ਨਵੇਂ ਸਾਲ ਦੇ ਮੌਕੇ ''ਤੇ ਔਰਤਾਂ ਦੀ ਸੁਰੱਖਿਆ ਲਈ ਬਣਾਇਆ ਗਿਆ ''ਸੇਫ ਜ਼ੋਨ''
Sunday, Dec 31, 2017 - 12:17 PM (IST)

ਬਰਲਿਨ (ਬਿਊਰੋ)— ਨਵੇਂ ਸਾਲ ਦੀ ਪਾਰਟੀ ਵਿਚ ਔਰਤਾਂ ਨੂੰ ਛੇੜਖਾਨੀ ਤੋਂ ਬਚਾਉਣ ਲਈ ਬਰਲਿਨ ਦੇ ਆਯੋਜਕਾਂ ਨੇ ਅਨੋਖੀ ਪਹਿਲ ਕੀਤੀ ਹੈ। ਇੱਥੇ ਔਰਤਾਂ ਲਈ ਵਿਸ਼ੇਸ਼ 'ਸੇਫ ਜ਼ੋਨ' ਬਣਾਇਆ ਗਿਆ ਹੈ। ਇੱਥੇ ਔਰਤਾਂ ਛੇੜਖਾਨੀ ਜਾਂ ਯੌਨ ਹਿੰਸਾ ਦੇ ਡਰ ਤੋਂ ਮੁਕਤ ਹੋ ਕੇ ਨਵੇਂ ਸਾਲ ਦਾ ਜਸ਼ਨ ਮਨਾ ਸਕਣਗੀਆਂ। ਦੋ ਸਾਲ ਪਹਿਲਾਂ ਬਰਲਿਨ ਦੇ ਕੋਲੋਜੇਨ ਵਿਚ ਨਵੇਂ ਸਾਲ ਦੀ ਪਾਰਟੀ ਦੌਰਾਨ ਮਰਦਾਂ ਦੇ ਗੈਂਗ ਨੇ ਸੈਂਕੜੇਂ ਔਰਤਾਂ ਨੂੰ ਘੇਰ ਕੇ ਉਨ੍ਹਾਂ ਨਾਲ ਛੇੜਖਾਨੀ ਅਤੇ ਯੌਣ ਸ਼ੋਸ਼ਣ ਕੀਤਾ ਸੀ। ਇਸ ਹਿੰਸਾ ਦੇ ਬਾਅਦ ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਦੀ ਵੀ ਬਹੁਤ ਆਲੋਚਨਾ ਹੋਈ ਸੀ। ਅਸਲ ਵਿਚ ਐਂਜਲਾ ਨੇ ਦੇਸ਼ ਵਿਚ ਲੱਖਾਂ ਸ਼ਰਨਾਰਥੀਆਂ ਨੂੰ ਆਸਰਾ ਦਿੱਤਾ ਸੀ ਅਤੇ ਛੇੜਖਾਨੀ ਕਰਨ ਵਾਲਿਆਂ ਵਿਚ ਉੱਤਰੀ ਅਫਰੀਕਾ ਅਤੇ ਅਰਬ ਮੂਲ ਦੇ ਕਈ ਲੋਕ ਸਨ।
ਹਾਲਾਂਕਿ ਬੀਤੇ ਸਾਲਾ ਇੱਥੇ ਛੇੜਖਾਨੀ ਦੀ ਕੋਈ ਵੱਡੀ ਘਟਨਾ ਨਹੀਂ ਹੋਈ ਸੀ। ਬਰਲਿਨ ਦੇ ਬ੍ਰਾਂਡੇਨਬਰਗ ਗੇਟ 'ਤੇ ਇਹ ਸੇਫ ਜ਼ੋਨ ਬਣਾਇਆ ਗਿਆ ਹੈ। ਆਯੋਜਨ ਦੀ ਬੁਲਾਰਾ ਐਂਜਾ ਮਾਰਕਸ ਮੁਤਾਬਕ ਇੱਥੇ ਆਤਿਸ਼ਬਾਜੀ, ਸੰਗੀਤ ਬੈਂਡ, ਡੀ. ਜੇ. ਇਸ ਸਾਲ ਦੀ ਸ਼ਾਮ ਤੋਂ ਨਵੇਂ ਸਾਲ ਦੀ ਪਹਿਲੀ ਸਵੇਰ ਤੱਕ ਚੱਲਦਾ ਰਹੇਗਾ। ਉਮੀਦ ਹੈ ਕਿ ਇੱਥੇ ਹਜ਼ਾਰਾਂ ਲੋਕ ਪਾਰਟੀ ਕਰਨ ਆਉਣਗੇ। ਬਰਲਿਨ ਪੁਲਸ ਨੇ ਕਿਹਾ ਕਿ ਇਸ ਸਾਲ ਪੂਰੇ ਇਲਾਕੇ ਵਿਚ ਔਰਤਾਂ ਦੀ ਮਦਦ ਲਈ ਪੁਲਸ ਤੈਨਾਤ ਰਹੇਗੀ। ਜਰਮਨੀ ਰੈੱਡਕ੍ਰਾਸ ਦੇ ਮੈਂਬਰ ਵੀ ਮੌਜੂਦ ਰਹਿਣਗੇ।