੰਸਾ ਕਾਰਨ ਲੀਬੀਆ ''ਚ 5 ਲੱਖ ਬੱਚੇ ਪ੍ਰਭਾਵਿਤ : UN

Friday, Apr 19, 2019 - 08:45 AM (IST)

ਹਿੰਸਾ ਕਾਰਨ ਲੀਬੀਆ ''ਚ 5 ਲੱਖ ਬੱਚੇ ਪ੍ਰਭਾਵਿਤ : UN

ਸੰਯੁਕਤ ਰਾਸ਼ਟਰ (ਵਾਰਤਾ)— ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਪੱਛਮੀ ਲੀਬੀਆ ਵਿਚ ਹਿੰਸਾ ਦੇ ਕਾਰਨ ਲੱਗਭਗ 5 ਲੱਖ ਬੱਚਿਆਂ ਦੇ ਪ੍ਰਭਾਵਿਤ ਹੋਣ ਦਾ ਅਨੁਮਾਨ ਹੈ। ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਦੀ ਕਾਰਜਕਾਰੀ ਨਿਦੇਸ਼ਕ ਹੇਨਰਿਟਾ ਫੋਰ ਅਤੇ ਬੱਚਿਆਂ ਤੇ ਹਥਿਆਰਬੰਦ ਸੰਘਰਸ਼ ਲਈ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੀ ਵਿਸ਼ੇਸ਼ ਪ੍ਰਤੀਨਿਧੀ ਵਰਜੀਨੀਆ ਗਾਮਬਾ ਨੇ ਵੀਰਵਾਰ ਨੂੰ ਸੰਯੁਕਤ ਬਿਆਨ ਵਿਚ ਕਿਹਾ ਕਿ ਇਨ੍ਹਾਂ ਵਿਚ ਲੱਗਭਗ 1,800 ਬੱਚਿਆਂ ਨੂੰ ਤੁਰੰਤ ਇਨ੍ਹਾਂ ਖੇਤਰਾਂ ਵਿਚੋਂ ਕੱਢਣ ਦੀ ਲੋੜ ਹੈ। ਜਦਕਿ 7,300 ਬੱਚੇ ਪਹਿਲਾਂ ਹੀ ਆਪਣੇ ਘਰਾਂ ਵਿਚੋਂ ਵਿਸਥਾਪਿਤ ਹੇ ਚੁੱਕੇ ਹਨ। 

ਦੋਹਾਂ ਅਧਿਕਾਰੀਆਂ ਨੇ ਕਿਹਾ,''ਸੰਘਰਸ਼ ਵਾਲੇ ਖੇਤਰਾਂ ਵਿਚ ਫਸੇ ਬੱਚਿਆਂ ਨੂੰ ਭੋਜਨ ਅਤੇ ਮੈਡੀਕਲ ਸੇਵਾ ਲੈਣ ਵਿਚ ਵੀ ਖਤਰਾ ਹੋ ਸਕਦਾ ਹੈ। ਇਨ੍ਹਾਂ ਖੇਤਰਾਂ ਨੂੰ ਛੱਡਣ ਵਿਚ ਅਸਮਰੱਥ ਲੋਕਾਂ ਨੂੰ ਆਸਾਨੀ ਨਾਲ ਸੁਰੱਖਿਆ ਜਾਂ ਮਦਦ ਨਹੀਂ ਮਿਲਦੀ।'' ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਮੁਤਾਬਕ ਹਿੰਸਾ ਦੇ ਕਾਰਨ ਲੱਗਭਗ 1,000 ਸ਼ਰਨਾਰਥੀ ਅਤੇ ਪ੍ਰਵਾਸੀ ਬੱਚੇ ਖਤਰੇ ਵਿਚ ਹਨ। ਉਹ ਸਿੱਖਿਆ ਦੇ ਅਧਿਕਾਰਾਂ ਤੋਂ ਵਾਂਝੇ ਹਨ। ਅਧਿਕਾਰੀਆਂ ਨੇ ਕਿਹਾ,''ਲੀਬੀਆ 7 ਸਾਲ ਦੇ ਵੱਧ ਸਮੇਂ ਤੋਂ ਲਗਾਤਾਰ ਸੰਘਰਸ ਦਾ ਸਾਹਮਣਾ ਕਰ ਰਿਹਾ ਹੈ। ਇੱਥੇ ਲੱਗਭਗ 250,000 ਬੱਚਿਆਂ ਸਮੇਤ ਘੱਟੋ-ਘੱਟ 820,000 ਲੋਕਾਂ ਨੂੰ ਮਨੁੱਖੀ ਮਦਦ ਦੀ ਸਖਤ ਲੋੜ ਹੈ।''


author

Vandana

Content Editor

Related News