ਇਸ ਦੇਸ਼ ''ਚ ਕਰਵਾਇਆ ਗਿਆ ਅਨੋਖਾ ਦਾੜ੍ਹੀ-ਮੁੱਛ ਮੁਕਾਬਲਾ, ਤਸਵੀਰਾਂ ਵਾਇਰਲ
Wednesday, Oct 27, 2021 - 02:47 PM (IST)
ਬਰਲਿਨ (ਬਿਊਰੋ) ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਬਹੁਤ ਸਾਰੇ ਮੁਕਾਬਲੇ ਆਯੋਜਿਤ ਹੁੰਦੇ ਹਨ। ਹਾਲ ਹੀ ਵਿਚ ਜਰਮਨੀ ਵਿਚ 'ਮੁੱਛਾਂ-ਦਾੜ੍ਹੀ ਮੁਕਾਬਲਾ 2021' ਦਾ ਆਯੋਜਨ ਹੋਇਆ। ਇਸ ਮੁਕਾਬਲੇ ਨੂੰ ਲੈ ਕੇ ਲੋਕ ਕਾਫੀ ਉਤਸ਼ਾਹਿਤ ਨਜ਼ਰ ਆਏ। ਇਸ ਮੁਕਾਬਲੇ ਵਿਚ ਜਰਮਨੀ ਦੇ ਇਲਾਵਾ ਨੀਦਰਲੈਂਡ, ਇਟਲੀ, ਸਵਿੱਟਜ਼ਰਲੈਂਡ, ਆਸਟ੍ਰੀਆ ਅਤੇ ਇਜ਼ਰਾਈਲ ਤੱਕ ਤੋਂ ਲੋਕ ਸ਼ਾਮਲ ਹੋਏ।
ਇਸ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਲੋਕ ਆਪਣੀਆਂ ਵੱਡੀਆਂ ਮੁੱਛਾਂ ਅਤੇ ਦਾੜ੍ਹੀ ਨਾਲ ਪਹੁੰਚੇ। ਅੰਤਰਰਾਸ਼ਟਰੀ ਮੁਕਾਬਲੇਬਾਜ਼ ਜਰਮਨੀ ਵਿਚ ਇਹ ਪਤਾ ਲਗਾਉਣ ਲਈ ਆਉਂਦੇ ਹਨ ਕਿ ਕਿਸ ਨੇ ਸਭ ਤੋਂ ਚੰਗੀਆਂ ਮੁੱਛਾਂ ਅਤੇ ਦਾੜ੍ਹੀ ਰੱਖੀ ਹੈ। ਜਰਮਨੀ ਦੇ ਪੂਰਬੀ ਕਸਬੇ ਏਗਿੰਗ ਅਮ ਜੇ ਵਿਚ ਇਹ ਮੁਕਾਬਲਾ ਹੋਇਆ, ਜਿਸ ਦਾ ਲੋਕਾਂ ਨੇ ਜੰਮ ਕੇ ਆਨੰਦ ਲਿਆ।
ਇਸ ਮੁਕਾਬਲੇ ਵਿਚ ਲੱਗਭਗ 100 ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ। ਆਸਟ੍ਰੀਆ ਤੋਂ ਨੋਬਰਟ ਡੋਪ ਵੀ ਜਰਮਨ ਮੁੱਛ ਅਤੇ ਦਾੜ੍ਹੀ ਮੁਕਾਬਲਾ 2021 ਲਈ ਪਹੁੰਚੇ ਸਨ। ਉਹਨਾਂ ਦਾ ਗੇਟਅੱਪ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਰਿਹਾ।
ਕੁਦਰਤੀ ਮੁੱਛਾਂ, ਟ੍ਰਿਮ ਕਰਵਾਈ ਦਾੜ੍ਹੀ ਜਿਹੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਉਹਨਾਂ ਲੋਕਾਂ ਵਿਚ ਮੁਕਾਬਲਾ ਸੀ ਜੋ ਆਪਣੇ ਵਾਲਾਂ 'ਤੇ ਕੋਈ ਜੈੱਲ ਆਦਿ ਨਹੀਂ ਲਗਾਉਂਦੇ ਹਨ ਅਤੇ ਜਿਹਨਾਂ ਦਾ ਦਾੜ੍ਹੀ ਕੁਦਰਤੀ ਹੈ। ਰਿਪੋਰਟ ਮੁਤਾਬਕ ਜਰਮਨੀ ਦਾ East Bavarian Beard and Moustache Club ਇਹ ਮੁਕਾਬਲਾ ਕਰਵਾਉਂਦਾ ਹੈ। ਇਸ ਦੇ ਪ੍ਰਧਾਨ ਕ੍ਰਿਸਟੀਯਾਨ ਫਿਚ ਨੇ ਕਿਹਾ ਕਿ ਦਾੜ੍ਹੀ ਦੀ ਦੇਖਭਾਲ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ। ਇਸ ਨੂੰ ਪਰਖਣ ਲਈ ਇਹ ਮੁਕਾਬਲਾ ਆਯੋਜਿਤ ਕੀਤਾ ਜਾਂਦਾ ਹੈ।
ਪੜ੍ਹੋ ਇਹ ਅਹਿਮ ਖਬਰ -ਅਨੀਤਾ ਆਨੰਦ ਨੇ ਰੱਖਿਆ ਮੰਤਰੀ ਬਣਾਉਣ ਲਈ ਪ੍ਰਧਾਨ ਮੰਤਰੀ ਟਰੂਡੋ ਦਾ ਕੀਤਾ ਧੰਨਵਾਦ
ਭਾਵੇਂਕਿ ਇਸ ਮੁਕਾਬਲੇ ਵਿਚ ਕੋਈ ਵੀ ਹਿੱਸਾ ਲੈ ਸਕਦਾ ਸੀ ਪਰ ਚੈਂਪੀਅਨਸ਼ਿਪ ਜਿੱਤਣ ਲਈ ਜਰਮਨ Moustache Club ਦਾ ਮੈਂਬਰ ਹੋਣਾ ਜਾਂ ਜਰਮਨੀ ਦਾ ਨਾਗਰਿਕ ਹੋਣਾ ਜ਼ਰੂਰੀ ਹੈ। ਜੇਤੂ ਦਾ ਫ਼ੈਸਲਾ ਕਰਨ ਲਈ ਸੱਤ ਜੱਜਾਂ ਦਾ ਪੈਨਲ ਬਣਾਇਆ ਗਿਆ ਸੀ ਜੋ ਵਾਲ ਕੱਟਣ ਅਤੇ ਉਹਨਾਂ ਨੂੰ ਸਟਾਈਲ ਕਰਨ ਦੇ ਮਾਹਰ ਸਨ। ਇਸ ਮੁਕਾਬਲੇ ਵਿਚ ਵੱਖ-ਵੱਖ ਦੇਸ਼ਾਂ ਤੋਂ ਕਰੀਬ 100 ਲੋਕਾਂ ਨੇ ਹਿੱਸਾ ਲਿਆ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।