ਸਬਜ਼ੀ ਮੰਡੀ ''ਚ ਖੜ੍ਹੀ ਬੱਸ ਨੂੰ ਲੱਗ ਗਈ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ

Thursday, Sep 10, 2026 - 05:25 PM (IST)

ਸਬਜ਼ੀ ਮੰਡੀ ''ਚ ਖੜ੍ਹੀ ਬੱਸ ਨੂੰ ਲੱਗ ਗਈ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ

ਸੁਨਾਮ ਊਧਮ ਸਿੰਘ ਵਾਲਾ (ਬਾਂਸਲ): ਮਾਰਕੀਟ ਕਮੇਟੀ ਦੇ ਨੇੜੇ ਸਬਜ਼ੀ ਮੰਡੀ ਵਿਚ ਖੜ੍ਹੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ। ਇਸ ਮੌਕੇ ਨਵੀਂ ਦਾਣਾ ਮੰਡੀ ਚੌਕੀ ਦੇ ਇੰਚਾਰਜ ਏ. ਐੱਸ. ਆਈ. ਜਗਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਗੱਡੀ ਚੌਕੀ ਵਿਚ ਇਕ ਮੁਕੱਦਮੇ ਵਿਚ ਉਨ੍ਹਾਂ ਕੋਲ ਖੜ੍ਹੀ ਸੀ, ਪਰ ਕੁਝ ਦਿਨ ਪਹਿਲਾਂ ਇਕ ਪ੍ਰੋਗਰਾਮ ਕਾਰਨ ਇਸ ਨੂੰ ਇੱਥੇ ਖ਼ਾਲੀ ਜਗ੍ਹਾ ਪਾਰਕ ਕਰ ਦਿੱਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਬੱਸ ਨੇੜੇ ਕੁਝ ਕਾਗਜ਼ ਵਗੈਰਾ ਪਏ ਸਨ। ਕਿਸੇ ਨੇ ਇੱਥੇ ਬਲ਼ਦੀ ਸਿਗਰੇਟ ਆਦਿ ਸੁੱਟ ਦਿੱਤੀ, ਜੋ ਕਾਗਜ਼ਾਂ 'ਤੇ ਲੱਗ ਗਈ ਤੇ ਬੱਸ ਨੂੰ ਅੱਗ ਲੱਗ ਗਈ। ਇਸ ਮੌਕੇ ਫ਼ਾਇਰ ਬ੍ਰਿਗੇਡ ਦੇ ਜਵਾਨਾਂ ਨੇ ਅੱਗ ਬੁਝਾ ਦਿੱਤੀ। ਉਨ੍ਹਾਂ ਦੱਸਿਆ ਕਿ ਗੱਡੀ ਨੂੰ ਤਾਂ ਨੁਕਸਾਨ ਪਹੁੰਚਿਆ ਹੈ, ਪਰ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ। 


author

Anmol Tagra

Content Editor

Related News