ਅਨੋਖ਼ੀ ਪ੍ਰੇਮ ਕਹਾਣੀ, ਪ੍ਰੇਮੀ ਨੇ ਖੁਦ ਨੂੰ ਅੱਗ ਲਗਾ ਕੀਤਾ ਪ੍ਰੇਮਿਕਾ ਨੂੰ ਪਰਪੋਜ਼, ਦੇਖੋ ਵੀਡੀਓ

Thursday, Aug 13, 2020 - 05:41 PM (IST)

ਅਨੋਖ਼ੀ ਪ੍ਰੇਮ ਕਹਾਣੀ, ਪ੍ਰੇਮੀ ਨੇ ਖੁਦ ਨੂੰ ਅੱਗ ਲਗਾ ਕੀਤਾ ਪ੍ਰੇਮਿਕਾ ਨੂੰ ਪਰਪੋਜ਼, ਦੇਖੋ ਵੀਡੀਓ

ਬ੍ਰਿਟੇਨ : ਮੁੰਡੇ ਅਕਸਰ ਆਪਣੀ ਪ੍ਰੇਮਿਕਾ ਨੂੰ ਮਨਾਉਣ ਜਾਂ ਫਿਰ ਪਰਪੋਜ਼ ਕਰਨ ਲਈ ਕਈ ਤਰੀਕੇ ਅਪਣਾਉਂਦੇ ਹਨ ਪਰ ਬ੍ਰਿਟੇਨ ਦੇ ਇਕ ਸ਼ਖ਼ਸ ਨੇ ਆਪਣੀ ਪ੍ਰੇਮਿਕਾ ਨੂੰ ਪ੍ਰਪੋਜ਼ ਕਰਨ ਲਈ ਇਕ ਵੱਖਰਾ ਹੀ ਤਰੀਕਾ ਚੁਣਿਆ, ਜਿਸ ਨੂੰ ਦੇਖ ਕੇ ਹਰ ਹੋਈ ਹੈਰਾਨ ਰਹਿ ਗਿਆ। ਦਰਅਸਲ ਰਿਕੀ ਨੇ ਖੁਦ ਨੂੰ ਅੱਗ ਲਗਾ ਕੇ ਗੋਡਿਆ ਭਾਰ ਬੈਠ ਕੇ ਆਪਣੀ ਪ੍ਰੇਮਿਕਾ ਨੂੰ ਪਰਪੋਜ਼ ਕੀਤਾ। ਪੇਸ਼ੇ ਤੋਂ ਸਟੰਟਮੈਨ ਰਿਕੀ ਏਸ਼ ਦਾ ਅਜਿਹਾ ਖ਼ਤਰਨਾਕ ਪਰਪੋਜ਼ਲ ਹੁਣ ਸੋਸ਼ਲ ਮੀਡੀਆ 'ਤੇ ਕਾਫ਼ੀ ਸੁਰਖੀਆਂ ਬਟੋਰ ਰਿਹਾ ਹੈ।

ਇਹ ਵੀ ਪੜ੍ਹੋ: ਇਸ ਉਮਰ ਦੇ ਲੋਕਾਂ ਨੂੰ ਨਹੀਂ ਦਿੱਤੀ ਜਾਏਗੀ ਰੂਸ ਦੀ ਕੋਰੋਨਾ ਵੈਕਸੀਨ

 
 
 
 
 
 
 
 
 
 
 
 
 
 
 

A post shared by New York Post (@nypost) on



ਨਿਊਯਾਰਕ ਪੋਸਟ ਮੁਤਾਬਕ ਰਿਕੀ ਨੇ ਆਪਣੀ ਪ੍ਰਮਿਕਾ ਕੈਟਰੀਨਾ ਡਾਬਸਨ ਨੂੰ ਵਿਆਹ ਲਈ ਪ੍ਰਪੋਜ ਕਰਣ ਲਈ ਖੁਦ ਨੂੰ ਅੱਗ ਲਗਾ ਲਈ। ਹਾਲਾਂਕਿ ਰਿਕੀ ਇਕ ਪ੍ਰੋਫੈਸ਼ਨਲ ਸਟੰਟਮੈਨ ਹਨ ਇਸ ਲਈ ਉਨ੍ਹਾਂ ਨੇ ਇਸ ਦੇ ਲਈ ਸਾਰੀਆਂ ਜ਼ਰੂਰੀ ਤਿਆਰੀਆਂ ਕੀਤੀਆਂ ਹੋਈਆਂ ਸਨ। ਵਾਇਰਲ ਹੋ ਰਹੀ ਇਸ ਵੀਡੀਓ ਵਿਚ ਰਿਕੀ ਸਾਵਧਾਨੀ ਨਾਲ ਖੁਦ ਨੂੰ ਅੱਗ ਲਗਾਉਂਦੇ ਹਨ ਅਤੇ ਆਪਣੀ ਪ੍ਰਮਿਕਾ ਨੂੰ ਪਰਪੋਜ਼ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉੱਥੇ ਸੁਰੱਖਿਆ ਦੇ ਬਾਕੀ ਇੰਤਜ਼ਾਮ ਵੀ ਕੀਤੇ ਗਏ ਹਨ, ਨਾਲ ਦੇ ਨਾਲ ਹੀ ਇਕ ਸ਼ਖਸ ਆ ਕੇ ਅੱਗ ਨੂੰ ਬੁਝਾ ਵੀ ਦਿੰਦਾ ਹੈ। ਰਿਕੀ 27 ਸਾਲਾਂ ਤੋਂ ਬਤੌਰ ਸਟੰਟਮੈਨ ਕੰਮ ਕਰ ਰਹੇ ਹਨ। ਉਥੇ ਹੀ ਕੈਟਰੀਨਾ ਪੇਸ਼ੇ ਤੋਂ ਨਰਸ ਹੈ। ਕੈਟਰੀਨਾ ਅਤੇ ਰਿਕੀ ਦੋਵੇਂ ਆਨਲਾਈਨ ਪਲੇਟਫਾਰਮ ਜ਼ਰੀਏ ਮਿਲੇ ਸਨ।

ਇਹ ਵੀ ਪੜ੍ਹੋ: ਸਸਤਾ ਹੋਇਆ ਸੋਨਾ, ਕੀਮਤਾਂ 'ਚ ਆਈ 7 ਸਾਲ ਦੀ ਸਭ ਤੋਂ ਵੱਡੀ ਗਿਰਾਵਟ, ਚਾਂਦੀ ਵੀ ਡਿੱਗੀ

PunjabKesari


author

cherry

Content Editor

Related News