ਪਾਕਿਸਤਾਨ ਨੇ ਸਾਊਦੀ ''ਚ ਭੇਜ''ਤੀਆਂ ਫ਼ੌਜਾਂ ! ਲਾਗੂ ਕੀਤਾ ਮੱਕਾ ਪੈਕਟ, DG ਨੇ ਕੀਤਾ ਖ਼ੁਲਾਸਾ

Thursday, Oct 08, 2026 - 09:58 AM (IST)

ਪਾਕਿਸਤਾਨ ਨੇ ਸਾਊਦੀ ''ਚ ਭੇਜ''ਤੀਆਂ ਫ਼ੌਜਾਂ ! ਲਾਗੂ ਕੀਤਾ ਮੱਕਾ ਪੈਕਟ, DG ਨੇ ਕੀਤਾ ਖ਼ੁਲਾਸਾ

ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਅਮਰੀਕਾ-ਇਰਾਨ ਤੇ ਹੁਣ ਸਾਊਦੀ-ਹੂਤੀਆਂ ਵਿਚਾਲੇ ਛਿੜੀ ਜੰਗ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਇਸੇ ਦੌਰਾਨ ਪਾਕਿਸਤਾਨ ਨੇ ਅਧਿਕਾਰਤ ਤੌਰ 'ਤੇ ਪੁਸ਼ਟੀ ਕੀਤੀ ਹੈ ਕਿ ਉਸ ਦੇ ਫੌਜੀ ਜਵਾਨ ਪਹਿਲਾਂ ਤੋਂ ਹੀ ਸਾਊਦੀ ਅਰਬ 'ਚ ਤਾਇਨਾਤ ਹਨ। 

ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ 'ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼' ਅਨੁਸਾਰ, ਪਾਕਿਸਤਾਨੀ ਫੋਰਸਾਂ ਪਿਛਲੇ ਕਈ ਦਹਾਕਿਆਂ ਤੋਂ ਸਾਊਦੀ ਅਰਬ 'ਚ ਮੌਜੂਦ ਹਨ ਅਤੇ ਵੱਖ-ਵੱਖ ਰੱਖਿਆ ਸਮਰੱਥਾਵਾਂ ਅਤੇ ਖੇਤਰਾਂ 'ਚ ਕੰਮ ਕਰ ਰਹੀਆਂ ਹਨ। ਇਹ ਖੁਲਾਸਾ ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀ ਵਿਚਾਲੇ ਹੋਏ ਨਵੇਂ 'ਮੱਕਾ ਜੁਆਇੰਟ ਡਿਫੈਂਸ ਐਗਰੀਮੈਂਟ' ਦੇ ਤਹਿਤ ਤਿੰਨਾਂ ਦੇਸ਼ਾਂ ਦੁਆਰਾ ਵਧਾਏ ਜਾ ਰਹੇ ਫੌਜੀ ਤਾਲਮੇਲ ਦੇ ਦਰਮਿਆਨ ਸਾਹਮਣੇ ਆਇਆ ਹੈ।

PunjabKesari

ਇਹ ਵੀ ਪੜ੍ਹੋ- ਮੱਛੀਆਂ ਫੜਨ ਵਾਲੇ 'ਜਾਲ' ਨਾਲ ਡਰੋਨ ਫੜੇਗਾ ਪਾਕਿਸਤਾਨ ! ਕਈ ਮੀਟਰ ਦੀ ਉਚਾਈ 'ਤੇ ਕੀਤੇ ਫਿੱਟ

ISPR ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਇੱਕ ਇੰਟਰਵਿਊ ਦੌਰਾਨ ਪੁਸ਼ਟੀ ਕੀਤੀ ਕਿ ਪਾਕਿਸਤਾਨੀ ਫੌਜ ਦੇ ਜਵਾਨ ਸਾਊਦੀ ਅਰਬ ਦੀ ਧਰਤੀ 'ਤੇ ਤਾਇਨਾਤ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਪਾਕਿਸਤਾਨੀ ਫੌਜ ਦੀ ਇਹ ਮੌਜੂਦਗੀ ਨਵੇਂ ਤਿੰਨ-ਪੱਖੀ ਰੱਖਿਆ ਸਮਝੌਤੇ ਤੋਂ ਬਹੁਤ ਪਹਿਲਾਂ ਦੀ ਹੈ ਅਤੇ ਇਹ ਵੱਖ-ਵੱਖ ਫੌਜੀ ਖੇਤਰਾਂ ਅਤੇ ਸਮਰੱਥਾਵਾਂ ਤੱਕ ਫੈਲੀ ਹੋਈ ਹੈ। ਜਨਰਲ ਚੌਧਰੀ ਨੇ ਅੱਗੇ ਕਿਹਾ ਕਿ 'ਮੱਕਾ ਪੈਕਟ' ਕੋਈ ਅਚਾਨਕ ਪੈਦਾ ਹੋਇਆ ਸਮਝੌਤਾ ਨਹੀਂ ਹੈ, ਸਗੋਂ ਇਹ ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀ ਵਿਚਾਲੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਕੂਟਨੀਤਕ, ਰਾਜਨੀਤਿਕ ਅਤੇ ਫੌਜੀ ਸਬੰਧਾਂ ਦਾ ਨਤੀਜਾ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਅਤੇ ਸਾਊਦੀ ਅਰਬ ਦੇ ਰੱਖਿਆ ਸਬੰਧ ਕਈ ਦਹਾਕਿਆਂ ਪੁਰਾਣੇ ਹਨ। ਇਤਿਹਾਸਕ ਤੌਰ 'ਤੇ ਪਾਕਿਸਤਾਨੀ ਫੌਜੀ ਜਵਾਨ ਸਾਊਦੀ ਫੌਜ ਨੂੰ ਟ੍ਰੇਨਿੰਗ, ਸਲਾਹਕਾਰੀ ਅਤੇ ਹੋਰ ਫੌਜੀ ਸਹਿਯੋਗ ਦੇਣ ਲਈ ਤਾਇਨਾਤ ਰਹੇ ਹਨ। ਹਾਲਾਂਕਿ ISPR ਨੇ ਸਾਊਦੀ ਅਰਬ 'ਚ ਪਾਕਿਸਤਾਨੀ ਫੌਜੀਆਂ ਦੀ ਤਾਇਨਾਤੀ ਦੀ ਪੁਸ਼ਟੀ ਤਾਂ ਕਰ ਦਿੱਤੀ ਹੈ, ਪਰ ਉਨ੍ਹਾਂ ਦੀ ਗਿਣਤੀ ਜਾਂ ਭੂਮਿਕਾਵਾਂ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਇਹ ਵੀ ਪੜ੍ਹੋ-  ਅਮਰੀਕਾ 'ਚ ਪਰਮਪ੍ਰੀਤ ਸਿੰਘ ਨੂੰ ਹੋਈ 10 ਸਾਲ ਦੀ ਕੈਦ ! ਕਰੋੜਾਂ ਦੀ ਜਾਇਦਾਦ ਵੀ ਹੋਈ ਜ਼ਬਤ, ਜਾਣੋ ਪੂਰਾ ਮਾਮਲਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News