ਯੂ. ਕੇ. : 82 ਸਾਲਾ ਬ੍ਰਾਇਨ ਪਿੰਕਰ ਨੂੰ ਲੱਗਾ ਆਕਸਫੋਰਡ-ਐਸਟਰਾਜ਼ੇਨੇਕਾ ਦਾ ਪਹਿਲਾ ਕੋਰੋਨਾ ਟੀਕਾ

Tuesday, Jan 05, 2021 - 03:14 PM (IST)

ਯੂ. ਕੇ. : 82 ਸਾਲਾ ਬ੍ਰਾਇਨ ਪਿੰਕਰ ਨੂੰ ਲੱਗਾ ਆਕਸਫੋਰਡ-ਐਸਟਰਾਜ਼ੇਨੇਕਾ ਦਾ ਪਹਿਲਾ ਕੋਰੋਨਾ ਟੀਕਾ

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਦੇਸ਼ ਵਿਚ ਕੋਰੋਨਾ ਮਹਾਮਾਰੀ ਨੂੰ ਹਰਾਉਣ ਦੇ ਯਤਨ ਵਿਚ ਫਾਈਜ਼ਰ ਕੰਪਨੀ ਦੇ ਟੀਕੇ ਨੂੰ ਵਰਤੋਂ ਵਿਚ ਲਿਆਉਣ ਤੋਂ ਬਾਅਦ ਟੀਕਾਕਰਨ ਪ੍ਰਕਿਰਿਆ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ। ਯੂ. ਕੇ. ਵੱਲੋਂ ਆਕਸਫੋਰਡ ਤੇ ਐਸਟਰਾਜ਼ੇਨੇਕਾ ਵਲੋਂ ਇਜ਼ਾਦ ਕੀਤੇ ਗਏ ਟੀਕੇ ਨੂੰ ਵੀ ਪਿਛਲੇ ਹਫ਼ਤੇ ਪ੍ਰਵਾਨਗੀ ਦੇਣ ਦੇ ਬਾਅਦ ਸੋਮਵਾਰ ਨੂੰ ਇਸ ਦੀ ਟੀਕਾਕਰਨ ਲਈ ਵਰਤੋਂ ਸ਼ੁਰੂ ਕਰ ਦਿੱਤੀ ਗਈ ਹੈ। 

ਇਸ ਟੀਕਾ ਪ੍ਰਕਿਰਿਆ ਵਿਚ ਡਾਇਲਸਿਸ ਦਾ ਇਕ ਮਰੀਜ਼ ਬ੍ਰਾਇਨ ਪਿੰਕਰ (82) ਆਕਸਫੋਰਡ-ਐਸਟਰਾਜ਼ੇਨੇਕਾ ਕੋਵਿਡ -19 ਟੀਕਾ ਪ੍ਰਾਪਤ ਕਰਨ ਵਾਲਾ ਪਹਿਲਾ ਵਿਅਕਤੀ ਬਣ ਗਿਆ ਹੈ। ਸੇਵਾਮੁਕਤ ਕਰਮਚਾਰੀ ਨੂੰ ਆਕਸਫੋਰਡ ਦੇ ਚਰਚਿਲ ਹਸਪਤਾਲ ਵਿਚ ਨਰਸ ਸੈਮ ਫੋਸਟਰ ਦੁਆਰਾ ਸੋਮਵਾਰ ਨੂੰ ਸਾਢੇ ਸੱਤ ਵਜੇ ਟੀਕਾ ਲਗਾਇਆ ਗਿਆ ਹੈ। ਆਕਸਫੋਰਡ ਟੀਕਿਆਂ ਦੀਆਂ ਪੰਜ ਲੱਖ ਤੋਂ ਵੱਧ ਖੁਰਾਕਾਂ ਸੋਮਵਾਰ ਤੱਕ ਹਸਪਤਾਲਾਂ ਵਿਚ ਟੀਕਾਕਰਨ ਲਈ ਪਹੁੰਚਾਈਆਂ ਗਈਆਂ ਹਨ। ਇਸ ਸਮੇਂ ਹਸਪਤਾਲ ਦੇ 6 ਟਰੱਸਟ ਜੋ ਕਿ ਆਕਸਫੋਰਡ, ਲੰਡਨ, ਸੁਸੇਕਸ, ਲੈਨਕਾਸ਼ਾਇਰ ਅਤੇ ਵਾਰਵਿਕਸ਼ਾਇਰ ਵਿਚ ਹਨ ਵਿਚਕਾਰ ਆਕਸਫੋਰਡ ਐਸਟਰਾਜ਼ੇਨੇਕਾ ਟੀਕਿਆਂ ਦਾ ਪ੍ਰਬੰਧਨ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਵਿੱਚ ਤਕਰੀਬਨ 5,30,000 ਖੁਰਾਕਾਂ ਵਰਤੋਂ ਲਈ ਤਿਆਰ ਹਨ। 

ਪਿੰਕਰ ਦੇ ਇਲਾਵਾ 88 ਸਾਲਾ ਦੇ ਸੰਗੀਤ ਅਧਿਆਪਕ ਟ੍ਰੇਵਰ ਕੌਲੇਟ ਅਤੇ ਆਕਸਫੋਰਡ ਯੂਨੀਵਰਸਿਟੀ ਹਸਪਤਾਲ ਐੱਨ. ਐੱਚ. ਐੱਸ. ਫਾਉਂਡੇਡੇਸ਼ਨ ਟਰੱਸਟ 'ਚ ਕੰਮ ਕਰਦੇ ਆਕਸਫੋਰਡ ਟੀਕੇ ਦੀ ਸੁਣਵਾਈ ਦੇ ਮੁੱਖ ਜਾਂਚਕਰਤਾ, ਪ੍ਰੋ. ਐਂਡਰਿਊ ਪੋਲਾਰਡ ਵੀ ਆਕਸਫੋਰਡ ਦਾ ਟੀਕਾ ਲਗਵਾਉਣ ਵਾਲੇ ਪਹਿਲੇ ਲੋਕਾਂ ਵਿਚ ਸ਼ਾਮਲ ਹਨ।


author

Lalita Mam

Content Editor

Related News