ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਭਾਰਤੀਆਂ ਲਈ ਖ਼ੁਸ਼ਖ਼ਬਰੀ, 22 ਨਵੰਬਰ ਤੋਂ ਬ੍ਰਿਟੇਨ ਦੇਵੇਗਾ ਇਹ ਸਹੂਲਤਾਂ

Tuesday, Nov 09, 2021 - 10:36 AM (IST)

ਲੰਡਨ (ਭਾਸ਼ਾ) : ਬ੍ਰਿਟੇਨ ਸਰਕਾਰ ਨੇ ਕਿਹਾ ਕਿ ਭਾਰਤ ਦੇ ‘ਕੋਵੈਕਸਿਨ’ ਟੀਕੇ ਨੂੰ ਅੰਤਰਰਾਸ਼ਟਰੀ ਯਾਤਰੀਆਂ ਲਈ ਮਨਜ਼ੂਰਸ਼ੁਦਾ ਕੋਵਿਡ-19 ਰੋਕੂ ਟੀਕਿਆਂ ਦੀ ਸੂਚੀ ਵਿਚ 22 ਨਵੰਬਰ ਨੂੰ ਸ਼ਾਮਲ ਕੀਤਾ ਜਾਏਗਾ। ਇਸ ਦਾ ਅਰਥ ਇਹ ਹੋਇਆ ਕਿ ਜਿਨ੍ਹਾਂ ਲੋਕਾਂ ਨੇ ਭਾਰਤ ਬਾਇਓਟੈਕ ਵੱਲੋਂ ਨਿਰਮਿਤ ‘ਕੋਵੈਕਸਿਨ’ ਦੀਆਂ ਦੋਵੇਂ ਖ਼ੁਰਾਕਾਂ ਲਈਆਂ ਹਨ, ਉਨ੍ਹਾਂ ਨੂੰ ਬ੍ਰਿਟੇਨ ਆਉਣ ਦੇ ਬਾਅਦ ਇਕਾਂਤਵਾਸ ਵਿਚ ਨਹੀਂ ਰਹਿਣਾ ਹੋਵੇਗਾ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.), ‘ਕੋਵੈਕਸਿਨ’ ਨੂੰ ਐਮਰਜੈਂਸੀ ਸਥਿਤੀ ਵਿਚ ਇਸਤੇਮਾਲ ਲਈ ਮਨਜ਼ੂਰਸ਼ੁਦਾ ਟੀਕਿਆਂ ਦੀ ਸੂਚੀ (ਈ.ਯੂ.ਐੱਲ.) ਵਿਚ ਪਹਿਲੇ ਹੀ ਸ਼ਾਮਲ ਕਰ ਚੁੱਕਾ ਹੈ, ਜਿਸ ਤੋਂ ਬਾਅਦ ਬ੍ਰਿਟੇਨ ਨੇ ਇਹ ਕਦਮ ਚੁੱਕਿਆ ਹੈ।

ਇਹ ਵੀ ਪੜ੍ਹੋ : ਅਮਰੀਕਾ ਨੇ ਸੈਲਾਨੀਆਂ ਲਈ ਮੁੜ ਖੋਲ੍ਹੇ ਦਰਵਾਜ਼ੇ, ਇਨ੍ਹਾਂ ਲੋਕਾਂ ਨੂੰ ਅੱਜ ਤੋਂ ਮਿਲੇਗੀ ਦੇਸ਼ ’ਚ ਐਂਟਰੀ

ਭਾਰਤ ਵਿਚ ਬਣੇ ਆਕਸਫੋਰਡ-ਐਸਟ੍ਰਾਜ਼ੇਨੇਕਾ ਦੇ ਕੋਵਿਡ-19 ਰੋਕੂ ਟੀਕੇ ‘ਕੋਵੀਸ਼ਿਲਡ’ ਨੂੰ ਬ੍ਰਿਟੇਨ ਵਿਚ ਮਨਜ਼ੂਰਸ਼ੁਦਾ ਟੀਕਿਆਂ ਦੀ ਸੂਚੀ ਵਿਚ ਪਿਛਲੇ ਮਹੀਨੇ ਸ਼ਾਮਲ ਕੀਤਾ ਗਿਆ ਸੀ। ਭਾਰਤ ਲਈ ਬ੍ਰਿਟਿਸ਼ ਹਾਈ ਕਮਿਸ਼ਨਰ ਐਲੇਕਸ ਐਲਿਸ ਨੇ ਸੋਮਵਾਰ ਨੂੰ ਟਵੀਟ ਕੀਤਾ, ‘ਬ੍ਰਿਟੇਨ ਆਉਣ ਵਾਲੇ ਭਾਰਤੀ ਯਾਤਰੀਆਂ ਲਈ ਚੰਗੀ ਖ਼ਬਰ ਹੈ। ਕੋਵੈਕਸਿਨ ਸਮੇਤ ਡਬਲਯੂ.ਐੱਚ.ਓ. ਦੀ ਐਮਰਜੈਂਸੀ ਸੂਚੀ ਵਿਚ ਸ਼ਾਮਲ ਕੋਵਿਡ-19 ਰੋਕੂ ਟੀਕੇ ਲਗਵਾ ਚੁੱਕੇ ਯਾਤਰੀਆਂ ਨੂੰ 22 ਨਵੰਬਰ ਤੋਂ ਇਕਾਂਤਵਾਸ ਵਿਚ ਨਹੀਂ ਰਹਿਣਾ ਹੋਵੇਗਾ।’ ਇਹ ਫ਼ੈਸਲਾ 22 ਨਵੰਬਰ ਤੜਕੇ 4 ਵਜੇ ਤੋਂ ਲਾਗੂ ਹੋਵੇਗਾ। ‘ਕੋਵੈਕਸਿਨ’ ਦੇ ਇਲਾਵਾ ਡਬਲਯੂ.ਐਚ.ਓ. ਦੇ ਈ.ਯੂ.ਐਲ. ਵਿਚ ਸ਼ਮਾਲ ਚੀਨ ਦੇ ‘ਸਿਨੋਵੈਕ’ ਅਤੇ ‘ਸਿਨੋਫਾਰਮ’ ਟੀਕਿਆਂ ਨੂੰ ਵੀ ਬ੍ਰਿਟੇਨ ਸਰਕਾਰ ਦੇ ਮਾਨਤਾ ਪ੍ਰਾਪਤ ਟੀਕਿਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਜਾਏਗਾ।

ਇਹ ਵੀ ਪੜ੍ਹੋ : ਪਾਕਿ 'ਚ ਮਹਿੰਗਾਈ ਬੇਲਗਾਮ, ਇਮਰਾਨ ਦਾ ਦਾਅਵਾ-ਹਰ ਚੀਜ਼ ਹੋਵੇਗੀ ਸਸਤੀ ਪਰ ਕਰਨਾ ਪਵੇਗਾ ਇਹ ਕੰਮ

ਬ੍ਰਿਟੇਨ ਦੇ ਟਰਾਂਸਪੋਰਟ ਮੰਤਰੀ ਗ੍ਰਾਂਟ ਸ਼ੈਪਸ ਨੇ ਕਿਹਾ, ‘ਅਸੀਂ ਗਲੋਬਲ ਮਹਾਮਾਰੀ ਤੋਂ ਉਭਰ ਰਹੇ ਹਾਂ ਅਤੇ ਮਾਨਤਾ ਪ੍ਰਾਪਤ ਅੰਤਰਰਾਸ਼ਟਰੀ ਟੀਕਿਆਂ ਦੀ ਸੰਖਿਆ ਵਿਚ ਵਿਸਥਾਰ ਕਰ ਰਹੇ ਹਾਂ। ਅਜਿਹੇ ਵਿਚ ਅੱਜ ਦਾ ਐਲਾਨ ਅੰਤਰਰਾਸ਼ਟਰੀ ਯਾਤਰਾ ਮੁੜ ਸ਼ੁਰੂ ਕਰਨ ਦੀ ਦਿਸ਼ਾ ਵਿਚ ਅਗਲਾ ਕਦਮ ਹੈ।’ ਬ੍ਰਿਟੇਨ ਦੇ ਸਿਹਤ ਮੰਤਰੀ ਸਾਜਿਦ ਜਾਵੇਦ ਨੇ ਕਿਹਾ, ‘ਲਾਲ ਸੂਚੀ (ਰੈੱਡ ਲਿਸਟ) ਅਤੇ ਇਕਾਂਤਵਾਸ ਪ੍ਰਣਾਲੀ ਸਾਡੀਆਂ ਸਰਹੱਦਾਂ ਦੀ ਸੁਰੱਖਿਆ ਲਈ ਮਹੱਤਵਪੂਰਨ ਹਨ ਅਤੇ ਜਿਵੇਂ ਕਿ ਅਸੀਂ ਕਿਹਾ ਹੈ, ਜੇਕਰ ਜ਼ਰੂਰਤ ਹੋਈ ਤਾਂ ਅਸੀਂ ਦੇਸ਼ਾਂ ਨੂੰ ਲਾਲ ਸੂਚੀ ਵਿਚ ਪਾਉਣ ਵਿਚ ਗੁਰੇਜ਼ ਨਹੀਂ ਕਰਾਂਗੇ।’

ਇਹ ਵੀ ਪੜ੍ਹੋ : ਜਦੋਂ ਪ੍ਰਿੰਸ ਚਾਰਲਸ ਦੀ ਪਤਨੀ ਕੈਮਿਲਾ ਨਾਲ ਗੱਲਬਾਤ ਕਰਦਿਆਂ ਜੋਅ ਬਾਈਡੇਨ ਕੋਲੋਂ ਹੋ ਗਈ ਅਜਿਹੀ ਹਰਕਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News