ਯੂ.ਏ.ਈ. ਨੇ ਅਰਬ ਦੇ ਪਹਿਲੇ ਪਰਮਾਣੂ ਊਰਜਾ ਪਲਾਂਟ ਲਈ ਜਾਰੀ ਕੀਤਾ ਲਾਈਸੈਂਸ

Monday, Feb 17, 2020 - 05:55 PM (IST)

ਯੂ.ਏ.ਈ. ਨੇ ਅਰਬ ਦੇ ਪਹਿਲੇ ਪਰਮਾਣੂ ਊਰਜਾ ਪਲਾਂਟ ਲਈ ਜਾਰੀ ਕੀਤਾ ਲਾਈਸੈਂਸ

ਆਬੂ ਧਾਬੀ (ਭਾਸ਼ਾ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਆਪਣੇ ਬਰਾਕਾਹ ਪਰਮਾਣੂ ਊਰਜਾ ਕੇਂਦਰ ਵਿਚ ਇਕ ਪਲਾਂਟ ਲਈ ਲਾਈਸੈਂਸ ਜਾਰੀ ਕੀਤਾ ਹੈ। ਯੂ.ਏ.ਈ. ਨੇ ਇਸ ਨੂੰ ਇਤਿਹਾਸਿਕ ਪਲ ਕਰਾਰ ਦਿੱਤਾ। 

ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਵਿਚ ਯੂ.ਏ.ਈ. ਦੇ ਪ੍ਰਤੀਨਿਧੀ ਹਮਾਦ ਅਲ-ਕਾਬੀ ਨੇ ਕਿਹਾ ਕਿ ਰਾਸ਼ਟਰੀ ਪਰਮਾਣੂ ਰੈਗੁਲੇਟਰੀ ਨੇ ਪਰਮਾਣੂ ਕੇਂਦਰ ਵਿਚ 4 ਪਲਾਂਟਾਂ ਵਿਚੋਂ ਪਹਿਲੇ ਲਈ ਓਪਰੇਟਿੰਗ ਲਾਈਸੈਂਸ ਜਾਰੀ ਕੀਤੇ ਜਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਹਨਾਂ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ,''ਇਹ ਯੂ.ਏ.ਈ. ਲਈ ਇਤਿਹਾਸਿਕ ਪਲ ਹੈ ਜਿਸ ਨਾਲ ਉਹ ਪਰਮਾਣੂ ਊਰਜਾ ਪਲਾਂਟ ਸੰਚਾਲਿਤ ਕਰਨ ਵਾਲਾ ਖੇਤਰ ਦਾ ਪਹਿਲਾ ਅਰਬ ਦੇਸ਼ ਬਣ ਗਿਆ ਹੈ।''


author

Vandana

Content Editor

Related News