ਬ੍ਰਿਟੇਨ : ਪੰਜਾਬੀ ਦੀ ਮੌਤ ਦੇ ਦੋਸ਼ੀ ਪੁਲਸ ਵਾਲੇ ਨੂੰ ਮਿਲੀ ਇਹ ਸਜ਼ਾ

Saturday, Nov 10, 2018 - 01:53 PM (IST)

ਬ੍ਰਿਟੇਨ : ਪੰਜਾਬੀ ਦੀ ਮੌਤ ਦੇ ਦੋਸ਼ੀ ਪੁਲਸ ਵਾਲੇ ਨੂੰ ਮਿਲੀ ਇਹ ਸਜ਼ਾ

ਲੰਡਨ(ਭਾਸ਼ਾ)— ਬ੍ਰਿਟੇਨ 'ਚ ਪੰਜਾਬੀ ਮੂਲ ਦੇ ਦੁਕਾਨਦਾਰ ਦੀ ਮੌਤ ਦੇ ਮਾਮਲੇ 'ਚ ਇਕ ਪੁਲਸ ਅਧਿਕਾਰੀ ਨੂੰ ਜੇਲ ਦੀ ਸਜ਼ਾ ਸੁਣਾਈ ਗਈ ਹੈ। ਦੁਕਾਨਦਾਰ ਦੀ ਮੌਤ ਉਸ ਸਮੇਂ ਹੋਈ ਸੀ ਜਦ ਅਧਿਕਾਰੀ ਦੀ ਕਾਰ ਨੇ ਉਸ ਦੀ ਗੱਡੀ ਨੂੰ ਟੱਕਰ ਮਾਰੀ ਸੀ। ਇਹ ਮਾਮਲਾ ਦਸੰਬਰ 2016 ਦਾ ਹੈ, ਜਦ ਬਲਵਿੰਦਰ ਸਿੰਘ ਆਪਣੀ ਗੱਡੀ ਚਲਾ ਰਹੇ ਸਨ ਅਤੇ ਸਟੈਫੋਰਡਸ਼ਾਇਰ ਦੇ ਪੁਲਸ ਅਧਿਕਾਰੀ ਜੈਸਵ ਬੈਨਿਸਟਰ ਦੀ ਕਾਰ ਨੇ ਉਨ੍ਹਾਂ ਦੀ ਗੱਡੀ ਨੂੰ ਅੱਗੇ ਤੋਂ ਟੱਕਰ ਮਾਰ ਦਿੱਤੀ।


ਪੁਲਸ ਅਧਿਕਾਰੀ ਉਸ ਸਮੇਂ ਡਿਊਟੀ 'ਤੇ ਨਹੀਂ ਸੀ। 59 ਸਾਲਾ ਸਿੰਘ ਨੂੰ ਇਕ ਹਸਪਤਾਲ 'ਚ ਲੈ ਜਾਇਆ ਗਿਆ ਪਰ ਉਨ੍ਹਾਂ ਦੀ ਜਾਨ ਬਚਾਈ ਨਾ ਜਾ ਸਕੀ। ਸਤੰਬਰ 'ਚ ਸੁਣਵਾਈ ਦੌਰਾਨ ਅਦਾਲਤ ਨੇ ਬੈਨਿਸਟਰ ਨੂੰ ਲਾਪਰਵਾਹੀ ਨਾਲ ਗੱਡੀ ਚਲਾਉਣ ਕਾਰਨ ਹੋਈ ਮੌਤ ਦਾ ਦੋਸ਼ੀ ਠਹਿਰਾਇਆ। ਬਰਮਿੰਘਮ ਕ੍ਰਾਊਨ ਕੋਰਟ ਨੇ ਸ਼ੁੱਕਰਵਾਰ ਨੂੰ 18 ਮਹੀਨਿਆਂ ਦੀ ਜੇਲ ਦੀ ਸਜ਼ਾ ਸੁਣਾਈ।


Related News