ਰੂਸ ਦੇ ਭਿਆਨਕ ਹਮਲਿਆਂ ਦਰਮਿਆਨ ਯੂਕ੍ਰੇਨ ਨੇ ICJ ਦਾ ਕੀਤਾ ਰੁਖ਼

Sunday, Feb 27, 2022 - 05:02 PM (IST)

ਰੂਸ ਦੇ ਭਿਆਨਕ ਹਮਲਿਆਂ ਦਰਮਿਆਨ ਯੂਕ੍ਰੇਨ ਨੇ ICJ ਦਾ ਕੀਤਾ ਰੁਖ਼

ਕੀਵ (ਬਿਊਰੋ): ਰੂਸ ਵੱਲੋਂ ਯੂਕ੍ਰੇਨ 'ਤੇ ਹਮਲੇ ਦੇ ਚੌਥੇ ਦਿਨ ਭਿਆਨਕ ਬੰਬਾਰੀ ਜਾਰੀ ਹੈ। ਰੂਸ ਵੱਲੋਂ ਯੂਕ੍ਰੇਨ ਦੇ ਕਈ ਖੇਤਰਾਂ 'ਤੇ ਕਬਜ਼ਾ ਕਰ ਲਿਆ ਗਿਆ ਹੈ। ਹੁਣ ਰੂਸ ਵੱਲੋਂ ਆਮ ਨਾਗਰਿਕਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਇਸ ਵਿਚਕਾਰ ਯੂਕ੍ਰੇਨ ਨੇ ਆਈਸੀਜੇ ਨੂੰ ਰੂਸ ਖ਼ਿਲਾਫ਼ ਆਪਣੀ ਅਰਜ਼ੀ ਸੌਂਪ ਦਿੱਤੀ ਹੈ। 

 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਰੂਸੀ ਫ਼ੌਜਾਂ ਯੂਕ੍ਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ 'ਚ ਹੋਈਆਂ ਦਾਖਲ

ਇਸ ਅਰਜ਼ੀ ਵਿਚ ਕਿਹਾ ਗਿਆ ਹੈ ਕਿ ਹਮਲੇ ਨੂੰ ਜਾਇਜ਼ ਠਹਿਰਾਉਣ ਲਈ ਨਸਲਕੁਸ਼ੀ ਦੀ ਧਾਰਨਾ ਵਿਚ ਹੇਰਾਫੇਰੀ ਕਰਨ ਲਈ ਰੂਸ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਇਸ ਅਰਜ਼ੀ ਬਾਰੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਜਾਣਕਾਰੀ ਦਿੱਤੀ। ਜ਼ੇਲੇਨਸਕੀ ਮੁਤਾਬਕ ਅਸੀਂ ਰੂਸ ਨੂੰ ਫ਼ੌਜੀ ਗਤੀਵਿਧੀ ਨੂੰ ਹੁਣੇ ਬੰਦ ਕਰਨ ਦਾ ਆਦੇਸ਼ ਦੇਣ ਵਾਲੇ ਇਕ ਤੁਰੰਤ ਫ਼ੈਸਲਾ ਦੇਣ ਦੀ ਅਪੀਲ ਕਰਦੇ ਹਾਂ ਅਤੇ ਅਗਲੇ ਹਫ਼ਤੇ ਪਰੀਖਣ ਸ਼ੁਰੂ ਹੋਣ ਦੀ ਉਮੀਦ ਕਰਦੇ ਹਾਂ।

ਪੜ੍ਹੋ ਇਹ ਅਹਿਮ ਖ਼ਬਰ - ਚੀਨ ਦੀ ਨਵੀਂ ਪੀੜ੍ਹੀ ਦੇ ਰਾਕੇਟ ਨੇ 22 ਸੈਟੇਲਾਈਟ ਪੁਲਾੜ 'ਚ ਕੀਤੇ ਸਥਾਪਿਤ 

 


author

Vandana

Content Editor

Related News