ਯੂਕਰੇਨੀ ਫ਼ੌਜ ਨੇ ਲੁਹਾਂਸਕ ਪੀਪਲਜ਼ ਰੀਪਬਲਿਕ ''ਤੇ ਕੀਤਾ ਹਮਲਾ

Friday, Feb 18, 2022 - 03:02 PM (IST)

ਯੂਕਰੇਨੀ ਫ਼ੌਜ ਨੇ ਲੁਹਾਂਸਕ ਪੀਪਲਜ਼ ਰੀਪਬਲਿਕ ''ਤੇ ਕੀਤਾ ਹਮਲਾ

ਲੁਹਾਂਸਕ (ਵਾਰਤਾ): ਯੂਕਰੇਨ ਤੋਂ ਵੱਖ ਖੁਦ ਨੂੰ ਸੁਤੰਤਰ ਦੇਸ਼ ਘੋਸ਼ਿਤ ਕਰਨ ਵਾਲੇ ਲੁਹਾਂਸਕ ਪੀਪਲਜ਼ ਰੀਪਬਲਿਕ (ਐੱਲ.ਪੀ.ਆਰ.) ਨੇ ਕਿਹਾ ਹੈ ਕਿ ਯੂਕਰੇਨੀ ਫ਼ੌਜ ਨੇ ਉਸ ਦੇ ਖੇਤਰ ਵਿਚ ਹਮਲਾ ਕੀਤਾ ਹੈ, ਜਿਸ ਵਿਚ ਜੇਲੇਨਾਯਾ ਰੋਸ਼ਾ ਵੀ ਸ਼ਾਮਲ ਹੈ। ਐੱਲ.ਪੀ.ਆਰ. ਨੂੰ ਹਾਲਾਂਕਿ ਅੰਤਰਰਾਸ਼ਟਰੀ ਤੌਰ 'ਤੇ ਯੂਕਰੇਨ ਦੇ ਹਿੱਸੇ ਦੇ ਰੂਪ ਵਿਚ ਮਾਨਤਾ ਮਿਲੀ ਹੋਈ ਹੈ। ਜੁਆਇੰਟ ਸੈਂਟਰ ਆਨ ਕੰਟਰੋਲ ਐਂਡ ਕਮਾਂਡ (ਜੀਸੀਸੀਸੀ) ਵਿਚ ਐੱਲ.ਪੀ.ਆਰ. ਪ੍ਰਤੀਨਿਧੀ ਦਫਤਰ ਨੇ ਸ਼ੁੱਕਰਵਾਰ ਨੂੰ ਸਪੂਤਨਿਕ ਨੂੰ ਇਸ ਸਬੰਧ ਵਿਚ ਜਾਣਕਾਰੀ ਦਿੱਤੀ। ਜੇਸੀਸੀਸੀ ਲਈ ਐੱਲ.ਪੀ.ਆਰ.

ਪੜ੍ਹੋ ਇਹ ਅਹਿਮ ਖ਼ਬਰ- ਸਾਊਦੀ ਅਰਬ 'ਚ ਔਰਤਾਂ ਚਲਾਉਣਗੀਆਂ ਰੇਲਗੱਡੀ, ਮੱਕਾ-ਮਦੀਨਾ ਤੱਕ ਲਿਜਾਣਗੀਆਂ ਯਾਤਰੀ

ਮਿਸ਼ਨ ਦੇ ਬੁਲਾਰੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਯੂਕਰੇਨੀ ਮਿਲਟਰੀ ਬਲਾਂ ਨੇ 29ਵੀਂ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ, ਜਿਸ ਵਿਚ ਉਹਨਾਂ ਨੇ ਤੋਪਾਂ ਅਤੇ ਮੋਟਾਰ ਤੋਂ ਗੋਲੇ ਦਾਗਣ ਦੇ ਨਾਲ-ਨਾਲ ਟੈਂਕਰੋਧੀ ਮਿਜ਼ਾਈਲਾਂ ਤੋਂ ਵੀ ਹਮਲਾ ਕੀਤਾ ਹੈ।ਯੂਕਰੇਨੀ ਫ਼ੌਜ ਸ਼ਰੇਆਮ ਨਾ ਸਿਰਫ ਜੰਗਬੰਦੀ ਸਮਝੌਤੇ ਦੀ ਉਲੰਘਣਾ ਕਰ ਰਹੀ ਹੈ ਸਗੋਂ ਹਮਲੇ ਵਿਚ ਭਾਰੀ ਹਥਿਆਰਾਂ ਦੀ ਵੀ ਵਰਤੋਂ ਕਰ ਰਹੀ ਹੈ। ਯੂਕਰੇਨੀ ਫ਼ੌਜ ਨੇ ਲੁਹਾਂਸਕ ਦੇ ਉਪ ਨਗਰੀ ਇਲਾਕੇ ਜੇਲੇਨਾਯਾ ਰੋਸ਼ਾ ਦੇ ਨਾਲ-ਨਾਲ ਮੋਲੋਕਨੀ ਅਤੇ ਵੇਸੇਲੇਂਕੋ ਵਿਚ ਵੀ ਹਮਲੇ ਕੀਤੇ।
 


author

Vandana

Content Editor

Related News