ਗਲਾਸਗੋ ਦੇ ਫਲੈਟ 'ਚ ਲੱਗੀ ਅੱਗ, ਇੱਕ ਵਿਅਕਤੀ ਦੀ ਮੌਤ
Wednesday, Mar 24, 2021 - 01:48 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਗਲਾਸਗੋ ਦੇ ਇੱਕ ਫਲੈਟ ਵਿੱਚ ਐਤਵਾਰ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ, ਜਿਸ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਨਾਈਟਸਵੁੱਡ ਵਿੱਚ ਅੱਗ ਲੱਗਣ ਤੋਂ ਬਾਅਦ ਘਟਨਾ ਸਥਾਨ 'ਤੇ ਹੀ ਪੀੜਤ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਸ ਨੇ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਤਵਾਰ 21 ਮਾਰਚ ਨੂੰ ਸ਼ਾਮ ਤਕਰੀਬਨ 3.05 ਵਜੇ ਅਧਿਕਾਰੀਆਂ ਨੂੰ ਗਲਾਸਗੋ ਦੇ ਕਿਰਕਟਨ ਐਵੀਨਿਊ ਵਿੱਚ ਫਲੈਟਾਂ ਦੇ ਇੱਕ ਬਲਾਕ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਜਿਸ ਉਪਰੰਤ ਕਾਰਵਾਈ ਕਰਦਿਆਂ ਅਧਿਕਾਰੀਆਂ ਨੂੰ ਇੱਕ ਫਲੈਟ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ।
ਪੜ੍ਹੋ ਇਹ ਅਹਿਮ ਖਬਰ - ਮਾਈਕ੍ਰੋਸਾਫਟ ਦੇ 1200 ਯੂਜ਼ਰਜ਼ ਦੇ ਅਕਾਊਂਟ ਹਟਾਉਣ ਦੇ ਦੋਸ਼ੀ ਭਾਰਤੀ ਨੂੰ ਸਜ਼ਾ
ਅਧਿਕਾਰੀਆਂ ਅਨੁਸਾਰ ਇਸ ਅੱਗ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਇਲਾਵਾ ਸ਼ਹਿਰ ਦੇ ਪੋਲੋਕਸ਼ੀਲਡਜ਼ ਵਿੱਚ ਤਿੰਨ ਵਿਅਕਤੀਆਂ ਦੁਆਰਾ ਇੱਕ ਬਿਲਡਿੰਗ ਵਿੱਚ ਅੱਗ ਲਾਉਣ ਤੋਂ ਬਾਅਦ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸਵੇਰੇ 2.59 ਵਜੇ ਸੂਚਨਾ ਮਿਲਣ ਤੋਂ ਬਾਅਦ ਅਧਿਕਾਰੀਆਂ ਦੁਆਰਾ ਸੈਂਟ ਐਂਡਰਿਊਜ਼ ਰੋਡ 'ਤੇ ਕਾਰਵਾਈ ਕੀਤੀ ਗਈ। ਗਲਾਸਗੋ ਸੀ.ਆਈ.ਡੀ. ਇੰਸਪੈਕਟਰ ਕਰੈਗ ਵਾਰਨ ਅਨੁਸਾਰ ਇਹ ਜਾਣ ਬੁੱਝ ਕੇ ਅੱਗ ਲਾਉਣ ਦੀ ਹਰਕਤ ਸੀ ਪਰ ਇਸ ਵਿੱਚ ਕੋਈ ਜ਼ਖਮੀ ਨਹੀਂ ਹੋਇਆ।