ਯੂ. ਕੇ. 'ਚ ਕੋਰੋਨਾ ਨੇ ਲਈ 144 NHS ਅਤੇ 131 ਦੇਖਭਾਲ ਕਾਮਿਆਂ ਦੀ ਜਾਨ

05/14/2020 2:37:15 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਨਤੀਜੇ ਵਜੋਂ 144 ਐੱਨ.ਐੱਚ.ਐੱਸ. ਵਰਕਰ ਅਤੇ 131 ਸੋਸ਼ਲ ਕੇਅਰ ਕਰਮਚਾਰੀਆਂ ਦੀ ਮੌਤ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅਤੇ ਉਸ ਦੇ ਸਾਥੀ ਉਹਨਾਂ ਸਭ ਪਰਿਵਾਰਾਂ ਅਤੇ ਦੋਸਤਾਂ ਦੇ ਨਾਲ ਹਨ। 

ਕਿਹਾ ਜਾ ਰਿਹਾ ਹੈ ਕਿ ਅਸਲ ਅੰਕੜਾ ਜ਼ਿਆਦਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਇਸ ਵਿੱਚ ਆਪਣੀ ਜਾਨ ਗੁਆ ਚੁੱਕੇ ਹੋਰ ਫਰੰਟਲਾਈਨ ਕਰਮਚਾਰੀਆਂ ਨੂੰ ਨਹੀਂ ਰੱਖਿਆ ਗਿਆ।  ਜੌਹਨਸਨ ਨੇ 47 ਸਾਲਾ ਰੇਲਵੇ ਟਿਕਟ ਦਫਤਰ ਦੀ ਕਰਮਚਾਰੀ ਬੈਲੀ ਮੁਜਿੰਗਾ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ, ਜਿਸ ਦੀ ਲੰਡਨ ਦੇ ਵਿਕਟੋਰੀਆ ਸਟੇਸ਼ਨ 'ਤੇ ਡਿਊਟੀ ਦੌਰਾਨ ਇੱਕ ਯਾਤਰੀ ਵੱਲੋਂ ਥੁੱਕਣ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ।  
ਦਫਤਰ ਫਾਰ ਨੈਸ਼ਨਲ ਸਟੈਟਿਸਟਿਕਸ (ਓ.ਐੱਨ.ਐੱਸ.) ਦੇ ਅੰਕੜੇ ਦੱਸਦੇ ਹਨ ਕਿ ਕੋਰੋਨਾ ਵਾਇਰਸ ਕਾਰਨ ਮਰੇ ਲੋਕਾਂ ਦੀ ਅਸਲ ਗਿਣਤੀ 40,000 ਤੋਂ ਵੱਧ ਹੋ ਸਕਦੀ ਹੈ, ਜਿਸ ਨਾਲ ਯੂ. ਕੇ. ਯੂਰਪ ਦੇ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਬਣ ਗਿਆ ਹੈ।


Lalita Mam

Content Editor

Related News