ਯੂਕੇ ਨੇ 2022 'ਚ 28 ਲੱਖ ਤੋਂ ਵੱਧ ਵੀਜ਼ੇ ਕੀਤੇ ਜਾਰੀ, ਭਾਰਤੀਆਂ ਨੂੰ ਸਭ ਤੋਂ ਵੱਧ ਤਰਜੀਹ

Thursday, Apr 20, 2023 - 11:12 AM (IST)

ਯੂਕੇ ਨੇ 2022 'ਚ 28 ਲੱਖ ਤੋਂ ਵੱਧ ਵੀਜ਼ੇ ਕੀਤੇ ਜਾਰੀ, ਭਾਰਤੀਆਂ ਨੂੰ ਸਭ ਤੋਂ ਵੱਧ ਤਰਜੀਹ

ਇੰਟਰਨੈਸ਼ਨਲ ਡੈਸਕ- ਯੂਕੇ ਵਿਚ ਭਾਰਤੀਆਂ ਦੀ ਭਾਰੀ ਮੰਗ ਹੈ। ਯੂਕੇ ਭਾਰਤੀਆਂ ਨੂੰ ਨਾ ਸਿਰਫ਼ ਵਿਦਿਆਰਥੀਆਂ ਦੇ ਤੌਰ 'ਤੇ, ਸਗੋਂ ਵਿਜ਼ਟਰਾਂ ਅਤੇ ਹੁਨਰਮੰਦ ਕਾਮਿਆਂ ਵਜੋਂ ਵੀ ਦੂਜੇ ਦੇਸ਼ਾਂ ਦੇ ਲੋਕਾਂ ਦੇ ਮੁਕਾਬਲੇ ਤਰਜੀਹ ਦਿੰਦਾ ਹੈ। ਗ੍ਰਹਿ ਦਫਤਰ ਦੇ ਤਾਜ਼ਾ ਅੰਕੜੇ ਦੱਸਦੇ ਹਨ ਕਿ ਯੂਕੇ ਜ਼ਿਆਦਾਤਰ ਭਾਰਤੀਆਂ ਨੂੰ ਅਧਿਐਨ, ਵਿਜ਼ਿਟ ਅਤੇ ਵਰਕ ਵੀਜ਼ਾ ਜਾਰੀ ਕਰਦਾ ਹੈ। 

ਯੂਕੇ ਨੇ 2022 ਵਿੱਚ 28.36 ਲੱਖ ਵੀਜ਼ੇ ਜਾਰੀ ਕੀਤੇ। ਇਨ੍ਹਾਂ ਵਿੱਚੋਂ 7.9 ਲੱਖ ਭਾਰਤੀਆਂ ਲਈ ਸਨ। ਇਹਨਾਂ ਵੀਜ਼ਿਆਂ ਵਿੱਚੋਂ 49% ਵਿਜ਼ਟਰਾਂ ਨੂੰ, 22% ਅਧਿਐਨ ਕਰਨ ਲਈ, 15% ਕੰਮ ਕਰਨ ਲਈ ਜਾਰੀ ਕੀਤੇ ਗਏ ਸਨ। ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਯੂਕੇ ਦੁਆਰਾ ਜਾਰੀ ਕੀਤੇ ਗਏ ਵੀਜ਼ੇ ਵਿੱਚ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਭਾਰਤੀਆਂ ਨੂੰ ਸਭ ਤੋਂ ਵੱਧ ਵੀਜ਼ੇ ਮਿਲੇ ਹਨ। 2022 ਵਿਚ ਸਭ ਤੋਂ ਵੱਧ ਵਿਦਿਆਰਥੀ ਵੀਜ਼ੇ (2021 ਤੋਂ 73% ਵੱਧ), ਸਭ ਤੋਂ ਵੱਧ ਵਰਕ (130% ਵੱਧ) ਅਤੇ ਵਿਜ਼ਟਰ ਵੀਜ਼ੇ ਦਾ ਸਭ ਤੋਂ ਵੱਡਾ ਹਿੱਸਾ (30%) ਜਾਰੀ ਕੀਤਾ ਗਿਆ।

ਵਿਦੇਸ਼ੀ ਵਿਦਿਆਰਥੀ ਵਿਚੋਂ 35% ਭਾਰਤੀ 

ਭਾਰਤੀ ਵਿਦਿਆਰਥੀਆਂ ਕੋਲ ਯੂਕੇ ਵਿੱਚ ਰੁਜ਼ਗਾਰ ਦੀ ਸਭ ਤੋਂ ਵੱਧ ਸੰਭਾਵਨਾ ਹੈ। 2022 ਵਿੱਚ 2,58,000 ਤੋਂ ਵੱਧ ਭਾਰਤੀਆਂ ਨੂੰ ਵਿਜ਼ਟਰ ਵੀਜ਼ਾ ਮਿਲੇ, ਜੋ ਇੱਕ ਸਾਲ ਪਹਿਲਾਂ ਨਾਲੋਂ 630% ਵੱਧ ਹੈ। ਇਸੇ ਤਰ੍ਹਾਂ, ਯੂਕੇ ਦੁਆਰਾ ਜਾਰੀ ਕੀਤੇ ਸਾਰੇ ਹੁਨਰਮੰਦ ਵਰਕ ਵੀਜ਼ਿਆਂ ਵਿੱਚੋਂ ਲਗਭਗ ਅੱਧੇ ਭਾਰਤੀ ਹਨ। ਇੰਗਲੈਂਡ ਅਤੇ ਵੇਲਜ਼ ਦੇ ਕੈਂਪਸਾਂ ਵਿੱਚ 180,000 ਤੋਂ ਵੱਧ ਭਾਰਤੀ ਪੜ੍ਹ ਰਹੇ ਹਨ, ਜੋ ਵਿਦੇਸ਼ੀ ਵਿਦਿਆਰਥੀਆਂ ਦੀ ਕੁੱਲ 5.4 ਲੱਖ ਆਬਾਦੀ ਦਾ 35% ਹੈ। ਚੀਨ, ਭਾਰਤ ਤੋਂ ਬਹੁਤ ਘੱਟ ਫਰਕ ਨਾਲ ਪਿੱਛੇ ਹੈ। ਵਿਦਿਆਰਥੀਆਂ ਨੂੰ ਬ੍ਰਿਟੇਨ ਭੇਜਣ ਦੇ ਮਾਮਲੇ 'ਚ ਪਾਕਿਸਤਾਨ 9ਵੇਂ ਸਥਾਨ 'ਤੇ ਹੈ।

ਪੜ੍ਹੋ ਇਹ ਅਹਿਮ ਖ਼ਬਰ-ਛੋਟੇ ਬੱਚਿਆਂ ਦਾ ਪਰਿਵਾਰ ਸਮੇਤ ਕੈਨੇਡਾ ਦਾ ਮਾਈਨਰ ਸਟੱਡੀ ਵੀਜ਼ਾ, ਜਲਦ ਕਰੋ ਅਪਲਾਈ

ਭਾਰਤੀ ਵਿਦਿਆਰਥੀਆਂ ਦੀ 96% ਪ੍ਰਵਾਨਗੀ ਦਰ

ਅੱਜ ਭਾਰਤੀ ਵਿਦਿਆਰਥੀ ਯੂਕੇ ਵਿੱਚ ਸਭ ਤੋਂ ਵੱਡੇ ਵਿਦਿਆਰਥੀ ਸਮੂਹਾਂ ਵਿੱਚੋਂ ਇੱਕ ਹਨ। 96% ਦੀ ਪ੍ਰਵਾਨਗੀ ਦਰ ਨਾਲ, 1,60,970 ਭਾਰਤੀਆਂ ਨੇ ਸਾਲ 2022 ਵਿੱਚ ਸਤੰਬਰ ਤੱਕ ਵਿਦਿਆਰਥੀ ਵੀਜ਼ਾ ਪ੍ਰਾਪਤ ਕੀਤਾ। ਇਹ ਪਿਛਲੇ ਸਾਲ ਦੇ 90,669 ਵੀਜ਼ਿਆਂ ਨਾਲੋਂ 78% ਵੱਧ ਸੀ। 2022 ਵਿੱਚ ਯੂਕੇ ਨੇ 13.99 ਲੱਖ ਵਿਜ਼ਟਰ ਵੀਜ਼ੇ ਦਿੱਤੇ। ਇਨ੍ਹਾਂ ਵਿੱਚੋਂ ਚੀਨੀ (89%), ਰੂਸੀ (76%) ਅਤੇ ਸਾਊਦੀ ਨਾਗਰਿਕਾਂ (75%) ਨੇ 2019 ਦੇ ਮੁਕਾਬਲੇ ਵਿਜ਼ਟਰ ਵੀਜ਼ਿਆਂ ਵਿੱਚ ਸਭ ਤੋਂ ਵੱਡੀ ਗਿਰਾਵਟ ਦੇਖੀ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News