ਮਿਆਂਮਾਰ ’ਚ ਫੌਜੀ ਤਖ਼ਤਾਪਲਟ ਖ਼ਿਲਾਫ਼ ਸੰਯੁਕਤ ਰਾਸ਼ਟਰ ''ਚ ਪ੍ਰਸਤਾਵ ਪਾਸ
Sunday, Jun 20, 2021 - 02:50 AM (IST)
ਜਨੇਵਾ -ਸੰਯੁਕਤ ਰਾਸ਼ਟਰ ਮਹਾਸਭਾ ਨੇ ਮਿਆਂਮਾਰ ਦੀ ਫੌਜੀ ਸਰਕਾਰ ਖ਼ਿਲਾਫ਼ ਵਿਰੋਧ ਪ੍ਰਗਟ ਕਰਦੇ ਹੋਏ ਇਕ ਪ੍ਰਸਤਾਵ ਪਾਸ ਕਰ ਕੇ ਦੇਸ਼ ਵਿਚ ਫੌਜੀ ਤਖਤਾਪਲਟ ਦੀ ਨਿੰਦਾ ਕੀਤੀ ਹੈ, ਉਸਦੇ ਖ਼ਿਲਾਫ਼ ਹਥਿਆਰ ਪਾਬੰਦੀ ਦਾ ਸੱਦਾ ਦਿੱਤਾ ਹੈ ਅਤੇ ਲੋਕਤਾਂਤਰਿਕ ਰੂਪ ਨਾਲ ਚੁਣੀ ਹੋਈ ਸਰਕਾਰ ਨੂੰ ਬਹਾਲ ਕਰਨ ਦੀ ਮੰਗ ਕੀਤੀ ਹੈ। ਇਸ ਦੌਰਾਨ ਭਾਰਤ ਸਮੇਤ 35 ਦੇਸ਼ਾਂ ਨੇ ਇਸ ਪ੍ਰਸਤਾਵ ’ਤੇ ਵੋਟਾਂ ਵਿਚ ਹਿੱਸਾ ਨਹੀਂ ਲਿਆ।
ਇਹ ਵੀ ਪੜ੍ਹੋ- ਉੱਤਰੀ ਕੋਰੀਆ 'ਚ ਭੁੱਖਮਰੀ ਵਰਗੇ ਹਾਲਾਤ, 7 ਹਜ਼ਾਰ 'ਚ ਮਿਲ ਰਿਹੈ ਕਾਫੀ ਦਾ ਪੈਕੇਟ
ਭਾਰਤ ਦੇ ਬੁਲਾਰੇ ਨੇ ਕਿਹਾ ਕਿ ਅੱਜ ਦੇ ਮਸੌਦਾ ਪ੍ਰਸਤਾਵ ਵਿਚ ਸਾਡੇ ਵਿਚਾਰ ਵਿਚਾਰਤਮਕ ਹੁੰਦੇ ਜਾਣ ਪੈ ਰਹੇ ਹਨ। ਕੌਮਾਂਤਰੀ ਭਾਈਚਾਰਾ ਇਸ ਮੁੱਦੇ ਦੇ ਸ਼ਾਂਤਮਈ ਹੱਲ ’ਤੇ ਜ਼ੋਰ ਦਿੰਦਾ ਰਿਹਾ ਹੈ ਅਤੇ ਅਜਿਹੇ ਵਿਚ ਅਸੀਂ ਇਸ ਗੱਲ ਨੂੰ ਦੁਹਰਾਉਣਾ ਚਾਹੁੰਦੇ ਹਾਂ ਕਿ ਇਸ ਪ੍ਰਸਤਾਵ ਵਿਚ ਮਿਆਂਮਾਰ ਦੇ ਗੁਆਂਢੀ ਦੇਸ਼ਾਂ ਵਿਚ ਖੇਤਰ ਨੂੰ ਸ਼ਾਮਲ ਕਰਦੇ ਹੋਏ ਇਕ ‘ਸਲਾਹਕਾਰ ਅਤੇ ਰਚਨਾਤਮਕ’ ਦ੍ਰਿਸ਼ਟੀਕੋਣ ਅਪਨਾਉਣਾ ਅਹਿਮ ਹੈ। ਭਾਰਤ ਨੇ ਕਿਹਾ ਕਿ ਗੁਆਂਢੀ ਦੇਸ਼ਾਂ ਅਤੇ ਖੇਤਰ ਦੇ ਕਈ ਦੇਸ਼ਾਂ ਨਾਲ ਇਸ ਨੂੰ ਸਮਰਥਨ ਨਹੀਂ ਮਿਲਿਆ ਹੈ। ਪ੍ਰਸਤਾਵ ਦੇ ਸਮਰੱਥਕਾਂ ਨੂੰ ਉਮੀਦ ਸੀ ਕਿ 193 ਮੈਂਬਰੀ ਵਿਸ਼ਵ ਸੰਸਥਾ ਸਰਬਸੰਮਤੀ ਨਾਲ ਇਸ ਨੂੰ ਮੰਨ ਲਵੇਗੀ ਪਰ ਬੇਲਾਰੂਸ ਨੇ ਵੋਟਾਂ ਕਰਵਾਉਣ ਦਾ ਸੱਦਾ ਦਿੱਤਾ। ਪ੍ਰਸਤਾਵ ਦੇ ਪੱਖ ਵਿਚ 119 ਦੇਸ਼ਾਂ ਨੇ ਵੋਟਾਂ ਪਾਈਆਂ, ਬੇਲਾਰੂਸ ਨੇ ਇਸਦਾ ਵਿਰੋਧ ਕੀਤਾ, ਜਦਕਿ ਭਾਰਤ, ਚੀਨ ਅਤੇ ਰੂਸ ਸਮੇਤ 26 ਦੇਸ਼ਾਂ ਨੇ ਇਸ ਵਿਚ ਹਿੱਸਾ ਨਹੀਂ ਲਿਆ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।