ਯੂਕੇ ਨੇ ਤੁਰਕੀ ਨਾਲ ਵਪਾਰਕ ਸਮਝੌਤੇ ''ਤੇ ਕੀਤੇ ਦਸਤਖ਼ਤ
Wednesday, Dec 30, 2020 - 06:25 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਨੇ ਤੁਰਕੀ ਨਾਲ ਇੱਕ ਵਪਾਰ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ ਜੋ ਕਿ ਯੂਰਪੀਅਨ ਯੂਨੀਅਨ ਨੂੰ ਛੱਡਣ ਲਈ ਬ੍ਰੈਗਜ਼ਿਟ ਡੀਲ 'ਤੇ ਸਹਿਮਤ ਹੋਣ ਤੋਂ ਬਾਅਦ ਦੇਸ਼ ਦਾ ਉੱਦਮ ਹੈ। ਜੋ ਦੋ ਗੈਰ ਯੂਰਪੀਅਨ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰੇਗਾ। ਇਹ ਨਵਾਂ ਸਮਝੌਤਾ, ਦੋਵੇਂ ਦੇਸ਼ਾਂ ਦੇ ਵਪਾਰ ਮੰਤਰੀਆਂ ਦੁਆਰਾ ਇੱਕ ਵੀਡੀਓ ਕਾਨਫਰੰਸ ਕਾਲ ਰਾਹੀ ਮੰਗਲਵਾਰ ਨੂੰ ਕੀਤਾ ਗਿਆ ਜੋ ਕਿ 1 ਜਨਵਰੀ ਤੋਂ ਲਾਗੂ ਹੋਵੇਗਾ।
ਦੋਵੇਂ ਦੇਸ਼ਾਂ ਵਿਚਾਲੇ 2019 ਵਿੱਚ ਵਪਾਰ ਦੀ ਕੀਮਤ 18.6 ਬਿਲੀਅਨ ਸੀ ਅਤੇ ਯੂਕੇ ਤੁਰਕੀ ਲਈ ਕਈ ਤਰ੍ਹਾਂ ਦੀਆਂ ਵਸਤਾਂ ਜਿਵੇਂ ਕਿ ਕੀਮਤੀ ਧਾਤਾਂ, ਵਾਹਨ, ਟੈਕਸਟਾਈਲ ਅਤੇ ਬਿਜਲੀ ਉਪਕਰਣਾਂ ਲਈ ਦੂਜੀ ਸਭ ਤੋਂ ਵੱਡੀ ਐਕਸਪੋਰਟ ਮਾਰਕੀਟ ਹੈ। ਯੂਕੇ ਦੀ ਅੰਤਰਰਾਸ਼ਟਰੀ ਵਪਾਰ ਸਕੱਤਰ, ਲਿਜ਼ ਟ੍ਰੱਸ ਮੁਤਾਬਕ ਇਹ ਡੀਲ ਯੂਕੇ ਵਿੱਚ ਕਾਰੋਬਾਰ ਨੂੰ ਵਧਾਉਣ ਅਤੇ ਮੈਨੂਫੈਕਚਰਿੰਗ, ਆਟੋਮੋਟਿਵ ਅਤੇ ਸਟੀਲ ਉਦਯੋਗਾਂ ਵਿੱਚ ਹਜ਼ਾਰਾਂ ਨੌਕਰੀਆਂ ਪੈਦਾ ਕਰਨ ਵਿੱਚ ਸਹਾਇਤਾ ਕਰੇਗੀ। ਇਸਦੇ ਨਾਲ ਹੀ ਤੁਰਕੀ ਦੇ ਵਪਾਰ ਮੰਤਰੀ ਰੁਹਸਰ ਪੈਕਨ ਨੇ ਇਸ ਸੌਦੇ ਨੂੰ ਮਹੱਤਵਪੂਰਣ ਦਸਦਿਆਂ ਕਿਹਾ ਕਿ ਬਿਨਾਂ ਸੌਦੇ ਦੇ, ਯੂਕੇ ਲਈ ਤੁਰਕੀ ਦੇ ਲਗਭਗ 75% ਨਿਰਯਾਤ ਟੈਰਿਫਾਂ ਦੇ ਅਧੀਨ ਹੋਣਗੇ, ਜਿਸ ਨਾਲ 2.4 ਬਿਲੀਅਨ ਡਾਲਰ (£ 1.78 ਬਿਲੀਅਨ) ਦਾ ਨੁਕਸਾਨ ਹੁੰਦਾ ਹੈ ਪਰ ਇਸ ਵਪਾਰਕ ਸਮਝੌਤੇ ਨਾਲ ਇਹ ਜੋਖਮ ਹੁਣ ਖਤਮ ਹੋ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਸਾਲ 2020 'ਚ ਬੰਗਲਾਦੇਸ਼ ਤੇ ਭਾਰਤ 'ਚ ਦੋ-ਪੱਖੀ ਸੰਬੰਧ ਹੋਏ ਮਜ਼ਬੂਤ
ਇਹ ਨਵਾਂ ਸੌਦਾ ਯੂਕੇ ਦੇ 7,600 ਕਾਰੋਬਾਰਾਂ ਲਈ ਤੁਰਕੀ ਨੂੰ ਮਸ਼ੀਨਰੀ, ਲੋਹੇ ਅਤੇ ਸਟੀਲ ਦੀ ਬਰਾਮਦੀ ਕਰਨ ਵਾਲੀਆਂ ਮੌਜੂਦਾ ਦਰਾਂ ਨੂੰ ਸੁਰੱਖਿਅਤ ਕਰੇਗਾ। ਯੂਕੇ ਦਾ ਤੁਰਕੀ ਨਾਲ ਇਹ ਸਮਝੌਤਾ ਜਾਪਾਨ, ਕੈਨੇਡਾ, ਸਵਿਟਜ਼ਰਲੈਂਡ ਅਤੇ ਨਾਰਵੇ ਨਾਲ ਹੋਏ ਸੌਦੇ ਤੋਂ ਬਾਅਦ ਪੰਜਵਾਂ ਸਭ ਤੋਂ ਵੱਡਾ ਮੁਫਤ ਵਪਾਰ ਸਮਝੌਤਾ ਹੈ। 1 ਜਨਵਰੀ ਨੂੰ ਯੂਰਪੀਅਨ ਯੂਨੀਅਨ ਦੇ ਬਾਜ਼ਾਰ ਤੋਂ ਯੂਕੇ ਦੀ ਰਸਮੀ ਨਿਕਾਸ ਦੀ ਤਿਆਰੀ ਵਿੱਚ ਕੀਤਾ ਗਿਆ ਇਹ 62ਵਾਂ ਅੰਤਰਰਾਸ਼ਟਰੀ ਵਪਾਰਕ ਸਮਝੌਤਾ ਹੈ।