17 ਦੇਸ਼ਾਂ ''ਚ ਉੱਤਰੀ ਕੋਰੀਆ ਦੇ 35 ਸਾਈਬਰ ਹਮਲਿਆਂ ਦੀ ਜਾਂਚ ਕਰ ਰਿਹੈ UN

Wednesday, Aug 14, 2019 - 01:48 AM (IST)

17 ਦੇਸ਼ਾਂ ''ਚ ਉੱਤਰੀ ਕੋਰੀਆ ਦੇ 35 ਸਾਈਬਰ ਹਮਲਿਆਂ ਦੀ ਜਾਂਚ ਕਰ ਰਿਹੈ UN

ਜੀਨੇਵਾ - ਸੰਯੁਕਤ ਰਾਸ਼ਟਰ ਦੇ ਮਾਹਿਰਾਂ ਦਾ ਆਖਣਾ ਹੈ ਕਿ ਉਹ 17 ਦੇਸ਼ਾਂ 'ਚ ਉੱਤਰੀ ਕੋਰੀਆ ਦੇ ਘਟੋ-ਘੱਟ 35 ਸਾਈਬਰ ਹਮਲਿਆਂ ਦੇ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਉੱਤਰੀ ਕੋਰੀਆ ਨੇ ਤਬਾਹਕੁੰਨ ਹਥਿਆਰ ਬਣਾਉਣ ਲਈ ਗੈਰ-ਕਾਨੂੰਨੀ ਢੰਗ ਨਾਲ ਪੈਸੇ ਹਾਸਲ ਕਰਨ ਲਈ ਉਕਤ ਸਾਈਬਰ ਹਮਲੇ ਕੀਤੇ ਹਨ। ਰਿਪੋਰਟ ਮੁਤਾਬਕ ਕੁਵੈਤ, ਮਲੇਸ਼ੀਆ, ਪੋਲੈਂਡ, ਦੱਖਣੀ ਅਫਰੀਕਾ, ਵੀਅਤਨਾਮ ਅਤੇ ਕਈ ਹੋਰਨਾਂ ਦੇਸ਼ਾਂ 'ਚ ਇਹ ਹਮਲੇ ਹੋਏ ਹਨ।


author

Khushdeep Jassi

Content Editor

Related News