ਯੂਕ੍ਰੇਨ ਨੇ ਰੂਸ ਅਤੇ ਬੈਲਾਰੂਸ ਦੀ ਮੁਦਰਾ ’ਚ ਲੈਣ-ਦੇਣ ’ਤੇ ਲਾਈ ਰੋਕ

Friday, Feb 25, 2022 - 03:00 PM (IST)

ਯੂਕ੍ਰੇਨ ਨੇ ਰੂਸ ਅਤੇ ਬੈਲਾਰੂਸ ਦੀ ਮੁਦਰਾ ’ਚ ਲੈਣ-ਦੇਣ ’ਤੇ ਲਾਈ ਰੋਕ

ਕੀਵ (ਵਾਰਤਾ): ਯੂਕ੍ਰੇਨ ਦੇ ਕੇਂਦਰੀ ਬੈਂਕ ਨੇ ਰੂਸ ਅਤੇ ਬੇਲਾਰੂਸ ਦੀ ਮੁਦਰਾ ਵਿਚ ਵਿਦੇਸ਼ੀ ਲੈਣ-ਦੇਣ ’ਤੇ ਰੋਕ ਲਗਾ ਦਿੱਤੀ ਹੈ। ਬੈਂਕ ਵੱਲੋਂ ਜਾਰੀ ਬਿਆਨ ਮੁਤਾਬਕ ਅਧਿਕਾਰਤ ਸੰਸਥਾਵਾਂ ਨੂੰ ਰੂਸੀ ਅਤੇ ਬੇਲਾਰੂਸੀ ਰੂਬਲ ਵਿਚ ਲੈਣ-ਦੇਣ ਨਾ ਕਰਨ ਦੀ ਹਿਦਾਇਤ ਕੀਤੀ ਗਈ ਹੈ। ਕੇਂਦਰੀ ਬੈਂਕ ਨੇ ਯੂਕ੍ਰੇਨੀ ਬੈਂਕਾਂ ਨੂੰ ਵੀ ਰੂਸ ਜਾਂ ਬੈਲਾਰੂਸ ਵਿਚ ਸਥਿਤ ਕਿਸੇ ਵੀ ਵਿਅਕਤੀ ਅਤੇ ਸੰਸਥਾ ਨਾਲ ਲੈਣ-ਦੇਣ ਕਰਨ ਤੋਂ ਵਰਜਿਆ ਹੈ।

ਇਹ ਵੀ ਪੜ੍ਹੋ: ਧਰੀਆਂ ਦੀਆਂ ਧਰੀਆਂ ਰਹਿ ਗਈਆਂ US-UK ਦੀਆਂ ਧਮਕੀਆਂ, ਰੂਸ ਦੀ ਆਫ਼ਤ ਤੋਂ ਦੁਨੀਆ ਦੁਖੀ

ਦੱਸ ਦੇਈਏ ਕਿ ਬੀਤੇ ਦਿਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕ੍ਰੇਨ ਖ਼ਿਲਾਫ ਮਿਲਟਰੀ ਆਪ੍ਰੇਸ਼ਨ ਦਾ ਐਲਾਨ ਕੀਤਾ ਸੀ। ਉਥੇ ਹੀ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਇਕ ਦਿਨ ਬਾਅਦ ਸ਼ੁੱਕਰਵਾਰ ਨੂੰ ਵੀ ਰਾਜਧਾਨੀ ਕੀਵ 'ਚ ਕਈ ਧਮਾਕੇ ਸੁਣੇ ਗਏ। ਰੂਸੀ ਫੌਜਾਂ ਨੇ ਦੂਜੇ ਦਿਨ ਵੀ ਆਪਣੇ ਹਮਲੇ ਜਾਰੀ ਰੱਖੇ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਰੂਸ ਦੇ ਹਮਲੇ ਵਿਚ ਹੁਣ ਤੱਕ 137 ਨਾਗਰਿਕ ਅਤੇ ਫ਼ੌਜੀ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਹਮਲੇ 'ਚ ਸੈਂਕੜੇ ਲੋਕ ਜ਼ਖ਼ਮੀ ਵੀ ਹੋਏ ਹਨ। 

ਇਹ ਵੀ ਪੜ੍ਹੋ: ਭਾਵੁਕ ਹੋਏ ਯੂਕ੍ਰੇਨ ਦੇ ਰਾਸ਼ਟਰਪਤੀ, ਕਿਹਾ- ਮੈਂ ਤੇ ਮੇਰਾ ਪਰਿਵਾਰ ਦੁਸ਼ਮਣ ਦੇ ਨਿਸ਼ਾਨੇ 'ਤੇ ਹਾਂ (ਵੀਡੀਓ)

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News