'TIK TOK' ਹੈਂਡਵਾਸ਼ ਡਾਂਸ ਵੀਡੀਓ ਵਾਇਰਲ, UNICEF ਨੇ ਕੀਤਾ ਸ਼ੇਅਰ

Thursday, Mar 05, 2020 - 05:38 PM (IST)

ਨਿਊਯਾਰਕ- ਸੰਯੁਕਤ ਰਾਸ਼ਟਰ ਇੰਟਰਨੈਸ਼ਨਲ ਚਿਲਡ੍ਰਰਨ ਐਮਰਜੰਸੀ ਫੰਡ (UNICEF) ਨੇ ਇਕ ਵੀਡੀਓ ਸ਼ੇਅਰ ਕੀਤੀ ਹੈ। ਕੋਰੋਨਾਵਾਇਰਸ ਦੇ ਕਹਿਰ ਦੇ ਚੱਲਦੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਹੱਥ ਧੋਕੇ ਸਵੱਛਤਾ ਬਣਾਏ ਰੱਖਣ। ਅਜਿਹੇ ਵਿਚ 'ਹੈਂਡ-ਵਾਸ਼ਿੰਗ ਡਾਂਸ' ਦਾ ਟਿਕਟਾਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਵੀਡੀਓ ਵਿਚ ਵਿਅਤਨਾਮੀ ਡਾਂਸਰਜ਼ 'ਹੈਂਡ-ਵਾਸ਼ਿੰਗ ਡਾਂਸ' ਕਰਦੇ ਹੋਏ ਦਿਖ ਰਹੇ ਹਨ। ਇਸ ਵਿਚ ਉਹ ਨੱਚਦੇ ਹੋਏ ਦੱਸ ਰਹੇ ਹਨ ਕਿ ਵਾਇਰਸ ਦੇ ਕਹਿਰ ਤੋਂ ਬਚਣ ਦੇ ਲਈ ਆਪਣੇ ਹੱਥਾਂ ਨੂੰ ਕਿਵੇਂ ਧੋਣਾ ਚਾਹੀਦਾ ਹੈ। ਯੂਨੀਸੇਫ ਨੇ ਟਵਿਟਰ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਅਸੀਂ ਵਿਅਤਨਾਮੀ ਡਾਂਸਰ ਕਵਾਂਗ ਅਫੇਂਸ ਦੇ ਇਸ ਹੈਂਡਵਾਸ਼ ਡਾਂਸ ਨੂੰ ਬਹੁਤ ਪਸੰਦ ਕਰਦੇ ਹਨ। ਆਪਣੇ ਹੱਥਾਂ ਨੂੰ ਸਾਬਣ ਤੇ ਪਾਣੀ ਨਾਲ ਧੋਣਾ ਕੋਰੋਨਾਵਾਇਰਸ ਤੋਂ ਖੁਦ ਨੂੰ ਬਚਾਉਣ ਦੀ ਦਿਸ਼ਾ ਵਿਚ ਪਹਿਲਾ ਕਦਮ ਹੈ।

ਗਾਣੇ ਦਾ ਸਿਰਲੇਖ ਹੈ 'ਘੇਨ ਕੋ ਵੇ', ਜਿਸ ਦੇ ਸੰਗੀਤਕਾਰ ਹਨ ਖਕ ਹੰਗ, ਮਿਨ ਤੇ ਐਰਿਕ। ਕੋਰੋਨਾਵਾਇਰਸ ਦੇ ਡਰ ਨਾਲ ਨੈੱਟ ਯੂਜ਼ਰਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਕ ਯੂਜ਼ਰ ਨੇ ਟਵੀਟ ਕੀਤਾ ਕਿ ਮੈਨੂੰ ਇਹ ਪਸੰਦ ਹੈ ਇਹ ਲੋਕਾਂ ਨੂੰ ਚਿਤਾਵਨੀ ਦੇਣ ਲਈ ਚੰਗਾ ਹੈ ਕਿ ਖੁਦ ਨੂੰ ਵਾਇਰਸ ਤੋਂ ਕਿਵੇਂ ਬਚਾਈਏ। ਸ਼ੇਅਰ ਕਰਨ ਲਈ ਧੰਨਵਾਦ।

ਇਹ ਵੀ ਪੜ੍ਹੋ- ਈਰਾਨ ਦੇ ਹਸਪਤਾਲ 'ਚ ਬੋਰੀਆਂ ਭਰ-ਭਰ ਰੱਖੀਆਂ ਜਾ ਰਹੀਆਂ ਹਨ ਲਾਸ਼ਾਂ, ਵੀਡੀਓ ਵਾਇਰਲ


Baljit Singh

Content Editor

Related News