ਯੂਕੇ: ਪ੍ਰਜਾਤੀ ਖਤਮ ਹੋਣ ਦੇ ਡਰੋਂ ਦਰਜਨਾਂ ਜੰਗਲੀ ਬਿੱਲੀਆਂ ਨੂੰ ਪੇਂਡੂ ਖੇਤਰਾਂ ''ਚ ਛੱਡਿਆ ਜਾਵੇਗਾ

02/19/2023 12:56:33 AM

ਲੰਡਨ/ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਯੂਕੇ 'ਚ ਜੰਗਲੀ ਬਿੱਲੀਆਂ ਦੀ ਪ੍ਰਜਾਤੀ ਨੂੰ ਖਤਮ ਹੋਣ ਤੋਂ ਬਚਾਉਣ ਲਈ 500 ਸਾਲਾਂ ਵਿੱਚ ਪਹਿਲੀ ਵਾਰ ਦੇਸ਼ ਦੇ ਪੇਂਡੂ ਖੇਤਰਾਂ ਵਿੱਚ ਦੁਬਾਰਾ ਛੱਡਿਆ ਜਾਵੇਗਾ। 40 ਅਤੇ 60 ਯੂਰਪੀਅਨ ਜੰਗਲੀ ਬਿੱਲੀਆਂ ਜਿਨ੍ਹਾਂ ਦਾ ਆਕਾਰ ਇਕ ਘਰੇਲੂ ਬਿੱਲੀ ਦੇ ਆਕਾਰ ਤੋਂ ਦੁੱਗਣਾ ਹੁੰਦਾ ਹੈ, ਨੂੰ ਇਕ ਪਾਇਨੀਅਰਿੰਗ ਕੰਜ਼ਰਵੇਸ਼ਨ ਪ੍ਰੋਜੈਕਟ ਦੇ ਹਿੱਸੇ ਵਜੋਂ ਪੇਂਡੂ ਡੇਵੋਨ ਅਤੇ ਕੌਰਨਵਾਲ ਵਿੱਚ ਛੱਡਿਆ ਜਾਵੇਗਾ। ਇਨ੍ਹਾਂ ਜੰਗਲੀ ਬਿੱਲੀਆਂ ਨੂੰ 500 ਸਾਲ ਪਹਿਲਾਂ ਬ੍ਰਿਟੇਨ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਉਨ੍ਹਾਂ ਦੀ ਸੰਘਣੀ ਫਰ ਲਈ ਸ਼ਿਕਾਰ ਕੀਤਾ ਜਾਂਦਾ ਸੀ, ਇਸ ਤੋਂ ਇਲਾਵਾ ਉਹ ਖਰਗੋਸ਼ਾਂ ਲਈ ਵੀ ਖਤਰਾ ਸਨ।

ਇਹ ਵੀ ਪੜ੍ਹੋ : ਸਕਾਟਲੈਂਡ 'ਚ ਤੂਫਾਨ 'ਓਟੋ' ਨੇ ਸੈਂਕੜੇ ਘਰਾਂ ਦੀ ਬਿਜਲੀ ਕੀਤੀ ਗੁੱਲ, ਲੱਖਾਂ ਦਾ ਨੁਕਸਾਨ

ਇਹ ਬਿੱਲੀਆਂ ਵਰਤਮਾਨ ਵਿੱਚ ਦੇਸ਼ ਦੇ ਸਭ ਤੋਂ ਦੁਰਲੱਭ ਮੂਲ ਜੀਵ ਹਨ, ਜੋ ਸਿਰਫ 200 ਉੱਤਰੀ ਸਕਾਟਲੈਂਡ ਦੇ ਦੂਰ-ਦੁਰਾਡੇ ਕੋਨਿਆਂ ਵਿੱਚ ਰਹਿੰਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜੰਗਲੀ ਬਿੱਲੀਆਂ ਜੋ ਦੱਖਣ-ਪੱਛਮ ਵਿੱਚ ਗੁਪਤ ਸਥਾਨਾਂ 'ਤੇ ਛੱਡੀਆਂ ਜਾਣਗੀਆਂ, ਮਨੁੱਖਾਂ ਜਾਂ ਪਾਲਤੂ ਜਾਨਵਰਾਂ ਲਈ ਕੋਈ ਖਤਰਾ ਨਹੀਂ ਹਨ। ਡੇਵੋਨ ਵਾਈਲਡਲਾਈਫ ਦੇ ਨਾਲ ਕੰਮ ਕਰ ਰਹੇ ਇਕ ਕੰਜ਼ਰਵੇਸ਼ਨਿਸਟ ਡੇਰੇਕ ਗੌ ਅਨੁਸਾਰ ਸਾਡੇ ਕੋਲ ਇਕ ਲਗਭਗ ਅਲੋਪ ਹੋ ਚੁੱਕੀ ਪ੍ਰਜਾਤੀ ਨੂੰ ਬਚਾਉਣ ਦੀ ਸਮਰੱਥਾ ਹੈ, ਜੋ ਇਕ ਵਾਰ ਪੂਰੇ ਬ੍ਰਿਟੇਨ ਵਿੱਚ ਵਸਦੀ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News