UN ''ਚ ਮਲੀਹਾ ਲੋਧੀ ''ਤੇ ਭੜਕਿਆ ਪਾਕਿ ਨਾਗਰਿਕ, ਕਿਹਾ-''ਤੁਸੀਂ ਚੋਰ ਹੋ''

08/13/2019 1:13:44 PM

ਵਾਸ਼ਿੰਗਟਨ (ਬਿਊਰੋ)— ਭਾਰਤ ਸਰਕਾਰ ਵੱਲੋਂ ਧਾਰਾ 370 ਹਟਾਏ ਜਾਣ ਦੇ ਬਾਅਦ ਪਾਕਿਸਤਾਨ ਦੁਨੀਆ ਭਰ ਵਿਚ ਨੇਤਾਵਾਂ ਦਾ ਸਮਰਥਨ ਹਾਸਲ ਕਰਨ ਦੀ ਕੋਸ਼ਿਸ ਕਰ ਰਿਹਾ ਹੈ। ਇਸ ਕੋਸ਼ਿਸ਼ ਵਿਚ ਪਾਕਿਸਤਾਨ ਨੇ ਹਰ ਪਾਸਿਓਂ ਮੂੰਹ ਦੀ ਖਾਧੀ ਹੈ। ਤਾਜ਼ਾ ਮਾਮਲਾ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ (UN) ਦੇ ਇਕ ਪ੍ਰੋਗਰਾਮ ਦਾ ਹੈ। ਇੱਥੇ ਸੰਯੁਕਤ ਰਾਸ਼ਟਰ ਵਿਚ ਇਕ ਸ਼ਖਸ ਨੇ ਪਾਕਿਸਤਾਨ ਦੀ ਸਥਾਈ ਮੈਂਬਰ ਮਲੀਹਾ ਲੋਧੀ ਦੀ ਬੇਇੱਜ਼ਤੀ ਕਰ ਦਿੱਤੀ। ਮਲੀਹਾ ਨੂੰ ਉਸ ਸਮੇਂ ਇਕ ਪ੍ਰੋਗਰਾਮ ਵਿਚੋਂ ਜਾਣਾ ਪਿਆ ਜਦੋਂ ਉਨ੍ਹਾਂ 'ਤੇ ਇਕ ਸ਼ਖਸ ਨੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ ਅਤੇ ਕਿਹਾ,''ਤੁਸੀਂ ਇਕ ਚੋਰ ਹੋ। ਤੁਹਾਨੂੰ ਪਾਕਿਸਤਾਨ ਦੀ ਨੁਮਾਇੰਦਗੀ ਕਰਨ ਦਾ ਹੱਕ ਨਹੀਂ ਹੈ।'' ਵੀਡੀਓ ਵਿਚ ਮਲੀਹਾ ਪਾਕਿਸਤਾਨੀ ਨਾਗਰਿਕ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਬਚਦੀ ਹੋਈ ਨਜ਼ਰ ਆ ਰਹੀ ਹੈ।

 

ਮਲੀਹਾ ਜਿੱਥੇ ਮੀਡੀਆ ਨੂੰ ਸੰਬੋਧਿਤ ਕਰ ਰਹੀ ਹੈ ਉੱਥੇ ਇਕ ਸ਼ਖਸ ਗੁੱਸੇ ਵਿਚ ਖੜ੍ਹਾ ਹੋ ਕੇ ਉਨ੍ਹਾਂ ਨੂੰ ਬੋਲਦਾ ਹੈ। ਸ਼ਖਸ ਮਲੀਹਾ ਨੂੰ ਕਹਿੰਦਾ ਹੈ,''ਕੀ ਉਨ੍ਹਾਂ ਕੋਲ ਉਸ ਦੇ ਸਵਾਲਾਂ ਦਾ ਜਵਾਬ ਦੇਣ ਲਈ 1 ਮਿੰਟ ਦਾ ਵੀ ਸਮਾਂ ਨਹੀਂ।'' ਇਸ ਦੇ ਬਾਅਦ ਉਹ ਬਿਨਾਂ ਉਸ ਦੇ ਜਵਾਬ ਦਾ ਇੰਤਜ਼ਾਰ ਕੀਤੇ ਬਿਨਾਂ ਕਹਿੰਦਾ ਹੈ,''ਤੁਸੀਂ ਪਿਛਲੇ 15-20 ਮਿੰਟ ਤੋਂ ਕੀ ਕਰ ਰਹੀ ਹੋ। ਤੁਸੀਂ ਸਾਡੀ ਨੁਮਾਇੰਦਗੀ ਨਹੀਂ ਕਰ ਰਹੀ ਹੋ।''

ਡਿਪਲੋਮੈਟ ਮਲੀਹਾ ਨੇ ਕਿਹਾ ਕਿ ਉਹ ਉਸ ਦੇ ਸਵਾਲਾਂ ਦੇ ਜਵਾਬ ਨਹੀਂ ਦੇਵੇਗੀ। ਜਿਵੇਂ ਹੀ ਮਲੀਹਾ ਉੱਥੋ ਜਾਣ ਲੱਗਦੀ ਹੈ ਤਾਂ ਸ਼ਖਸ ਨੇ ਦੂਜਾ ਸਵਾਲ ਪੁੱਛਦਿਆਂ ਕਿਹਾ,''ਤੁਸੀਂ ਲੋਕ ਸਾਡਾ ਪੈਸਾ ਚੋਰੀ ਕਰ ਰਹੇ ਹੋ। ਤੁਸੀਂ ਲੋਕ ਚੋਰ ਹੋ। ਤੁਸੀਂ ਸਾਡੀ ਨੁਮਾਇੰਦਗੀ ਕਰਨ ਦੇ ਅਧਿਕਾਰੀ ਨਹੀਂ ਹੋ।'' ਇਸ ਦੇ ਬਾਅਦ ਸ਼ਖਸ ਨੇ ਬਾਹਰ ਜਾ ਰਹੀ ਮਲੀਹਾ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ। ਪ੍ਰੋਗਰਾਮ ਵਿਚ ਮੌਜੂਦ ਲੋਕਾਂ ਨੇ ਸ਼ਖਸ ਨੂੰ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕੀਤੀ।

ਜਿਵੇਂ ਹੀ ਮਲੀਹਾ ਪ੍ਰੋਗਰਾਮ ਵਿਚੋਂ ਬਾਹਰ ਨਿਕਲੀ ਤਾਂ ਸ਼ਖਸ ਨੇ ਕਿਹਾ,''ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਇੰਨੇ ਸਾਲਾਂ ਵਿਚ ਤੁਸੀਂ ਸਾਡਾ ਪੈਸਾ ਖਾ ਰਹੇ ਹੋ।'' ਟਵਿੱਟਰ 'ਤੇ ਲੋਕਾਂ ਨੇ ਮਲੀਹਾ ਨੂੰ ਸਵਾਲ ਪੁੱਛਦਿਆਂ ਕਿਹਾ,''ਉਹ ਅਮਰੀਕਾ ਵਿਚ ਬਹੁਤ ਰਹਿ ਚੁੱਕੀ ਹੈ। ਉਨ੍ਹਾਂ ਨੂੰ ਵਾਪਸ ਪਾਕਿਸਤਾਨ ਭੇਜ ਦੇਣਾ ਚਾਹੀਦਾ ਹੈ।'' ਇੱਥੇ ਦੱਸ ਦਈਏ ਕਿ ਮਲੀਹਾ ਅਮਰੀਕਾ ਵਿਚ ਪਾਕਿਸਤਾਨ ਦੀ ਰਾਜਦੂਤ ਵੀ ਰਹਿ ਚੁੱਕੀ ਹੈ।

ਕੁਝ ਲੋਕਾਂ ਨੇ ਉਨ੍ਹਾਂ ਨੂੰ ਟੈਕਸ ਦੇਣ ਵਾਲਿਆਂ ਦੇ ਪੈਸੇ ਦੀ ਦੁਰਵਰਤੋਂ ਕਰਨ ਵਾਲੀ ਅਤੇ ਪਾਕਿਸਤਾਨ ਵਾਪਸ ਜਾਣ ਲਈ ਕਿਹਾ। ਟਵਿੱਟਰ 'ਤੇ ਇਕ ਸ਼ਖਸ ਨੇ ਸਵਾਲ ਪੁੱਛਣ ਵਾਲੇ ਨੂੰ ਸਲਾਮ ਕਰਦਿਆਂ ਕਿਹਾ,''ਸਲਾਮ ਹੈ ਭਰਾ, ਜਿਸ ਨੇ ਸਵਾਲ ਕੀਤਾ।'' ਇਕ ਹੋਰ ਯੂਜ਼ਰ ਨੇ ਲਿਖਿਆ,''ਉਹ ਸ਼ਖਸ ਬਿਲਕੁੱਲ ਸਹੀ ਹੈ। ਉਨ੍ਹਾਂ ਨੇ ਪਿਛਲੇ 15 ਸਾਲਾਂ ਤੋਂ ਸੰਯੁਕਤ ਰਾਸ਼ਟਰ ਵਿਚ ਸਾਡੇ ਲਈ ਕੁਝ ਵੀ ਨਹੀਂ ਕੀਤਾ ਹੈ। ਉਹ ਉੱਥੇ ਕੀ ਕਰ ਰਹੀ ਹੈ?''


Vandana

Content Editor

Related News