ਅਮਰੀਕੀ ਏਅਰਲਾਈਨਸ ਨੇ ਚੀਨ ਜਾਣ ਵਾਲੀਆਂ ਉਡਾਣਾਂ 24 ਅਪ੍ਰੈਲ ਤੱਕ ਕੀਤੀਆਂ ਰੱਦ
Thursday, Feb 13, 2020 - 05:42 PM (IST)

ਵਾਸ਼ਿੰਗਟਨ- ਅਮਰੀਕਾ ਦੀ ਪ੍ਰਮੁੱਖ ਹਵਾਈ ਸੇਵਾ ਕੰਪਨੀ ਯੂਨਾਈਟੇਡ ਏਅਰਲਾਈਨਸ ਨੇ ਕੋਰੋਨਾਵਾਇਰਸ ਦੇ ਵਧਦੇ ਅਸਰ ਦੇ ਵਿਚਾਲੇ ਚੀਨ ਜਾਣ ਵਾਲੀਆਂ ਉਡਾਣਾਂ ਨੂੰ 24 ਅਪ੍ਰੈਲ ਤੱਕ ਟਾਲਣ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਆਪਣੀ ਵੈੱਬਸਾਈਟ 'ਤੇ ਇਕ ਬਿਆਨ ਵਿਚ ਕਿਹਾ ਕਿ ਅਮਰੀਕਾ, ਬੀਜਿੰਗ, ਹਾਂਗਕਾਂਗ, ਸ਼ੰਘਾਈ ਤੇ ਚੇਂਗਡ ਦੇ ਵਿਚਾਲੇ ਸਾਡੇ ਜਹਾਜ਼ਾਂ ਦੇ ਸੰਚਾਲਨ ਦਾ ਮੁਲਾਂਕਣ ਕਰਨ ਤੋਂ ਬਾਅਦ ਅਸੀਂ ਉਡਾਣਾਂ ਨੂੰ 24 ਅਪ੍ਰੈਲ ਤੱਕ ਟਾਲਣ ਦਾ ਫੈਸਲਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਚੀਨ ਦੇ ਹੁਬੇਈ ਸੂਬੇ ਵਿਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਿਚ 44 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਗਿਣਤੀ 33,366 ਤੋਂ ਵਧ ਕੇ 48 ਹਜ਼ਾਰ ਪਾਰ ਕਰ ਗਈ ਹੈ ਜਦਕਿ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1350 ਤੋਂ ਵਧੇਰੇ ਹੋ ਗਈ ਹੈ। ਹਸਪਤਾਲ ਤੋਂ ਹੁਣ ਤੱਕ 3,411 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ।