ਓਮਾਨ 'ਚ ਮਿਲੀ ਲਾਪਤਾ ਭਾਰਤੀ ਡਰਾਈਵਰ ਦੀ ਲਾਸ਼

01/17/2020 2:48:27 PM

ਦੁਬਈ (ਭਾਸ਼ਾ): ਸੰਯੁਕਤ ਰਾਸ਼ਟਰ ਅਮੀਰਾਤ ਵਿਚ ਅਚਾਨਕ ਆਏ ਹੜ੍ਹ ਦੌਰਾਨ ਇਕ ਭਾਰਤੀ ਡਰਾਈਵਰ ਲਾਪਤਾ ਹੋ ਗਿਆ ਸੀ। 6 ਦਿਨਾਂ ਦੀ ਤਲਾਸ਼ ਦੇ ਬਾਅਦ ਭਾਰਤੀ ਡਰਾਈਵਰ ਦੀ ਲਾਸ਼ ਓਮਾਨ ਵਿਚ ਬਰਾਮਦ ਕੀਤੀ ਗਈ। ਖਬਰ ਵਿਚ ਦੱਸਿਆ ਗਿਆ ਕਿ ਰਾਸ ਅਲ ਖੈਮਾਹ ਪੁਲਸ, ਦੁਬਈ ਪੁਲਸ ਅਤੇ ਓਮਾਨ ਦੇ ਬਚਾਅ ਦਲਾਂ ਨੇ 11 ਜਨਵਰੀ ਨੂੰ ਲਾਪਤਾ ਹੋਏ ਭਾਰਤੀ ਸ਼ਖਸ ਦੀ ਤਲਾਸ਼ ਲਈ ਬਚਾਅ ਮੁਹਿੰਮ ਚਲਾਈ ਸੀ। 

ਰਾਸ ਅਲ ਖੈਮਾਹ ਪੁਲਸ ਦੇ ਕਮਾਂਡਰ-ਇਨ-ਚੀਫ ਮੇਜਰ ਜਨਰਲ ਅਲੀ ਅਬਦੁੱਲਾ ਬਿਨ ਅਲਵਾਨ ਨੁਏਮੀ ਨੇ ਦੱਸਿਆ ਕਿ ਵਾਦੀ ਅਲ ਬੀਹ ਵਿਚ ਅਚਾਨਕ ਆਏ ਹੜ੍ਹ ਵਿਚ ਸ਼ਖਸ ਦੀ ਕਾਰ ਰੁੜ੍ਹ ਗਈ ਸੀ, ਜਿਸ ਦੇ ਬਾਅਦ ਉਹ ਲਾਪਤਾ ਹੋ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਉਸ ਦੀ ਲਾਸ਼ ਘਮਧਾ ਖੇਤਰ ਦੇ ਕਿਨਾਰੇ ਚੱਟਾਨਾਂ ਵਿਚ ਫਸ ਗਈ ਸੀ।


Vandana

Content Editor

Related News