ਯੂ. ਕੇ. ''ਚ ਡਰਾਈਵਿੰਗ ਸਿੱਖਣ ਵਾਲਿਆਂ ਨੂੰ ਕਰਨਾ ਪੈ ਸਕਦਾ ਹੈ ਲੰਬਾ ਇੰਤਜ਼ਾਰ

12/01/2020 5:50:31 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਨੇ ਜ਼ਿੰਦਗੀ ਦੇ ਕਈ ਖੇਤਰਾਂ ਵਿਚ ਖੜੋਤ ਪੈਦਾ ਕੀਤੀ ਹੈ, ਜਿਸ ਵਿੱਚ ਡਰਾਈਵਿੰਗ ਲਾਈਸੈਂਸ ਬਨਾਉਣ ਦੀ ਪ੍ਰਕਿਰਿਆ ਵੀ ਸ਼ਾਮਲ ਹੈ। ਲਾਈਸੈਂਸ ਬਣਾਉਣ ਦੇ ਚਾਹਵਾਨਾਂ ਨੂੰ, ਇਸ ਲਈ ਲੋੜੀਂਦੇ ਡਰਾਈਵਿੰਗ ਟੈਸਟਾਂ ਨੂੰ ਪਾਸ ਕਰਨ ਲਈ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਲੰਬਾ ਇੰਤਜ਼ਾਰ ਕਰਨ ਦੇ ਨਾਲ ਦੁਬਾਰਾ ਭੁਗਤਾਨ ਵੀ ਕਰਨਾ ਪੈ ਸਕਦਾ ਹੈ। 

ਇਸ ਸਾਲ ਲਏ ਜਾ ਰਹੇ ਪ੍ਰੈਕਟੀਕਲ ਟੈਸਟਾਂ ਦੀ ਸੰਖਿਆ ਵਿਚ ਪੂਰੀ ਤਰ੍ਹਾਂ ਗਿਰਾਵਟ ਆਉਣ ਦੇ ਨਾਲ, 200,000 ਦੇ ਕਰੀਬ ਥਿਊਰੀ ਟੈਸਟਾਂ ਦੇ ਸਰਟੀਫਿਕੇਟ, ਲੋਕਾਂ ਦੇ ਪ੍ਰੈਕਟੀਕਲ ਪ੍ਰੀਖਿਆ ਵਿੱਚ ਬੈਠਣ ਤੋਂ ਪਹਿਲਾਂ ਹੀ ਖ਼ਤਮ ਹੋ ਸਕਦੇ ਹਨ, ਜਿਸ ਨਾਲ ਸਿੱਖਿਆਰਥੀਆਂ ਨੂੰ ਉਨ੍ਹਾਂ ਲਈ ਮੁੜ ਅਦਾਇਗੀ ਵੀ ਕਰਨੀ ਪੈ ਸਕਦੀ ਹੈ। ਇਸ ਮਾਮਲੇ ਵਿੱਚ ਯੂ. ਕੇ. ਦੇ ਟਰਾਂਸਪੋਰਟ ਸੱਕਤਰ ਗ੍ਰਾਂਟ ਸ਼ੈਪਸ ਦੇ ਅਨੁਸਾਰ ਇਸ ਪ੍ਰਕਿਰਿਆ ਦੇ ਸੰਬੰਧ ਵਿੱਚ ਨਵੇਂ ਨਿਯਮ ਲਾਗੂ ਕੀਤੇ ਜਾ ਸਕਦੇ ਹਨ ਜਦਕਿ ਟਰਾਂਸਪੋਰਟ ਫਾਰ ਟ੍ਰਾਂਸਪੋਰਟ (ਡੀ.ਐੱਫ.ਟੀ.) ਨੇ ਟੈਸਟਾਂ ਲਈ ਫੀਸਾਂ ਵਾਪਸ ਕਰਨ ਜਾਂ ਮੁੜ ਵਸੂਲੀ ਦੀਆਂ ਫੀਸਾਂ ਮੁਆਫ ਕਰਨ ਦੀਆਂ ਬੇਨਤੀਆਂ ਨੂੰ ਵੀ ਠੁਕਰਾ ਦਿੱਤਾ ਹੈ।

ਅਧਿਕਾਰਤ ਅੰਕੜੇ ਦਰਸਾਉਂਦੇ ਹਨ ਕਿ ਯੂ. ਕੇ. ਵਿੱਚ ਸਿਰਫ 6,264 ਲੋਕ ਇਸ ਸਾਲ ਅਪ੍ਰੈਲ ਅਤੇ ਜੂਨ ਦੇ ਵਿਚਕਾਰ ਆਪਣੀ ਡਰਾਈਵਿੰਗ ਟੈਸਟ ਦੇ ਸਕੇ ਹਨ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਸਿਰਫ 1.5 ਫ਼ੀਸਦੀ ਹੈ। ਇਸ ਦੇ ਨਾਲ ਹੀ ਡਰਾਇਵਿੰਗ ਐਂਡ ਵ੍ਹੀਕਲ ਸਟੈਂਡਰਡ ਏਜੰਸੀ (ਡੀ. ਵੀ. ਐੱਸ. ਏ.) ਦੇ ਅੰਕੜੇ ਦਰਸਾਉਂਦੇ ਹਨ ਕਿ ਮਾਰਚ 2020 ਵਿੱਚ ਗਲਾਸਗੋ, ਐਡਿਨਬਰਗ, ਐਬਰਡੀਨ, ਡੰਡੀ, ਸਟਰਲਿੰਗ, ਪੇਜਲੀ ਅਤੇ ਇਨਵਰਨੇਸ ਵਿੱਚ 3347 ਟੈਸਟ ਲਏ ਗਏ ਹਨ ਜੋ ਕਿ ਸਾਲ 2019 ਦੇ ਮੁਕਾਬਲੇ 1000 ਤੱਕ ਘੱਟ ਹਨ। ਇਕ ਪ੍ਰੈਕਟੀਕਲ ਟੈਸਟ ਲਈ ਬੈਕਲਾਗ ਹੁਣ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਇਹ ਕਿੰਨੇ ਸਮੇਂ ਲਈ ਸਪੱਸ਼ਟ ਹੋਵੇਗਾ, ਇਕ ਚਿੰਤਾ ਦਾ ਵਿਸ਼ਾ ਹੈ ਜਦਕਿ ਕੁੱਝ ਸਕਾਟਿਸ਼ ਡਰਾਈਵਿੰਗ ਟੈਸਟ ਉਮੀਦਵਾਰਾਂ ਅਨੁਸਾਰ ਉਹ ਘੱਟੋ-ਘੱਟ ਫਰਵਰੀ 2021 ਦੇ ਅੱਧ ਤੱਕ ਪ੍ਰੈਕਟੀਕਲ ਜਾਂ ਥਿਊਰੀ ਟੈਸਟ ਬੁੱਕ ਕਰਾਉਣ ਵਿਚ ਅਸਮਰੱਥ ਰਹੇ ਹਨ।
 


Lalita Mam

Content Editor

Related News