ਬਰਤਾਨੀਆ ਭਰ ''ਚ ਸਰਕਾਰੀ ਹਦਾਇਤਾਂ ਦੇ ਦਾਇਰੇ ''ਚ ਮਨਾਇਆ ਗਿਆ ਖਾਲਸਾ ਸਾਜਨਾ ਦਿਵਸ

4/13/2021 6:28:31 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਬੇਸ਼ੱਕ ਕੋਰੋਨਾ ਵਾਇਰਸ ਕਰਕੇ ਸਮੁੱਚਾ ਵਿਸ਼ਵ ਬਹੁਤ ਹੀ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਿਹਾ ਹੈ ਪਰ ਫਿਰ ਵੀ ਸਮੁੱਚੇ ਦੇਸ਼ ਭਰ ਵਿਚ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਸ਼ਰਧਾਪੂਰਵਕ ਮਨਾਇਆ ਗਿਆ। ਸਕਾਟਲੈਂਡ ਦੇ ਸ਼ਹਿਰ ਗਲਾਸਗੋ, ਐਡਿਨਬਰਾ, ਐਬਰਡੀਨ, ਡੰਡੀ ਸਮੇਤ ਲੰਡਨ, ਬਰਮਿੰਘਮ, ਮਾਨਚੈਸਟਰ, ਸਾਊਥਾਲ, ਲਿਵਰਪੂਲ, ਲੈਸਟਰ, ਕਾਵੈਂਟਰੀ, ਲੀਡਜ਼, ਬਰੈਡਫੋਰਡ, ਵੁਲਵਰਹੈਪਟਨ, ਵਾਲਸਾਲ, ਬਾਰਕਿੰਗ, ਗ੍ਰੇਵਜੈਂਡ ਆਦਿ ਸਮੇਤ ਬਹੁਤ ਸਾਰੇ ਸ਼ਹਿਰਾਂ ਦੇ ਗੁਰਦੁਆਰਾ ਸਾਹਿਬਾਨਾਂ 'ਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ।

PunjabKesari

ਸਰਕਾਰੀ ਹਦਾਇਤਾਂ ਦੇ ਘੇਰੇ ਅੰਦਰ ਵਿਚਰਦਿਆਂ ਸੰਗਤਾਂ ਸੇਵਾਦਾਰਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਨਤਮਸਤਕ ਹੁੰਦੀਆਂ ਰਹੀਆਂ। ਇਉਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਸਮੁੱਚੇ ਦੇਸ਼ ਦੀਆਂ ਫ਼ਿਜ਼ਾਵਾਂ ਵਿਚ ਗੁਰਬਾਣੀ ਤੇ ਕੀਰਤਨ ਪ੍ਰਵਾਹ ਚੱਲ ਰਿਹਾ ਹੋਵੇ। ਹਾਲਾਂਕਿ ਵਿਸਾਖੀ ਸਬੰਧੀ ਨਗਰ ਕੀਰਤਨ ਸਜਾਉਣ 'ਤੇ ਪਾਬੰਦੀ ਰਹੀ ਪਰ ਤਾਲਾਬੰਦੀ ਢਿੱਲਾਂ ਅਧੀਨ ਸੰਗਤਾਂ ਵੱਲੋਂ ਗੁਰੂਘਰਾਂ ਅੰਦਰ ਸ਼ਰਧਾਪੂਰਵਕ ਹਾਜ਼ਰੀ ਭਰੀ ਗਈ।

PunjabKesari

PunjabKesari

PunjabKesari


cherry

Content Editor cherry