ਬ੍ਰਿਟੇਨ 'ਚ ਗ੍ਰੇਡਿੰਗ 'ਚ ਵਿਤਕਰੇ ਸਬੰਧੀ ਵਿਦਿਆਰਥੀਆਂ ਵੱਲੋਂ ਵਿਰੋਧ, ਸਰਕਾਰ ਨੇ ਬਦਲਿਆ ਫੈਸਲਾ

Tuesday, Aug 18, 2020 - 10:26 PM (IST)

ਬ੍ਰਿਟੇਨ 'ਚ ਗ੍ਰੇਡਿੰਗ 'ਚ ਵਿਤਕਰੇ ਸਬੰਧੀ ਵਿਦਿਆਰਥੀਆਂ ਵੱਲੋਂ ਵਿਰੋਧ, ਸਰਕਾਰ ਨੇ ਬਦਲਿਆ ਫੈਸਲਾ

ਲੰਡਨ (ਬਿਊਰੋ): ਬ੍ਰਿਟੇਨ ਵਿਚ ਬਿਨਾਂ ਪ੍ਰੀਖਿਆ ਦੇ ਗ੍ਰੇਡਿੰਗ ਦੇ ਜ਼ਰੀਏ ਵਿਦਿਆਰਥੀਆਂ ਦੇ ਪਾਸ ਕਰਨ ਦੇ ਢੰਗ ਨੇ ਬਖੇੜਾ ਖੜ੍ਹਾ ਕਰ ਦਿੱਤਾ। ਹਜ਼ਾਰਾਂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੇ ਇਸ ਪ੍ਰਕਿਰਿਆ ਵਿਚ ਵਿਤਕਰਾ ਕੀਤੇ ਜਾਣ ਦਾ ਦੋਸ਼ ਲਗਾਇਆ। ਉਹਨਾਂ ਨੇ ਕਿਹਾ,''ਵਿਦਿਆਰਥੀਆਂ ਨੂੰ ਯੋਗਤਾ ਤੋਂ ਘੱਟ ਕਰ ਕੇ ਗਿਣਿਆ ਗਿਆ, ਜਿਸ ਦਾ ਅਸਰ ਉਹਨਾਂ ਦੇ ਭਵਿੱਖ 'ਤੇ ਪਵੇਗਾ। ਇਸ ਦੇ ਬਾਅਦ ਬੋਰਿਸ ਜਾਨਸਨ ਸਰਕਾਰ ਨੇ ਬਚਾਅ ਕਰਦਿਆਂ ਕਿਹਾ,''ਕੰਪਿਊਟਰ ਦੇ ਜ਼ਰੀਏ ਗ੍ਰੇਡਿੰਗ ਕੀਤੇ ਜਾਣ ਨਾਲ ਗੜਬੜੀ ਹੋਣ ਸਬੰਧੀ ਸਿਕਾਇਤਾਂ ਪੈਦਾ ਹੋਈਆਂ। ਹੁਣ ਇਹ ਕੰਮ ਅਧਿਆਪਕ ਕਰਨਗੇ ਅਤੇ ਨਿਆਂ ਕਰਨਗੇ।

PunjabKesari

ਬ੍ਰਿਟੇਨ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੇ ਕਾਰਨ ਮਾਰਚ ਤੋਂ ਹੀ ਸਕੂਲ-ਕਾਲਜ ਬੰਦ ਹਨ। ਇਸ ਕਾਰਨ ਪੜ੍ਹਾਈ ਨਾ ਹੋਣ ਨਾਲ ਪ੍ਰੀਖਿਆ ਨਾ ਕਰਾਉਣ ਦਾ ਫੈਸਲਾ ਲਿਆ ਗਿਆ ਅਤੇ ਵਿਦਿਆਰਥੀਆਂ ਦਾ ਸਮਾਂ ਖਰਾਬ ਨਾ ਹੋਵੇ ਇਸ ਦੇ ਲਈ ਗ੍ਰੇਡ ਦੇ ਕੇ ਉਹਨਾਂ ਨੂੰ ਪਾਸ ਕਰਨ ਦਾ ਫੈਸਲਾ ਲਿਆ ਗਿਆ। ਇਹ ਗ੍ਰੇਡਿੰਗ ਕੁਝ ਮਾਪਦੰਡਾਂ ਦੇ ਆਧਾਰ 'ਤੇ ਕੀਤੀ ਗਈ। ਗ੍ਰੇਡਿੰਗ ਦੇ ਲਈ ਵਿਦਿਆਰਥੀਆਂ ਦੀ ਪੜ੍ਹਾਈ ਦੇ ਪਹਿਲਾਂ ਦੇ ਪ੍ਰਦਰਸ਼ਨ ਨੂੰ ਮੁੱਖ ਆਧਾਰ ਬਣਾਇਆ ਗਿਆ। ਉਸੇ ਲਿਹਾਜ ਨਾਲ ਕੰਪਿਊਟਰ ਨੇ ਨਤੀਜੇ ਦੇ ਦਿੱਤੇ। ਇਸ ਕਾਰਨ ਛੋਟੇ ਸਥਾਨਾਂ ਅਤੇ ਸਕੂਲਾਂ ਤੋਂ ਆਏ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਨੁਕਸਾਨ ਹੋਇਆ।

PunjabKesari

ਪੱਛਮੀ ਲੰਡਨ ਦੇ ਮਾਰਲੋ ਇਲਾਕੇ ਦੇ ਇਕ ਸਕੂਲ ਦੀ ਪ੍ਰਿੰਸੀਪਲ ਦੇ ਮਾਊਂਟਫੀਲਡ ਨੇ ਦੱਸਿਆ ਕਿ ਨਵੇਂ ਸਿਸਟਮ ਦੇ ਕਾਰਨ ਉਹਨਾਂ ਦੇ 85 ਫੀਸਦੀ ਵਿਦਿਆਰਥੀਆਂ ਦੇ ਆਸ ਤੋਂ ਘੱਟ ਗ੍ਰੇਡ ਆਏ।ਉਹ ਇਸ ਨਾਲ ਪਰੇਸ਼ਾਨ ਸਨ। ਉਹਨਾਂ ਵਿਚੋਂ 70 ਫੀਸਦੀ ਹੋਰ ਮਨਪਸੰਦ ਯੂਨੀਵਰਸਿਟੀ ਵਿਚ ਪੜ੍ਹਾਈ ਦੇ ਲਈ ਨਹੀਂ ਜਾ ਸਕਦੇ। ਪਿਛਲੇ ਹਫਤੇ ਸਕਾਟਲੈਂਡ ਵਿਚ ਅਜਿਹਾ ਹੀ ਵਿਰੋਧ ਖੜ੍ਵਾ ਹੋਣ 'ਤੇ ਉੱਥੋਂ ਦੀ ਸਰਕਾਰ ਨੇ ਗ੍ਰੇਡਿੰਗ ਦਾ ਤਰੀਕਾ ਬਦਲ ਦਿੱਤਾ ਸੀ। ਹੁਣ ਉਹੋ ਜਿਹਾ ਹੀ ਤਰੀਕਾ ਇੰਗਲੈਂਡ ਦੀ ਸਰਕਾਰ ਨੇ ਅਪਨਾਇਆ ਹੈ


author

Vandana

Content Editor

Related News