ਬ੍ਰਿਟੇਨ ਨੇ ਈਰਾਨ ਨੂੰ ਯਮਨ ਬਾਗੀਆਂ ਨੂੰ ਹਥਿਆਰ ਨਾ ਦੇਣ ਦੀ ਕੀਤੀ ਅਪੀਲ

Monday, Mar 26, 2018 - 02:47 PM (IST)

ਲੰਡਨ (ਏ.ਐਫ.ਪੀ.)- ਬ੍ਰਿਟੇਨ ਨੇ ਈਰਾਨ ਨੂੰ ਅਪੀਲ ਕੀਤੀ ਹੈ ਕਿ ਉਹ ਯਮਨ ਵਿਚ ਹਥਿਆਰਾਂ ਦੀ ਸਪਲਾਈ ਨੂੰ ਬੰਦ ਕਰੇ ਅਤੇ ਆਪਣੇ ਪ੍ਰਭਾਵ ਦੀ ਵਰਤੋਂ ਸੰਘਰਸ਼ ਨੂੰ ਖਤਮ ਕਰਨ ਲਈ ਕਰੇ। ਸਾਊਦੀ ਅਰਬ ਯਮਨ ਸਰਕਾਰ ਦੀ ਹਮਾਇਤ ਵਿਚ ਅਤੇ ਈਰਾਨ ਹਮਾਇਤੀ ਹਾਊਤੀ ਬਾਗੀਆਂ ਵਿਰੁੱਧ ਹਵਾਈ ਹਮਲਿਆਂ ਦੀ ਅਗਵਾਈ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਨੇ ਪਤਾ ਲਗਾਇਆ ਹੈ ਕਿ ਈਰਾਨ ਹਾਊਤੀ ਵਿਚ ਬ੍ਰਿਟੇਨ ਦੇ ਵਿਦੇਸ਼ ਮੰਤਰੀ ਬੋਰਿਸ ਜਾਨਸਨ ਅਤੇ ਕੌਮਾਂਤਰੀ ਵਿਕਾਸ ਮੰਤਰੀ ਪੇਨੀ ਮੋਰਡਉਂਟ ਨੇ ਈਰਾਨ ਤੋਂ ਆਪਣੇ ਰੁਖ ਵਿਚ ਬਦਲਾਅ ਕਰਨ ਦੀ ਅਪੀਲ ਕੀਤੀ ਹੈ। ਬਿਆਨ ਵਿਚ ਉਨ੍ਹਾਂ ਨੇ ਕਿਹਾ ਕਿ ਜੇਕਰ ਈਰਾਨ ਅਸਲ ਵਿਚ ਯਮਨ ਵਿਚ ਰਾਜਨੀਤਕ ਹੱਲ ਚਾਹੁੰਦਾ ਹੈ ਜਿਵੇਂ ਉਸ ਨੇ ਜਨਤਕ ਤੌਰ ਉੱਤੇ ਕਿਹਾ ਹੈ ਕਿ ਉਸ ਨੂੰ ਹਥਿਆਰਾਂ ਦੀ ਸਪਲਾਈ ਰੋਕਣੀ ਚਾਹੀਦੀ ਹੈ, ਜਿਸ ਕਾਰਨ ਸੰਘਰਸ਼ ਹੋਰ ਵੱਧਦਾ ਜਾ ਰਿਹਾ ਹੈ, ਖੇਤਰੀ ਤਣਾਅ ਵੀ ਇਸ ਕਾਰਨ ਵੱਧਦਾ ਜਾ ਰਿਹਾ ਹੈ ਅਤੇ ਕੌਮਾਂਤਰੀ ਸ਼ਾਂਤੀ ਤੇ ਸੁਰੱਖਿਆ ਲਈ ਖਤਰਾ ਪੈਦਾ ਹੋ ਰਿਹਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਅਸੀਂ ਸਵਾਲ ਕਰਨਾ ਚਾਹੁੰਦੇ ਹਾਂ ਕਿ ਈਰਾਨ ਵਰਗੇ ਦੇਸ਼ ਨੂੰ ਕਿਉਂ ਧਨ ਭੇਜਿਆ ਜਾ ਰਿਹਾ ਹੈ, ਜਿਸ ਕਾਰਨ ਉਸ ਦੇ ਅਸਲ ਇਤਿਹਾਸਕ ਸਬੰਧ ਜਾਂ ਹਿੱਤ ਨਹੀਂ ਹਨ ਸਗੋਂ ਇਸ ਨੂੰ ਆਪਣੇ ਪ੍ਰਭਾਵ ਦਾ ਇਸਤੇਮਾਲ ਸੰਘਰਸ਼ ਨੂੰ ਖਤਮ ਕਰਨ ਲਈ ਕਰਨੇ ਚਾਹੀਦੇ ਹਨ ਜੋ ਯਮਨ ਦੇ ਲੋਕਾਂ ਲਈ ਚੰਗਾ ਹੈ।


Related News