ਸੰਯੁਕਤ ਰਾਸ਼ਟਰ ਨਕਦੀ ਸੰਕਟ: ਯਾਤਰਾ, ਬੈਠਕਾਂ ''ਚ ਕਟੌਤੀ ਦੇ ਹੁਕਮ ਜਾਰੀ

10/12/2019 4:02:44 PM

ਜਿਨੇਵਾ— ਸੰਯੁਕਤ ਰਾਸ਼ਟਰ 'ਚ ਛਾਏ ਨਕਦੀ ਸੰਕਟ ਦੇ ਮੱਦੇਨਜ਼ਰ ਜਨਰਲ ਸਕੱਤਰ ਐਂਤੋਨੀਓ ਗੁਤਾਰੇਸ ਨੇ ਪੈਸੇ ਬਚਾਉਣ ਦੇ ਉਪਾਅ ਦੇ ਤੌਰ 'ਤੇ ਕਈ ਬੈਠਕਾਂ ਰੱਦ ਕਰਨ, ਅਧਿਕਾਰਿਤ ਯਾਤਰਾਵਾਂ ਸੀਮਿਤ ਕਰਨ ਤੇ ਹੋਰਾਂ ਚੀਜ਼ਾਂ 'ਤੇ ਖਰਚਾ ਘੱਟ ਕਰਨ ਦੇ ਹੁਕਮ ਜਾਰੀ ਕੀਤੇ ਹਨ। ਕਰੀਬ ਇਕ ਦਹਾਕੇ 'ਚ ਨਕਦੀ ਸੰਕਟ ਦੇ ਸਭ ਤੋਂ ਖਰਾਬ ਦੌਰ ਤੋਂ ਲੰਘ ਰਹੇ ਸੰਯੁਕਤ ਰਾਸ਼ਟਰ ਦੀਆਂ ਸਾਰੀਆਂ ਸੁਵਿਧਾਵਾਂ ਤੇ ਮੁਹਿੰਮਾਂ 'ਚ ਹੋਣ ਵਾਲੇ ਖਰਚੇ ਨੂੰ ਘੱਟ ਕਰਨ ਦੇ ਮਕਸਦ ਨਾਲ ਲਿਆ ਗਿਆ ਇਹ ਫੈਸਲਾ ਸੋਮਵਾਰ ਤੋਂ ਪ੍ਰਭਾਵੀ ਹੋਵੇਗਾ।

ਇਸ ਦੇ ਕਾਰਨ ਸੰਯੁਕਤ ਰਾਸ਼ਟਰ ਦਾ ਕੰਮਕਾਜ ਵੀ ਕੁਝ ਹੱਦ ਤੱਕ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਸੰਯੁਕਤ ਰਾਸ਼ਟਰ ਮੁਖੀ ਨੇ ਆਪਣੇ ਸਾਰੇ ਸੰਸਥਾਨਾਂ ਦੇ ਮੁਖੀਆਂ ਨੂੰ ਲਿਖੇ ਇਕ ਪੱਤਰ 'ਚ ਕਿਹਾ ਕਿ ਐਮਰਜੰਸੀ ਉਪਾਅ ਅਗਲੀ ਸੂਚਨਾ ਤੱਕ ਕੰਮ ਕਰਨ ਦੀ ਸਥਿਤੀ ਤੇ ਸੰਚਾਲਨ ਨੂੰ ਪ੍ਰਭਾਵਿਤ ਕਰਨਗੇ। ਸੰਯੁਕਤ ਰਾਸ਼ਟਰ ਦੀ ਪ੍ਰਬੰਧਨ ਮੁਖੀ ਕੈਥਰੀਨ ਪੋਲਾਰਡ ਨੇ ਸ਼ੁੱਕਰਵਾਰ ਨੂੰ ਮਹਾਸਭਾ ਦੀ ਬਜਟ ਕਮੇਟੀ ਨੂੰ ਦੱਸਿਆ ਕਿ 4 ਅਕਤੂਬਰ ਤੱਕ ਸੰਯੁਕਤ ਰਾਸ਼ਟਰ ਦੇ 2019 ਦੇ ਸੰਚਾਲਨ ਬਜਟ ਦੇ ਲਈ 128 ਦੇਸ਼ਾਂ ਨੇ ਆਪਣੇ ਬਕਾਏ ਦੇ ਤੌਰ 'ਤੇ 1.99 ਅਰਬ ਡਾਲਰ ਦਾ ਭੁਗਤਾਨ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਸਾਲ 65 ਦੇਸ਼ਾਂ 'ਤੇ 1.386 ਅਰਬ ਡਾਲਰ ਦਾ ਬਕਾਇਆ ਹੈ, ਜਿਸ 'ਚ ਅਮਰੀਕਾ ਦਾ 1 ਅਰਬ ਡਾਲਰ ਦਾ ਭੁਗਤਾਨ ਸ਼ਾਮਲ ਹੈ।


Baljit Singh

Content Editor

Related News