ISIS 'ਚ ਸ਼ਾਮਲ ਹੋਇਆ 'ਰਾਣੀ' ਨੂੰ ਮਾਰਨ ਦੀ ਕਸਮ ਖਾਣ ਵਾਲਾ ਬ੍ਰਿਟਿਸ਼ ਹਮਲਾਵਰ
Wednesday, Aug 04, 2021 - 04:11 PM (IST)
ਲੰਡਨ (ਬਿਊਰੋ): ਲੰਡਨ ਵਿਚ ਚਾਕੂ ਮਾਰਨ ਦੀ ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਪੁਲਸ ਵੱਲੋਂ ਮਾਰੇ ਗਏ ਇਕ ਬ੍ਰਿਟਿਸ਼ ਵਿਅਕਤੀ ਨੇ ਜੇਲ੍ਹ ਵਿਚੋਂ ਰਿਹਾਅ ਹੋਣ ਤੋਂ ਪਹਿਲਾਂ ਕਈ ਕੱਟੜਪੰਥੀ ਵਿਚਾਰ ਸਾਂਝੇ ਕੀਤੇ ਸਨ ਜਿਹਨਾਂ ਵਿਚ ਰਾਣੀ ਐਲੀਜ਼ਾਬੇਥ ਦੂਜੀ ਨੂੰ ਮਾਰਨਾ ਵੀ ਸ਼ਾਮਲ ਸੀ। ਮੰਗਲਵਾਰ ਨੂੰ ਇਕ ਜਾਂਚ ਵਿਚ ਹੋਈ ਸੁਣਵਾਈ ਦੌਰਾਨ ਇਹ ਗੱਲ ਸਾਹਮਣੇ ਆਈ। ਪਿਛਲੇ ਸਾਲ ਫਰਵਰੀ ਵਿਚ ਦੱਖਣੀ ਲੰਡਨ ਵਿਚ ਚਾਕੂ ਹਮਲੇ ਵਿਚ ਦੋ ਲੋਕਾਂ ਨੂੰ ਜ਼ਖਮੀ ਕਰਨ ਦੇ ਬਾਅਦ ਨਕਲੀ ਆਤਮਘਾਤੀ ਜੈਕਟ ਪਹਿਨੇ ਅੰਡਰਕਵਰ ਹਥਿਆਰਬੰਦ ਅਧਿਕਾਰੀਆਂ ਨੇ 20 ਸਾਲਾ ਸੁਦੇਸ਼ ਅੰਮਾਨ ਦਾ ਕਤਲ ਕਰ ਦਿੱਤਾ ਸੀ।
ਕੱਟੜਪੰਥੀ ਦਸਤਾਵੇਜ਼ਾਂ ਨੂੰ ਰੱਖਣ ਅਤੇ ਉਹਨਾਂ ਨੂੰ ਵੰਡਣ ਜਿਹੇ ਇਸਲਾਮਵਾਦੀ ਸੰਬੰਧਤ ਅੱਤਵਾਦੀ ਅਪਰਾਧਾਂ ਲਈ ਅੰਮਾਨ ਨੂੰ 40 ਮਹੀਨੇ ਦੀ ਜੇਲ੍ਹ ਦੀ ਸਜ਼ਾ ਤੋਂ ਜਲਦੀ ਰਿਹਾਅ ਕੀਤੇ ਜਾਣ ਦੇ 10 ਦਿਨਾਂ ਦੇ ਅੰਦਰ ਹਮਲਾ ਹੋਇਆ ਸੀ। ਲੰਡਨ ਦੇ ਰੋਇਲ ਕੋਰਟ ਆਫ ਜਸਟਿਸ ਵਿਚ ਜੂਰੀ ਨੇ ਇਸ ਹਫ਼ਤੇ ਸੁਣਵਾਈ ਕੀਤੀ ਅਤੇ ਕਿਹਾ ਕਿ ਉਸ ਦੇ ਬਾਰੇ ਵਿਚ ਖੁਫੀਆ ਜਾਣਕਾਰੀ ਹੋਣ ਕਾਰਨ ਉਸ ਨੂੰ ਕੈਦ ਵਿਚ ਰੱਖਣ ਲਈ ਪੁਲਸ ਦੀਆਂ ਦਲੀਲਾਂ ਦੇ ਬਾਵਜੂਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ।
ਮੰਗਲਵਾਰ ਨੂੰ ਅਧਿਕਾਰੀਆਂ ਨੂੰ ਪਤਾ ਚੱਲਿਆ ਕਿ ਦੱਖਣੀ-ਪੂਰਬੀ ਲੰਡਨ ਵਿਚ ਬੇਲਮਰਸ਼ ਜੇਲ੍ਹ ਵਿਚ ਸਮਾਂ ਬਿਤਾਉਣ ਦੌਰਾਨ ਉਸ ਦਾ ਵਿਵਹਾਰ ਤੇਜ਼ੀ ਨਾਲ ਹਿੰਸਕ ਹੋ ਗਿਆ ਸੀ ਅਤੇ ਉਸ ਨੇ ਇਸਲਾਮਿਕ ਸਟੇਟ (ਆਈ.ਐੱਸ.) ਸਮੂਹ ਵਿਚ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕੀਤੀ ਸੀ। ਕੈਦੀ ਦੀ ਰਿਪੋਰਟ ਨੂੰ ਦੇਖਦੇ ਹੋਏ ਜੂਰੀ ਨੇ ਕਿਹਾ ਕਿ ਉਹ ਵੱਖ-ਵੱਖ ਚੀਜ਼ਾਂ ਬਾਰੇ ਬੋਲ ਰਿਹਾ ਹੈ ਜਿਵੇਂ ਇਹ ਜਗ੍ਹਾ ਅਵਿਸ਼ਵਾਸੀਆਂ ਨਾਲ ਭਰੀ ਹੈ ਅਤੇ ਇੱਥੇ ਹਰ ਕੋਈ ਆਈ.ਐੱਸ. ਦੇ ਕਾਲੇ ਝੰਡੇ ਹੇਠ ਆ ਜਾਵੇਗਾ।
ਪੜ੍ਹੋ ਇਹ ਅਹਿਮ ਖਬਰ -ਸਕਾਟਲੈਂਡ ਦੌਰੇ 'ਤੇ ਆਏ ਪ੍ਰਧਾਨ ਮੰਤਰੀ ਨਹੀਂ ਕਰਨਗੇ ਨਿਕੋਲਾ ਸਟਰਜਨ ਨਾਲ ਮੁਲਾਕਾਤ
ਪੁੱਛਗਿੱਛ ਵਿਚ ਸਾਹਮਣੇ ਆਇਆ ਕਿ ਉਸ਼ ਨੇ ਰਾਣੀ ਨੂੰ ਮਾਰਨ, ਆਤਮਘਾਤੀ ਹਮਲਾਵਰ ਬਣਨ ਅਤੇ ਆਈ.ਐੱਸ. ਵਿਚ ਸ਼ਾਮਲ ਹੋਣ ਦੀ ਇੱਛਾ ਸਮੇਤ ਕਈ ਕੱਟੜਪੰਥੀ ਵਿਚਾਰ ਵੀ ਸਾਂਝੇ ਕੀਤੇ ਸਨ। ਅੰਮਾਨ ਦੇ ਬਾਰੇ ਇਹ ਵੀ ਕਿਹਾ ਗਿਆ ਸੀ ਕਿ ਉਹ ਸਲਾਖਾਂ ਪਿੱਛੇ ਆਪਣੀ ਕਥਿਤ ਬਦਨਾਮੀ ਦਾ ਆਨੰਦ ਲੈਂਦਾ ਹੈ ਅਤੇ ਮੈਨਚੈਸਟਰ ਏਰੀਨਾ 'ਤੇ ਬੰਬ ਨਾਲ ਹਮਲਾ ਕਰਨ ਵਾਲੇ ਸਲਮਾਨ ਆਬੇਦੀ ਦੇ ਭਰਾ ਸਮੇਤ ਹੋਰ ਹਾਈ ਪ੍ਰੋਫਾਈਲ ਅੱਤਵਾਦੀ ਅਪਰਾਧੀਆਂ ਨਾਲ ਮਿਲ ਜਾਂਦਾ ਹੈ।ਮੈਟਰੋਪਾਲਟੀਨ ਪੁਲਸ ਦੇ ਜਾਸੂਸ ਚੀਫ ਇੰਸਪੈਕਟਰ ਲਿਊਕ ਵਿਲੀਅਨਸ ਨੇ ਪੁੱਛਗਿੱਛ ਦੇ ਜੂਰੀ ਮੈਂਬਰਾਂ ਨੂੰ ਦੱਸਿਆ ਸੀ ਕਿ ਉਹ ਬੇਲਮਰਸ਼ ਵਿਚ ਸਭ ਤੋਂ ਘੱਟ ਉਮਰ ਦਾ ਅੱਤਵਾਦੀ ਅਪਰਾਧੀ ਹੋਣ 'ਤੇ ਮਾਣ ਮਹਿਸੂਸ ਕਰ ਰਿਹਾ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਉਸ ਨੂੰ ਕੋਈ ਪਛਤਾਵਾ ਹੈ।
ਪੜ੍ਹੋ ਇਹ ਅਹਿਮ ਖਬਰ - UAE 'ਚ ਚਮਕੀ ਭਾਰਤੀ ਦੀ ਕਿਸਮਤ, ਜਿੱਤਿਆ 30 ਕਰੋੜ ਰੁਪਏ ਦਾ ਜੈਕਪਾਟ
ਅਕਤੂਬਰ 2019 ਵਿਚ ਚਾਰ ਮਹੀਨੇ ਪਹਿਲਾਂ ਜੇਲ੍ਹ ਅਧਿਕਾਰੀਆਂ ਵੱਲੋਂ ਪੁਲਸ ਨਾਲ ਸਾਂਝੀ ਕੀਤੀ ਗਈ ਖੁਫੀਆ ਜਾਣਕਾਰੀ ਨੇ ਇਹ ਵੀ ਸੁਝਾਅ ਦਿੱਤਾ ਕਿ ਉਹ ਉੱਥੋਂ ਦੇ ਹੋਰ ਕੈਦੀਆਂ ਨੂੰ ਕੱਟੜਪੰਥੀ ਬਣਾਉਣ ਵਿਚ ਸ਼ਾਮਲ ਸੀ। ਨਵੰਬਰ 2019 ਵਿਚ ਲੰਡਨ ਬ੍ਰਿਜ ਨੇੜੇ ਅੰਮਾਨ ਵੱਲੋਂ ਕੀਤੀ ਗਈ ਭਗਦੜ ਅਤੇ ਇਕ ਜਾਨਲੇਵਾ ਚਾਕੂ ਹਮਲੇ ਦੇ ਬਾਅਦ ਦੋਸ਼ੀ ਅੱਤਵਾਦੀਆਂ ਨੂੰ ਉਹਨਾਂ ਦੀ ਜੇਲ੍ਹ ਦੀ ਸਜ਼ਾ ਤੋਂ ਖੁਦ ਰਿਹਾਅ ਹੋਣ ਤੋਂ ਰੋਕਣ ਲਈ ਬ੍ਰਿਟੇਨ ਨੇ ਪਿਛਲੇ ਸਾਲ ਐਮਰਜੈਂਸੀ ਕਾਨੂੰਨ ਪਾਸ ਕੀਤਾ ਸੀ। ਇਸ ਤੋਂ ਪਹਿਲਾਂ ਇਕ ਘਟਨਾ ਵਿਚ 28 ਸਾਲਾ ਉਸਮਾਨ ਖਾਨ ਨੇ ਸਖ਼ਤ ਹਾਲਾਤ ਵਿਚ ਜੇਲ੍ਹ ਤੋਂ ਰਿਹਾਅ ਹੋਣ ਦੇ ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਇਕ ਕੈਦੀ ਪੁਨਰਵਾਸ ਪ੍ਰੋਗਰਾਮ ਵਿਚ ਭਾਗ ਲੈਣ ਦੌਰਾਨ ਦੋ ਲੋਕਾਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ।