ਯੂ. ਕੇ. : 73 ਖੇਤੀ ਕਾਮੇ ਹੋਏ ਵਾਇਰਸ ਦਾ ਸ਼ਿਕਾਰ, 200 ਹੋਏ ਇਕਾਂਤਵਾਸ
Monday, Jul 13, 2020 - 08:49 AM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਹੇਅਰਫੋਰਡਸ਼ਾਇਰ ਦੇ ਇਕ ਸਬਜ਼ੀ ਫਾਰਮ ਵਿਚ ਵਾਇਰਸ ਦੇ ਲੱਛਣ ਹੋਣ 'ਤੇ ਟੈਸਟ ਕਰਵਾਉਣ 'ਤੇ 73 ਕਾਮਿਆਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ ਜਦ ਕਿ 200 ਹੋਰ ਕਾਮਿਆਂ ਨੂੰ ਸਾਈਟ 'ਤੇ ਇਕਾਂਤਵਾਸ 'ਚ ਰਹਿਣ ਲਈ ਕਿਹਾ ਗਿਆ ਹੈ।
ਮਿਡਲੈਂਡਜ਼ ਦੇ ਕਈ ਇਲਾਕਿਆਂ ਵਿਚ ਹਾਲ ਹੀ ਦੇ ਹਫ਼ਤਿਆਂ ਵਿੱਚ ਕੇਸਾਂ ਵਿਚ ਤੇਜ਼ੀ ਦੇਖਣ ਨੂੰ ਮਿਲੀ ਹੈ ਅਤੇ ਫਾਰਮ ਵਿਚ ਦਰਜਨਾਂ ਕਾਮੇ ਰਹਿੰਦੇ ਹਨ ਜੋ ਕਿ ਸਬਜ਼ੀਆਂ ਤੋੜਨ ਅਤੇ ਪੈਕ ਕਰਕੇ ਆਪਣੇ ਦਿਨ ਬਤੀਤ ਕਰਦੇ ਹਨ। ਇਸ ਸੰਬੰਧ ਵਿਚ ਕੇਟੀ ਸਪੇਨਸ, ਪੀਐਚਈ ਮਿਡਲੈਂਡਜ਼ ਹੈਲਥ ਪ੍ਰੋਟੈਕਸ਼ਨ ਡਾਇਰੈਕਟਰ ਨੇ ਕਿਹਾ ਕਿ “ਇਸ ਹਫ਼ਤੇ ਦੇ ਸ਼ੁਰੂ ਵਿਚ ਬਹੁਤ ਸਾਰੇ ਕਾਮਿਆਂ ਵਿਚ ਵਾਇਰਸ ਦੇ ਲੱਛਣ ਪਾਏ ਗਏ। ਜਾਂਚ ਦੌਰਾਨ ਉਹ ਸਕਾਰਾਤਮਕ ਪਾਏ ਗਏ। ਹੋਰ ਸਟਾਫ ਵੀ ਟੈਸਟਾਂ ਦੇ ਨਤੀਜਿਆਂ ਦੀ ਉਡੀਕ ਕਰ ਰਿਹਾ ਹੈ ਪਰ ਅਜੇ ਤੱਕ 73 ਸਕਾਰਾਤਮਕ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ।