ਯੂਕੇ: ਈ- ਸਕੂਟਰ ਗੈਂਗ ਖੇਤਾਂ 'ਚੋਂ ਕਰ ਰਿਹਾ ਹੈ ਜੀ ਪੀ ਐੱਸ ਉਪਕਰਣਾਂ ਦੀ ਚੋਰੀ

Tuesday, Aug 03, 2021 - 02:06 PM (IST)

ਯੂਕੇ: ਈ- ਸਕੂਟਰ ਗੈਂਗ ਖੇਤਾਂ 'ਚੋਂ ਕਰ ਰਿਹਾ ਹੈ ਜੀ ਪੀ ਐੱਸ ਉਪਕਰਣਾਂ ਦੀ ਚੋਰੀ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਦੇ ਚੋਰਾਂ ਵੱਲੋਂ ਈ-ਸਕੂਟਰਾਂ ਦੀ ਵਰਤੋਂ ਕਰਕੇ ਖੇਤਾਂ ਵਿੱਚੋਂ ਜੀ ਪੀ ਐੱਸ ਸਿਸਟਮ ਉਪਕਰਣਾਂ ਨੂੰ ਚੋਰੀ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਬੀਮਾ ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਗੈਂਗ ਦੁਆਰਾ ਖੇਤਾਂ ਵਿੱਚ ਖ਼ਾਸ ਕਰਕੇ ਟਰੈਕਟਰਾਂ 'ਤੇ ਵਰਤੀ ਜਾਂਦੀ ਜੀ ਪੀ ਐੱਸ ਤਕਨਾਲੌਜੀ ਚੋਰੀ ਕਰਨ ਲਈ ਈ-ਸਕੂਟਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। 

ਬੀਮਾ ਕੰਪਨੀ ਐਨ ਐਫ ਯੂ ਮਿਉਚੁਅਲ ਅਨੁਸਾਰ ਚੋਰੀ ਹੋਏ ਉਪਕਰਣ ਆਧੁਨਿਕ ਖੇਤੀ ਦਾ ਜ਼ਰੂਰੀ ਹਿੱਸਾ ਹਨ, ਉਹਨਾਂ ਨੂੰ ਬਦਲਣ ਦੀ ਲਾਗਤ ਇੱਕ ਸਾਲ ਵਿੱਚ ਲਗਭਗ ਦੁੱਗਣੀ ਹੋ ਕੇ 2.9 ਮਿਲੀਅਨ ਪੌਂਡ ਹੋ ਗਈ ਹੈ। ਹਾਲਾਂਕਿ ਕੋਰੋਨਾ ਮਹਾਮਾਰੀ ਕਰਕੇ 2020 ਵਿੱਚ ਚੋਰੀ ਦੇ ਦਾਅਵਿਆਂ ਦੀ ਕੁੱਲ ਸੰਖਿਆ 20% ਘੱਟ ਕੇ 43.3 ਮਿਲੀਅਨ ਪੌਂਡ ਰਹਿ ਗਈ ਹੈ। ਕੰਪਨੀ ਅਨੁਸਾਰ ਟਰੈਕਟਰਾਂ 'ਤੇ ਵਰਤੇ ਜਾਂਦੇ ਗਲੋਬਲ ਪੋਜੀਸ਼ਨਿੰਗ ਸਿਸਟਮ (ਜੀ ਪੀ ਐਸ) ਦੇ ਇੱਕ ਉਪਕਰਣ ਦੀ ਕੀਮਤ 10,000 ਪੌਂਡ ਹੋ ਸਕਦੀ ਹੈ। ਬੀਮਾ ਕੰਪਨੀ ਅਨੁਸਾਰ ਇਸ ਤਕਨਾਲੋਜੀ ਦੀ ਵਿਸ਼ਵ ਭਰ ਵਿੱਚ ਭਾਰੀ ਮੰਗ ਹੈ ਇਸ ਲਈ ਚੋਰਾਂ ਵੱਲੋਂ ਇਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ -ਕੋਰੋਨਾ ਨੇ 'ਸਿੱਖਿਆ' 'ਤੇ ਲਾਈ ਬ੍ਰੇਕ, ਦੁਨੀਆ ਭਰ 'ਚ 15 ਕਰੋੜ ਵਿਦਿਆਰਥੀ ਸਕੂਲ ਜਾਣ ਲਈ ਬੇਤਾਬ

ਇਸ ਜੀਪੀ ਐੱਸ ਤੋਂ ਬਿਨਾਂ ਫ਼ਸਲ ਵਿੱਚ ਦੇਰੀ ਹੋ ਸਕਦੀ ਹੈ ਅਤੇ ਕਿਸਾਨ ਕੰਮ ਕਰਨ ਦੇ ਅਯੋਗ ਰਹਿ ਜਾਂਦੇ ਹਨ। ਇਸ ਮਾਮਲੇ ਸਬੰਧੀ ਨੈਸ਼ਨਲ ਵਹੀਕਲ ਕ੍ਰਾਈਮ ਇੰਟੈਲੀਜੈਂਸ ਸਰਵਿਸ ਅਨੁਸਾਰ ਇਹ ਗੈਂਗ ਪਹਿਲਾਂ ਦਿਨ ਸਮੇਂ ਖੇਤਾਂ ਨੂੰ ਦੂਰੋਂ ਦੇਖਕੇ ਇਸ ਮਹਿੰਗੀ ਟਰੈਕਟਰ ਜੀ ਪੀ ਐਸ ਕਿੱਟ ਨੂੰ ਸਟੋਰ ਕਰਨ ਦੀ ਜਗ੍ਹਾ ਧਿਆਨ ਵਿੱਚ ਕਰਦੇ ਹਨ। ਫਿਰ ਰਾਤ ਨੂੰ ਇਹ ਚੋਰੀ ਕਰਨ ਲਈ ਵਾਪਸ ਆਉਂਦੇ ਹਨ, ਅਤੇ ਆਵਾਜ਼ ਰਹਿਤ ਇਲੈਕਟ੍ਰਿਕ ਸਕੂਟਰਾਂ ਦੀ ਵਰਤੋਂ ਖੇਤਾਂ ਵਿੱਚ ਦਾਖਲ ਹੋਣ ਅਤੇ ਤੇਜ਼ ਰਫਤਾਰ ਨਾਲ ਭੱਜਣ ਲਈ ਕਰ ਰਹੇ ਹਨ। ਪੁਲਸ ਵੱਲੋਂ ਇਸ ਤਰ੍ਹਾਂ ਦੀ ਚੋਰੀ ਨੂੰ ਰੋਕਣ ਲਈ ਕਾਰਵਾਈ ਕੀਤੀ ਜਾ ਰਹੀ ਹੈ।


author

Vandana

Content Editor

Related News