UK ਸਰਕਾਰ ਦਾ 'ਵੀਜ਼ਾ' ਸਬੰਧੀ ਸਖ਼ਤ ਫ਼ੈਸਲੇ 'ਤੇ ਯੂ-ਟਰਨ, ਕੀਤਾ ਇਹ ਐਲਾਨ

Friday, Dec 22, 2023 - 01:07 PM (IST)

UK ਸਰਕਾਰ ਦਾ 'ਵੀਜ਼ਾ' ਸਬੰਧੀ ਸਖ਼ਤ ਫ਼ੈਸਲੇ 'ਤੇ ਯੂ-ਟਰਨ, ਕੀਤਾ ਇਹ ਐਲਾਨ

ਲੰਡਨ (ਆਈ.ਏ.ਐੱਨ.ਐੱਸ.): ਯੂ.ਕੇ ਜਾਣ ਦੇ ਚਾਹਵਾਨ ਭਾਰਤੀਆਂ ਲਈ ਖ਼ੁਸ਼ਖ਼ਬਰੀ ਹੈ। ਵਿਆਪਕ ਵਿਰੋਧ ਦੇ ਬਾਅਦ ਯੂ.ਕੇ ਸਰਕਾਰ ਨੇ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਬ੍ਰਿਟੇਨ ਲਿਆਉਣ ਦੇ ਚਾਹਵਾਨਾਂ ਲਈ ਤਨਖਾਹ ਸੀਮਾ ਵਧਾਉਣ ਦੀ ਯੋਜਨਾ ਵਾਪਸ ਲੈ ਲਈ ਹੈ। ਬੀ.ਬੀ.ਸੀ ਨੇ ਇਕ ਰਿਪੋਰਟ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ।

ਸਰਕਾਰ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਘੋਸ਼ਣਾ ਕੀਤੀ ਸੀ ਕਿ ਅਗਲੇ ਸਾਲ ਬਸੰਤ ਤੋਂ ਲੋਕਾਂ ਨੂੰ ਪਰਿਵਾਰ ਦੇ ਕਿਸੇ ਮੈਂਬਰ ਜਾਂ ਸਾਥੀ ਨੂੰ ਵਿਦੇਸ਼ ਤੋਂ ਯੂ.ਕੇ ਵਿੱਚ ਲਿਆਉਣ ਲਈ ਘੱਟੋ-ਘੱਟ 38,700 ਪੌਂਡ ਦੀ ਕਮਾਈ ਹੋਣੀ ਚਾਹੀਦੀ ਹੈ। ਮੌਜੂਦਾ ਘੱਟੋ-ਘੱਟ ਉਜਰਤ18,600 ਪੌਂਡ ਹੈ। ਅੰਦਾਜ਼ਨ 300,000 ਗੈਰ-ਬ੍ਰਿਟੇਨ, ਜਿਨ੍ਹਾਂ 'ਚੋਂ ਬਹੁਤ ਸਾਰੇ ਭਾਰਤੀ ਸਨ, ਨੈੱਟ ਮਾਈਗ੍ਰੇਸ਼ਨ ਨੂੰ ਘਟਾਉਣ ਦੀ ਯੋਜਨਾ ਦੇ ਹਿੱਸੇ ਵਜੋਂ ਇਸ ਮਹੀਨੇ ਦੇ ਸ਼ੁਰੂ ਵਿੱਚ 18,600 ਪੌਂਡ ਦੇ ਮੌਜੂਦਾ ਪੱਧਰ ਤੋਂ ਵਾਧੇ ਵਿਚ ਐਲਾਨ ਤੋਂ ਬਾਅਦ ਸਦਮੇ ਵਿੱਚ ਸਨ। ਪਰ ਹੋਮ ਆਫਿਸ ਦੁਆਰਾ ਜਾਰੀ ਕੀਤੇ ਗਏ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਕਿ ਬ੍ਰਿਟੇਨ ਦੇ ਲੋਕਾਂ ਨੂੰ ਵਿਦੇਸ਼ੀ ਪਰਿਵਾਰਕ ਮੈਂਬਰਾਂ ਨੂੰ ਲਿਆਉਣ ਲਈ ਕਮਾਈ ਦੀ ਸੀਮਾ ਹੁਣ ਬਸੰਤ ਰੁੱਤ ਵਿੱਚ ਸਿਰਫ 29,000 ਪੌਂਡ ਤੱਕ ਵਧੇਗੀ - ਜਦੋਂ ਕਿ 38,700 ਪੌਂਡ ਦੀ ਉੱਚ ਸੀਮਾ ਕਦੋਂ ਪੇਸ਼ ਕੀਤੀ ਜਾਵੇਗੀ ਇਸ ਬਾਰੇ ਕੋਈ ਸਮਾਂ-ਸੀਮਾ ਨਿਰਧਾਰਤ ਨਹੀਂ ਕੀਤੀ ਗਈ। 

ਪੜ੍ਹੋ ਇਹ ਅਹਿਮ ਖ਼ਬਰ-ਵਿਦੇਸ਼ਾਂ 'ਚ ਭਾਰਤੀਆਂ ਦੀ ਸਹੂਲਤ ਲਈ UN ਦੀ ਮਾਈਗ੍ਰੇਸ਼ਨ ਏਜੰਸੀ ਵੱਲੋਂ 'ਪ੍ਰੋਜੈਕਟ' ਲਾਂਚ

ਇੱਕ ਸੰਸਦੀ ਸਵਾਲ ਦੇ ਜਵਾਬ ਵਿੱਚ ਐਪਸੌਮ ਦੇ ਲਾਰਡ ਸ਼ਾਰਪ ਦੁਆਰਾ ਯੋਜਨਾ ਵਿੱਚ ਤਬਦੀਲੀ ਦੀ ਪੁਸ਼ਟੀ ਕੀਤੀ ਗਈ। ਲਾਰਡ ਸ਼ਾਰਪ ਨੇ ਕਿਹਾ ਕਿ £18,600 ਪੌਂਡ ਦੀ ਮੌਜੂਦਾ ਥ੍ਰੈਸ਼ਹੋਲਡ ਯੂ.ਕੇ ਦੀ ਕੰਮਕਾਜੀ ਆਬਾਦੀ ਨੂੰ 75% ਨੂੰ ਆਪਣੇ ਵਿਦੇਸ਼ੀ ਪਰਿਵਾਰਕ ਮੈਂਬਰਾਂ ਨੂੰ ਆਪਣੇ ਨਾਲ ਸ਼ਾਮਲ ਕਰਨ ਦੀ ਆਗਿਆ ਦਿੰਦੀ ਹੈ ਪਰ ਇਹ ਥ੍ਰੈਸ਼ਹੋਲਡ ਨੂੰ 38,700 ਪੌਂਡ ਤੱਕ ਵਧਾਉਣ ਨਾਲ ਇਹ ਅੰਕੜਾ ਕੰਮਕਾਜੀ ਆਬਾਦੀ ਦਾ 30% ਤੱਕ ਘੱਟ ਹੋ ਜਾਵੇਗਾ। ਮੰਤਰੀ ਨੇ ਕਿਹਾ,"ਬਸੰਤ 2024 ਵਿੱਚ ਅਸੀਂ ਥ੍ਰੈਸ਼ਹੋਲਡ ਨੂੰ £29,000 ਪੌਂਡ ਤੱਕ ਵਧਾ ਦੇਵਾਂਗੇ, ਜੋ ਕਿ ਹੁਨਰਮੰਦ ਵਰਕਰ ਵੀਜ਼ਾ ਲਈ ਯੋਗ ਨੌਕਰੀਆਂ ਲਈ ਕਮਾਈ ਦਾ 25ਵਾਂ ਪ੍ਰਤੀਸ਼ਤ ਹੈ। ਲਾਰਡ ਸ਼ਾਰਪ ਦੇ ਜਵਾਬ ਵਿੱਚ ਇਹ ਨਹੀਂ ਦੱਸਿਆ ਕਿ ਥ੍ਰੈਸ਼ਹੋਲਡ 29,000 ਪੌਂਡ ਤੋਂ ਵੱਧ ਕਦੋਂ ਹੋਵੇਗੀ।

ਯੂ-ਟਰਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਰੋਧੀ ਲੇਬਰ ਨੇ ਕਿਹਾ ਕਿ ਇਹ ਬਦਲਾਅ "ਟੋਰੀ ਸਰਕਾਰ ਦੀ ਅਰਾਜਕਤਾ" ਨੂੰ ਦਰਸਾਉਂਦਾ ਹੈ। ਸ਼ੈਡੋ ਗ੍ਰਹਿ ਸਕੱਤਰ ਯਵੇਟ ਕੂਪਰ ਨੇ ਕਿਹਾ ਕਿ ਮੰਤਰੀ ਨਵੀਂ ਥ੍ਰੈਸ਼ਹੋਲਡ 'ਤੇ ਸਹੀ ਤਰ੍ਹਾਂ ਨਾਲ ਸਲਾਹ ਕਰਨ ਵਿੱਚ ਅਸਫਲ ਰਹੇ ਹਨ, ਉਨ੍ਹਾਂ ਨੇ ਕਿਹਾ,"ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਹ ਹੁਣ ਕਾਹਲੀ ਵਿੱਚ ਵਾਪਸ ਆ ਰਹੇ ਹਨ"। ਅਧਿਕਾਰਤ ਅੰਕੜਿਆਂ ਅਨੁਸਾਰ ਸਤੰਬਰ ਤੋਂ ਸਾਲ ਵਿੱਚ 82,395 ਪਰਿਵਾਰਕ ਵੀਜ਼ੇ ਜਾਰੀ ਕੀਤੇ ਗਏ ਸਨ, ਇਹਨਾਂ ਵਿਚ 79 ਪ੍ਰਤੀਸ਼ਤ ਸਾਥੀਆਂ ਨੂੰ, 13 ਪ੍ਰਤੀਸ਼ਤ ਬੱਚਿਆਂ ਨੂੰ ਅਤੇ 8 ਪ੍ਰਤੀਸ਼ਤ ਹੋਰ ਰਿਸ਼ਤੇਦਾਰਾਂ ਨੂੰ ਦਿੱਤੇ ਗਏ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News