ਯੂ.ਐਨ. ਵਿਚ ਭਾਰਤ ਨੇ ਕੀਤੀ ਇਜ਼ਰਾਇਲ ਦੀ ਹਮਾਇਤ

06/13/2019 4:35:33 PM

ਯੇਰੂਸ਼ਲਮ (ਏਜੰਸੀ)- ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਦਰਅਸਲ ਸੰਯੁਕਤ ਰਾਸ਼ਟਰ ਵਿਚ ਭਾਰਤ ਨੇ ਇਜ਼ਰਾਇਲ ਦੇ ਪੱਖ ਵਿਚ ਵੋਟਿੰਗ ਕੀਤੀ ਸੀ। ਇਜ਼ਰਾਇਲ ਨੇ ਫਲਿਸਤੀਨ ਦੇ ਗੈਰ ਸਰਕਾਰੀ ਸੰਗਠਨ ਸ਼ਹੀਦ ਨੂੰ ਸਲਾਹਕਾਰ ਦਾ ਦਰਜ਼ਾ ਦਿੱਤੇ ਜਾਣ 'ਤੇ ਇਤਰਾਜ਼ ਜਤਾਇਆ ਸੀ। ਇਸ ਦੇ ਪੱਖ ਵਿਚ ਭਾਰਤ ਨੇ ਇਜ਼ਰਾਇਲ ਲਈ ਵੋਟ ਕੀਤੀ ਸੀ। ਭਾਰਤ ਨੇ ਫਲਿਸਤੀਨੀ ਗੈਰ-ਸਰਕਾਰੀ ਸੰਗਠਨ ਸ਼ਹੀਦ ਨੂੰ ਸੁਪਰਵਾਈਜ਼ਰ ਦਾ ਦਰਜਾ ਦੇਣ ਤੋਂ ਇਨਕਾਰ ਕਰਨ ਲਈ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਕੌਂਸਲ ਵਿਚ ਇਜ਼ਰਾਇਲ ਦੇ ਪੱਖ ਵਿਚ ਵੋਟਿੰਗ ਕੀਤੀ। ਇਜ਼ਰਾਇਲ ਨੇ ਕਿਹਾ ਕਿ ਸੰਗਠਨ ਨੇ ਹਮਾਸ ਦੇ ਨਾਲ ਆਪਣੇ ਸਬੰਧਾਂ ਦਾ ਖੁਲਾਸਾ ਨਹੀਂ ਕੀਤਾ ਹੈ। ਨੇਤਨਯਾਹੂ ਨੇ 6 ਜੂਨ ਦੀ ਵੋਟ ਦੇ ਲਗਭਗ ਇਕ ਹਫਤੇ ਬਾਅਦ ਬੁੱਧਵਾਰ ਨੂੰ ਇਕ ਟਵੀਟ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਨੂੰ ਹਮਾਇਤ ਲਈ ਧੰਨਵਾਦ, ਯੂ.ਐਨ. ਵਿਚ ਇਜ਼ਰਾਇਲ ਦੇ ਨਾਲ ਖੜੇ ਰਹਿਣ ਲਈ ਧੰਨਵਾਦ। ਦਰਅਸਲ ਭਾਰਤ ਨੇ ਆਪਣੇ ਹੁਣ ਤੱਕ ਦੇ ਰੁਖ ਤੋਂ ਹਟਦੇ ਹੋਏ ਸੰਯੁਕਤ ਰਾਸ਼ਟਰ ਦੀ ਆਰਥਿਕ ਅਤੇ ਸਮਾਜਿਕ ਕੌਂਸਲ ਵਿਚ ਇਜ਼ਰਾਇਲ ਦੇ ਇਕ ਪ੍ਰਸਤਾਵ ਦੀ ਹਮਾਇਤ ਵਿਚ ਵੋਟਿੰਗ ਕੀਤੀ ਹੈ।

ਜਾਣਕਾਰੀ ਲਈ ਦੱਸ ਦਈਏ ਕਿ ਇਸ ਪ੍ਰਸਤਾਵ ਦੀ ਹਮਾਇਤ ਵਿਚ 28 ਦੇਸ਼ਾਂ ਨੇ ਵੋਟਿੰਗ ਕੀਤੀ ਸੀ ਜਿਸ ਵਿਚ ਅਮਰੀਕਾ, ਜਰਮਨੀ, ਫਰਾਂਸ, ਬ੍ਰਿਟੇਨ ਅਤੇ ਜਪਾਨ ਵੀ ਸ਼ਾਮਲ ਹੈ। ਉਥੇ ਹੀ ਵਿਰੋਧ ਵਿਚ ਚੀਨ, ਈਰਾਨ, ਪਾਕਿਸਤਾਨ ਅਤੇ ਸਾਊਦੀ ਸਣੇ 14 ਦੇਸ਼ਾਂ ਨੇ ਵੋਟ ਪਾਈ ਸੀ। ਸੰਯੁਕਤ ਰਾਸ਼ਟਰ ਵਿਚ ਸੁਪਰਵਾਈਜ਼ਰ ਦਾ ਦਰਜਾ ਪ੍ਰਾਪਤ ਕਰਨ ਲਈ ਫਲਿਸਤੀਨੀ ਐਨ.ਜੀ.ਓ. ਸ਼ਹੀਦ ਵਲੋਂ ਪੇਸ਼ ਕੀਤੇ ਗਏ ਪ੍ਰਸਤਾਵ ਨੂੰ 28-14 ਵੋਟ ਤੋਂ ਰੱਦ ਕਰ ਦਿੱਤਾ ਗਿਆ ਸੀ। ਭਾਰਤ ਵਿਚ ਇਜ਼ਰਾਇਲ ਸਫਾਰਤਖਾਨੇ ਵਿਚ ਮਿਸ਼ਨ ਦੇ ਉਪ ਮੁਖੀ ਮਾਇਆ ਕਦੋਸ਼ ਨੇ ਮੰਗਲਵਾਰ ਨੂੰ ਇਕ ਟਵੀਟ ਵਿਚ ਨਵੀਂ ਦਿੱਤੀ ਨੂੰ ਇਜ਼ਰਾਇਲ ਦੇ ਨਾਲ ਖੜੇ ਹੋਣ ਅਤੇ ਸੰਯੁਕਤ ਰਾਸ਼ਟਰ ਵਿਚ ਇਕ ਆਜ਼ਰਵਰ ਦਾ ਦਰਜਾ ਪ੍ਰਾਪਤ ਕਰਨ ਲਈ ਅੱਤਵਾਦੀ ਸੰਗਠਨ ਸ਼ਹੀਦ ਦੇ ਅਪੀਲ ਨੂੰ  ਨਾ ਸਵੀਕਾਰ ਕਰਨ ਲਈ ਇਕੱਠੇ ਧੰਨਵਾਦ ਦਿੱਤਾ। ਉਨ੍ਹਾਂ ਨੇ ਅੱਗੇ ਲਿਖਿਆ ਕਿ ਅਸੀਂ ਅੱਤਵਾਦੀ ਸੰਗਠਨਾਂ ਖਿਲਾਫ ਕਾਰਵਾਈ ਕਰਨਾ ਜਾਰੀ ਰੱਖਣਗੇ ਜੋ ਨੁਕਸਾਨ ਪਹੁੰਚਾਉਣ ਦਾ ਇਰਾਦਾ ਰੱਖਦੇ ਹਨ।
ਕਦੋਸ਼ ਨੇ ਅੱਗੇ ਲਿਖਿਆ ਕਿ ਇਸ ਸੰਗਠਨ ਦੇ ਹਿਜਬੁੱਲਾਹ ਅਤੇ ਫਲਿਸਤੀਨੀ ਇਸਲਾਮਿਕ ਜਿਹਾਦ ਦੇ ਨਾਲ ਸਬੰਧ ਹਨ ਜਿਨ੍ਹਾਂ ਨੂੰ 1997 ਵਿਚ ਅੱਤਵਾਦੀ ਸੰਗਠਨ ਦੇ ਰੂਪ ਵਿਚ ਨਾਮਜ਼ਦ ਕੀਤਾ ਗਿਆ ਸੀ। ਇਹ ਇਕ ਚੰਗਾ ਸੰਕੇਤ ਹੈ ਕਿ ਭਾਰਤ ਏਸ਼ੀਆ ਸਮੂਹ ਵਿਚਾਲੇ ਸਾਡੀ ਹਮਾਇਤ ਕਰਨ ਵਾਲਾ ਪਹਿਲਾ ਦੇਸ਼ ਹੈ, ਇਸ ਲਈ ਅਸੀਂ ਬਹੁਤ ਖੁਸ਼ ਹਾਂ। 


Sunny Mehra

Content Editor

Related News